ਬਰਨਾਲਾ ਜ਼ਿਲ੍ਹੇ ਦੇ ਸਾਰੇ ਥਾਣਿਆਂ 'ਚ ਮਸ਼ੀਨੀ ਹੱਥ ਥੋਣ ਵਾਲੀ ਮਸ਼ੀਨ ਲਗਾਈ ਗਈ
Wednesday, May 06, 2020 - 03:52 PM (IST)
ਬਰਨਾਲਾ (ਪੁਨੀਤ ਮਾਨ) - ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬਰਨਾਲਾ ਜ਼ਿਲ੍ਹੇ ਦੇ ਸਾਰੇ ਥਾਣਿਆਂ ਅਤੇ ਪੁਲਿਸ ਚੌਂਕੀਆਂ ਵਿਚ ਬਿਨਾਂ ਹੱਥ ਲਗਾਏ ਮਸ਼ੀਨੀ ਹੱਥ ਧੋਣ ਵਾਲੀ ਲਗਾਈ ਗਈ। ਬਰਨਾਲਾ ਦੇ ਐਸ.ਐਸ.ਪੀ. ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਜ਼ਿਲ੍ਹੇ ਦੀ ਪੁਲਿਸ ਇਸ ਨੂੰ ਸੁਰੱਖਿਅਤ ਰੱਖਣ ਲਈ ਇਹ ਮਸ਼ੀਨ ਲਗਾਈ ਗਈ ਸੀ।
ਐਸ.ਐਸ.ਪੀ. ਸੰਦੀਪ ਗੋਇਲ
ਇਸ ਮੌਕੇ ਬਰਨਾਲਾ ਦੇ ਐਸ.ਐਸ.ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਚੱਲ ਰਹੀ ਹੈ ਅਤੇ ਬਰਨਾਲਾ ਪੁਲਿਸ ਜੋ ਕਿ 24 ਘੰਟੇ ਡਿਊਟੀ ਕਰ ਰਹੀ ਹੈ ਨੂੰ ਤੰਦਰੁਸਤ ਰੱਖਣ ਲਈ, ਸੰਕਰਮਣ ਤੋਂ ਬਚਾਉਣ ਲਈ ਇਹ ਮਸ਼ੀਨ ਹੈਂਡ ਵਾਸ਼ ਟੈਂਕ ਲਗਾਏ ਗਏ ਹਨ। ਉਹਨਾਂ ਨੇ ਦੱਸਿਆ ਕਿ ਇਹ ਮਸ਼ੀਨੀ ਹੈਂਡ ਵਾਸ਼ ਟੈਂਕ ਜ਼ਿਲੇ ਵਿਚ 20 ਥਾਣਿਆਂ ਅਤੇ ਚੌਂਕੀਆਂ ਵਿਚ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਪੁਲਸ ਕਰਮਚਾਰੀਆਂ ਨੂੰ ਕਿਸੇ ਵੀ ਕਿਸਮ ਦੀ ਇੰਫੈਕਸ਼ਨ ਨਾ ਹੋਵੇ। ਇਸ ਦੇ ਨਾਲ ਹੀ ਉਹਨਾਂ ਨੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਕਰਫਿਊ ਦੀ ਢਿੱਲ ਦੌਰਾਨ ਵੀ ਬਿਨਾਂ ਕੰਮ ਦੇ ਬਾਹਰ ਨਾਲ ਜਾਣ।