ਪਾਪੂਲੇਸ਼ਨ ਬੇਸਡ ਕੈਂਸਰ ਰਜਿਸਟਰੀ: PGI ’ਚ ਨਾਨ-ਕਮਿਈਨੀਕੇਬਲ ਬਿਮਾਰੀਆਂ ਦੀ ਰੋਕਥਾਮ ਲਈ CME ਦੀ ਸ਼ੁਰੂਆਤ
Friday, Mar 03, 2023 - 08:09 PM (IST)

ਚੰਡੀਗੜ੍ਹ (ਪਾਲ) : ਪਾਪੂਲੇਸ਼ਨ ਬੇਸਡ ਕੈਂਸਰ ਰਜਿਸਟਰੀ ਦੇ ਅੰਕੜੇ ਵੇਖੀਏ ਤਾਂ ਸ਼ਹਿਰ ਵਿਚ 33 ਫ਼ੀਸਦੀ ਔਰਤਾਂ ਵਿਚ ਕੈਂਸਰ ਹੈ। ਇਸ ਨੂੰ ਪੀ. ਜੀ. ਆਈ. ਮੈਮੋਰੀਅਲ ਸੈਂਟਰ ਹੋਮੀ ਭਾਭਾ ਨੈਸ਼ਨਲ ਇੰਸਟੀਚਿਊਟ ਮੁੰਬਈ ਦੇ ਸਹਿਯੋਗ ਨਾਲ ਮੇਨਟੇਨ ਕਰ ਰਿਹਾ ਹੈ। ਪੀ. ਜੀ. ਆਈ. ’ਚ ਵੀਰਵਾਰ ਤੋਂ ਨਾਨ-ਕਮਿਊਨੀਕੇਬਲ ਬੀਮਾਰੀਆਂ ਦੀ ਰੋਕਥਾਮ ਸਬੰਧੀ ਸੀ. ਐੱਮ. ਈ. ਦੀ ਸ਼ੁਰੂਆਤ ਹੋ ਗਈ। ਇਹ 8ਵਾਂ ਮੌਕਾ ਹੈ, ਜਦੋਂ ਇੱਥੇ ਸੀ. ਐੱਮ. ਈ. ਕਰਵਾਈ ਜਾ ਰਹੀ ਹੈ। ਪੀ. ਜੀ ਆਈ. ਏਮਜ਼ ਦਿੱਲੀ ਵਰਲਡ ਐੱਨ. ਸੀ. ਡੀ. ਫੈੱਡਰੇਸ਼ਨ ਦੇ ਸਹਿਯੋਗ ਨਾਲ ਇਸਦਾ ਆਯੋਜਨ ਹੋ ਰਿਹਾ ਹੈ। ਸੀ. ਐੱਮ. ਈ. ਦਾ ਮਕਸਦ ਨਾਨ-ਕਮਿਊਨੀਕੇਬਲ ਬੀਮਾਰੀਆਂ ਪ੍ਰਤੀ ਜਾਗਰੂਕਤਾ ਹੈਲਦੀ ਲਾਈਫ਼ਸਟਾਈਲ, ਹੈਲਦੀ ਡਾਈਟ ਅਤੇ ਮਿਲੇਟਸ ਨੂੰ ਅਪਨਾਉਣ ਅਤੇ ਉਸਦੇ ਲਾਭਾਂ ਸਬੰਧੀ ਹੈ। ਸੀ. ਐੱਮ. ਈ. ਵਿਚ 80 ਪ੍ਰਤੀਭਾਗੀ ਹਿੱਸਾ ਲੈ ਰਹੇ ਹਨ, ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਵੀ ਮਾਹਿਰ ਮੌਜੂਦ ਹਨ। ਵੀ. ਕੇ. ਮੀਣਾ (ਆਈ. ਏ. ਐੱਸ.), ਪ੍ਰਧਾਨ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਅਤੇ ਪੀ. ਜੀ. ਆਈ. ਸਬ ਡੀਨ ਪ੍ਰੋ. ਆਰ. ਕੇ. ਰਾਠੋ ਨੇ ਉਦਘਾਟਨ ਕੀਤਾ। ਡਾ. ਆਨੰਦ ਕ੍ਰਿਸ਼ਣਨ ਨੇ ਐੱਨ. ਸੀ. ਡੀ. ਲਈ ਨਿਰਧਾਰਕਾਂ ਅਤੇ ਜ਼ੋਖਮ ਕਾਰਕਾਂ ’ਤੇ ਗੱਲ ਕੀਤੀ। ਡਾ. ਬੀ. ਕੇ. ਪਾੜੀ ਨੇ ਹਵਾ ਪ੍ਰਦੂਸ਼ਣ ਅਤੇ ਐੱਨ. ਸੀ. ਡੀ. ’ਤੇ ਇਕ ਚਰਚਾ ਕੀਤੀ ਕਿ ਵਾਤਾਵਰਣ ਸਿਹਤ ਕਿੰਝ ਐੱਨ. ਸੀ. ਡੀ. ਦੇ ਵਿਕਾਸ ਅਤੇ ਤਰੱਕੀ ਨੂੰ ਪ੍ਰਭਾਵਿਤ ਕਰਦਾ ਹੈ। ਸਕੂਲ ਆਫ਼ ਪਬਲਿਕ ਹੈਲਥ ਦੇ ਡੇ. ਸ਼ੱਕਰ ਪ੍ਰਿਜਾ ਨੇ ਰਾਸ਼ਟਰ ਦੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਐੱਨ. ਸੀ. ਡੀ. ਦੇ ਸਮਾਜਿਕ-ਆਰਥਿਕ ਪ੍ਰਭਾਵ ਦੇ ਮੁੱਦੇ ’ਤੇ ਗੱਲ ਕੀਤੀ। ਡਬਲਿਊ. ਐੱਚ. ਓ. ਦੇ ਡਾ. ਪ੍ਰਦੀਪ ਜੋਸ਼ੀ ਨੇ ਐੱਨ. ਸੀ. ਡੀ. ਦੀ ਰੋਕਥਾਮ ਅਤੇ ਕੰਟ੍ਰੋਲ ਲਈ ਸੰਸਾਰਕ, ਖੇਤਰੀ ਅਤੇ ਰਾਸ਼ਟਰੀ ਪਹਿਲ ’ਤੇ ਗੱਲ ਕੀਤੀ।
ਇਹ ਵੀ ਪੜ੍ਹੋ : ਨੌਜਵਾਨ ਦੀਆਂ ਉਂਗਲਾਂ ਕੱਟਣ ਦਾ ਮਾਮਲਾ, 2 ਹੋਰ ਮੁਲਜ਼ਮ ਗ੍ਰਿਫ਼ਤਾਰ, ਪੁਲਸ ਨੇ ਦਾਤਰ ਕੀਤਾ ਬਰਾਮਦ
ਔਰਤਾਂ ’ਚ ਬ੍ਰੈਸਟ ਕੈਂਸਰ ਸਭ ਤੋਂ ਜ਼ਿਆਦਾ ਅਤੇ ਕਾਮਨ : ਠਾਕੁਰ
ਪੀ. ਜੀ. ਆਈ. ਸਕੂਲ ਪਬਲਿਕ ਹੈਲਥ ਦੇ ਪ੍ਰੋ. ਜੇ. ਐੱਸ. ਠਾਕੁਰ ਦੀ ਮੰਨੀਏ ਤਾਂ ਔਰਤਾਂ ਵਿਚ ਬ੍ਰੈਸਟ ਕੈਂਸਰ ਸਭ ਤੋਂ ਜ਼ਿਆਦਾ ਅਤੇ ਕਾਮਨ ਹੈ, ਜਦੋਂ ਕਿ ਸਰਵਿਕਸ ਕੈਂਸਰ ਦੂਜੇ ਸਥਾਨ ’ਤੇ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਨਾਲ-ਨਾਲ ਭਾਰਤ ਵਿਚ ਹੋਰ ਜਨਸੰਖਿਆ-ਆਧਾਰਿਤ ਕੈਂਸਰ ਰਜਿਸਟਰੀਆਂ ਦੇ ਕੋਲ ਮੌਜੂਦ ਅੰਕੜਿਆਂ ਮੁਤਾਬਿਕ ਬ੍ਰੈਸਟ ਕੈਂਸਰ ਵਿਚ ਵਾਧਾ ਹੋਇਆ ਹੈ। ਅਨੁਮਾਨ ਹੈ ਕਿ 18-20 ਭਾਰਤੀ ਔਰਤਾਂ ਵਿਚੋਂ ਇਕ ਦੇ ਜੀਵਨਕਾਲ ਵਿਚ ਬ੍ਰੈਸਟ ਕੈਂਸਰ ਹੋਣ ਦੀ ਸੰਭਾਵਨਾ ਹੈ। ਮਲਟੀਮਾਡਲ ਇਲਾਜ ਦੀ ਜਟਿਲਤਾ (ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ, ਹਾਰਮੋਨ ਥੈਰੇਪੀ, ਲਕਸ਼ ਚਿਕਿਤਸਾ, ਇਮਿਊਨੋਥੈਰੇਪੀ ਸ਼ਾਮਲ ਹੈ), ਮੌਜੂਦਾ ਸਿਹਤ ਸੇਵਾ ਪ੍ਰਣਾਲੀ ਅਤੇ ਦੇਸ਼ ਦੀ ਵਿੱਤੀ ਹਾਲਤ ਕਾਰਨ ਵੱਡੀ ਗਿਣਤੀ ਵਿਚ ਰੋਗੀਆਂ ਦੀ ਦੇਖਭਾਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਬੰਦ ਹੋਵੇਗੀ ਇਹ ਫਲਾਈਟ
ਫਿਜ਼ੀਕਲ ਐਗਜ਼ਾਮੀਨੇਸ਼ਨ ਅਤੇ ਐਕਸ-ਨੀ ਅਲਟ੍ਰਾਸਾਉਂਡ ਬੇਹੱਦ ਕਾਰਗਰ
ਡਾਕਟਰਾਂ ਦੀ ਮੰਨੀਏ ਤਾਂ ਕੈਂਸਰ ਦੀ ਸ਼ੁਰੂਆਤੀ ਸਟੇਜ ’ਤੇ ਪਤਾ ਲਾਇਆ ਜਾ ਸਕਦਾ ਹੈ, ਜਿਸ ਨੂੰ ਸਕ੍ਰੀਨਿੰਗ ਕਹਿੰਦੇ ਹਨ। ਮੂੰਹ ਅਤੇ ਸਰਵਾਈਕਲ ਕੈਂਸਰ ਨੂੰ ਬਣਨ ਵਿਚ ਕਈ ਸਾਲ ਲੱਗ ਜਾਂਦੇ ਹਨ। ਇਨ੍ਹਾਂ ਦੇ ਟਿਸ਼ੂ ਵਿਚ ਲਗਾਤਾਰ ਬਦਲਾਅ ਹੁੰਦਾ ਰਹਿੰਦਾ ਹੈ। ਸ਼ੁਰੂਆਤ ਵਿਚ ਇਹ ਬਦਲਾਅ ਇੰਨੇ ਖਤਰਨਾਕ ਨਹੀਂ ਹੁੰਦੇ ਹਨ ਪਰ ਸਮੇਂ ਦੇ ਨਾਲ-ਨਾਲ ਰਿਸਕ ਫੈਕਟਰ ਵਧ ਜਾਂਦਾ ਹੈ। ਇਹ ਪੂਰੀ ਤਰ੍ਹਾਂ ਕੈਂਸਰ ਵਿਚ ਬਦਲ ਜਾਂਦੇ ਹਨ। ਠੀਕ ਤਰੀਕੇ ਨਾਲ ਟਿਸ਼ੂ ਵਿਚ ਹੋ ਰਹੇ ਬਦਲਾਵਾਂ ਨੂੰ ਜਾਂਚਿਆ ਜਾਵੇ ਤਾਂ ਕਾਫ਼ੀ ਪਹਿਲਾਂ ਪਤਾ ਲਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਠੀਕ ਇਸੇ ਤਰ੍ਹਾਂ ਬ੍ਰੈਸਟ ਵਿਚ ਛੋਟੇ-ਛੋਟੇ ਲੰਪ (ਗੱਠ) ਨੂੰ ਫਿਜ਼ੀਕਲ ਐਗਜ਼ਾਮੀਨੇਸ਼ਨ ਅਤੇ ਐਕਸ-ਰੇਅ ਅਲਟ੍ਰਾਸਾਊਂਡ ਦੀ ਮਦਦ ਨਾਲ ਡਾਈਗਨੋਜ਼ ਕੀਤਾ ਜਾ ਸਕਦਾ ਹੈ। ਸ਼ੂਰੁਆਤੀ ਸਟੇਜ ’ਤੇ ਕੈਂਸਰ ਦਾ ਪਤਾ ਚੱਲਦਾ ਹੈ ਤਾਂ ਟ੍ਰੀਟਮੈਂਟ ਇਫੈਕਟਿਵ ਹੁੰਦਾ ਹੈ, ਸਾਈਡ ਇਫੈਕਟਸ ਬਹੁਤ ਘੱਟ ਹੁੰਦੇ ਹਨ। ਕੈਂਸਰ ਸਕ੍ਰੀਨਿੰਗ ਦੇ ਬਹੁਤ ਸਾਰੇ ਤਰੀਕੇ ਹਨ। ਆਮ ਤੌਰ ’ਤੇ ਇਸਤੇਮਾਲ ਹੋਣ ਵਾਲੇ ਬਹੁਤ ਇਫੈਕਟਿਵ ਹਨ। ਦੇਸ਼ ਵਿਚ ਬ੍ਰੈਸਟ, ਸਰਵਾਈਕਲ ਅਤੇ ਓਰਲ ਕੈਂਸਰ ਦੀ ਜਾਂਚ ਬਹੁਤ ਚੰਗੀ ਸਾਬਿਤ ਹੋਈ ਹੈ।
ਹੈਲਦੀ ਲਾਈਫ਼ ਸਟਾਇਲ ਨਾਲ ਰੋਕਿਆ ਜਾ ਸਕਦੈ ਕੈਂਸਰ
ਹੈਲਦੀ ਲਾਈਫ਼ਸਟਾਇਲ ਅਪਣਾ ਕੇ 40 ਫ਼ੀਸਦੀ ਕੈਂਸਰ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਕਈ ਕੈਂਸਰ ਤੰਬਾਕੂ ਅਤੇ ਸ਼ਰਾਬ ਦਾ ਇਸਤੇਮਾਲ ਕਰਨ ਨਾਲ ਹੁੰਦੇ ਹਨ। ਸਰਵਿਕਸ ਦਾ ਕੈਂਸਰ ਵਾਇਰਸ ਨਾਲ ਜੁੜਿਆ ਹੋਇਆ ਹੈ। ਅਜਿਹੇ ਵਿਚ ਘੱਟ ਉਮਰ ਵਿਚ ਵੈਕਸੀਨ ਦੀ ਮਦਦ ਨਾਲ ਬਚਾਇਆ ਜਾ ਸਕਦਾ ਹੈ। ਇਸ ਕੈਂਸਰ ਦੇ ਹੋਣ ਦੇ ਕਾਰਣਾਂ ਦਾ ਪਤਾ ਹੈ ਤਾਂ ਇਹ ਰੋਕਿਆ ਜਾ ਸਕਦਾ ਹੈ, ਇਸ ਲਈ ਕੈਂਸਰ ਦੇ ਹੋਣ ਦੇ ਜੋ ਕਾਰਨ ਹਨ, ਉਨ੍ਹਾਂ ਨੂੰ ਘੱਟ ਕਰਨਾ ਅਤੇ ਉਨ੍ਹਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਕਈ ਲੋਕਾਂ ਦੀ ਕੈਂਸਰ ਹਿਸਟਰੀ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਵਾਰ-ਵਾਰ ਸਕ੍ਰੀਨਿੰਗ ਕਰਨ ਲਈ ਕਿਹਾ ਜਾਂਦਾ ਹੈ, ਤਾਂ ਕਿ ਹੋਣ ਤੋਂ ਪਹਿਲਾਂ ਹੀ ਉਸਦਾ ਇਲਾਜ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ ਦੀ ਆਬਕਾਰੀ ਨੀਤੀ ਦੀ ਵੀ ਹੋਵੇ ਸੀ. ਬੀ. ਆਈ. ਜਾਂਚ : ਚੁਘ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।