ਘਰ ’ਚ ਨਾਬਲਗਾ ਨੂੰ ਇਕੱਲੀ ਦੇਖ ਕੇ ਗੁਆਂਢੀ ਨੌਜਵਾਨ ਨੇ ਕੀਤਾ ਜਬਰ-ਜ਼ਨਾਹ

Thursday, Sep 14, 2023 - 06:10 PM (IST)

ਲੁਧਿਆਣਾ (ਰਾਜ) : ਘਰ ’ਚ ਇਕੱਲੀ ਨਾਬਾਲਗਾ ਨੂੰ ਦੇਖ ਕੇ ਗੁਆਂਢੀ ਨੌਜਵਾਨ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੇ ਇਕ ਵਾਰ ਨਹੀਂ, ਨਾਬਾਲਗਾ ਨੂੰ ਡਰਾ-ਧਮਕਾ ਕੇ ਕਈ ਵਾਰ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਨਾਬਾਲਗਾ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਜਾ ਕੇ ਪਤਾ ਲੱਗਿਆ। ਇਸ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮੁਲਜ਼ਮ ਸੋਨੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਉਨ੍ਹਾਂ ਦੇ ਇਲਾਕੇ ’ਚ ਰਹਿੰਦਾ ਹੈ ਅਤੇ ਉਸੇ ਦੁਕਾਨ ਤੋਂ ਸਾਮਾਨ ਲੈਂਦਾ ਹੈ, ਜਿੱਥੋਂ ਉਹ ਕਰਿਆਨੇ ਦਾ ਸਾਮਾਨ ਲੈਂਦੇ ਹਨ।

ਇਹ ਵੀ ਪੜ੍ਹੋ : ਰਾਹੂ-ਕੇਤੂ 30 ਅਕਤੂਬਰ ਨੂੰ ਬਦਲਣਗੇ ਰਾਸ਼ੀਆਂ, ਸਾਰੇ ਹੋਣਗੇ ਪ੍ਰਭਾਵਿਤ

ਡਰੀ ਸਹਿਮੀ ਉਸ ਦੀ ਬੇਟੀ ਨੇ ਜਦੋਂ ਉਸ ਨੂੰ ਸਾਰੀ ਘਟਨਾ ਦੱਸੀ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਉੱਧਰ, ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਅਜੇ ਫਰਾਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਗਰੀਬ ਅਤੇ ਪੱਛੜੇ ਵਰਗਾਂ ਦੇ ਬੱਚਿਆਂ ਦੀ ਤਕਦੀਰ ਬਦਲਣ ਵਾਲਾ ਹੋਵੇਗਾ ‘ਸਕੂਲ ਆਫ਼ ਐਮੀਨੈਂਸ’

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News