ਪੁਲਸ ਨੇ ਆਈਸ ਡਰੱਗ ਸਮੇਤ 2 ਨਸ਼ਾ ਸਮੱਗਲਰ ਦਬੋਚੇ

Friday, Jun 06, 2025 - 05:52 PM (IST)

ਪੁਲਸ ਨੇ ਆਈਸ ਡਰੱਗ ਸਮੇਤ 2 ਨਸ਼ਾ ਸਮੱਗਲਰ ਦਬੋਚੇ

ਫਰੀਦਕੋਟ (ਰਾਜਨ)-ਡਾ. ਪ੍ਰਗਿਆ ਜੈਨ ਐੱਸ. ਐੱਸ. ਪੀ. ਫਰੀਦਕੋਟ ਦੇ ਨਿਰਦੇਸ਼ਾਂ ਅਧੀਨ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਸਮੱਗਲਿੰਗ ਦੇ ਜਾਲ ’ਤੇ ਵੱਡੀ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ ਫਰੀਦਕੋਟ ਨੇ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 212 ਗ੍ਰਾਮ ਆਇਸ ਡਰੱਗ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ- ਨੌਜਵਾਨ ਨੇ ਠਾਠਾਂ ਮਾਰਦੇ ਪਾਣੀ 'ਚ ਮਾਰੀ ਛਾਲ, ਘਟਨਾ ਤੋਂ ਪਹਿਲਾਂ ਵੀਡੀਓ ਬਣਾ ਕੀਤਾ ਵੱਡਾ ਖੁਲਾਸਾ

ਇਹ ਜਾਣਕਾਰੀ ਮਨਵਿੰਦਰ ਬੀਰ ਸਿੰਘ ਐੱਸ. ਪੀ. (ਸਥਾਨਿਕ) ਫਰੀਦਕੋਟ ਵੱਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਨਿਲ ਕੁਮਾਰ ਉਰਫ ਸੋਨੂੰ (ਉਮਰ 37) ਵਾਸੀ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਗਲੀ ਨੰਬਰ 04, ਬਾਬਾ ਦੀਪ ਸਿੰਘ ਰੋਡ, ਮੋਗਾ ਅਤੇ ਸਾਗਰ ਸਿੰਘ ਉਰਫ ਮਨਪ੍ਰੀਤ ਸਿੰਘ ਵਾਸੀ ਸੇਖਾਵਾਲਾ ਚੌਕ, ਮੋਗਾ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਇਨ੍ਹਾਂ ਦਾ ਬੁਲਟ ਮੋਟਰਸਾਈਕਲ ਵੀ ਕਬਜ਼ੇ ’ਚ ਲੈ ਲਿਆ ਹੈ, ਜਿਸ ਦੀ ਵਰਤੋਂ ਉਹ ਨਸ਼ੇ ਦੀ ਸਮੱਗਲਿੰਗ ਲਈ ਕਰ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਖ਼ਤਰਨਾਕ ਹਥਿਆਰਾਂ ਨਾਲ ਦੋ ਤਸਕਰ ਗ੍ਰਿਫ਼ਤਾਰ

ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਸੀ. ਆਈ. ਏ. ਸਟਾਫ ਫਰੀਦਕੋਟ ਦੀ ਟੀਮ ਵੱਲੋਂ ਬੀੜ ਸਿੱਖਾਂਵਾਲਾ ਨੇੜੇ ਬਾਬਾ ਕਾਲਾ ਮਹਿਰ ਦੀ ਜਗ੍ਹਾ ਗਊਸ਼ਾਲਾ ਵਾਲੇ ਮੋੜ ’ਤੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਬੁਲਟ ਮੋਟਰਸਾਈਕਲ ’ਤੇ ਆਉਦੇ 2 ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਉਨ੍ਹਾਂ ਵੱਲੋ ਮੋਟਰਸਾਈਕਲ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼ੱਕ ਦੀ ਬਿਨਾਹ ’ਤੇ ਕਾਬੂ ਕੀਤਾ ਗਿਆ। ਜਤਿੰਦਰ ਸਿੰਘ ਉਪ ਕਪਤਾਨ ਪੁਲਸ(ਸਬ ਡਵੀਜਨ) ਕੋਟਕਪੂਰਾ ਦੀ ਨਿਗਰਾਨੀ ਵਿੱਚ ਚੈਕਿੰਗ ਕਰਨ ਤੇ ਦੋਸ਼ੀ ਅਨਿਲ ਕੁਮਾਰ ਦੇ ਕੁੜਤੇ ਦੇ ਖੀਸੇ ਵਿੱਚੋ 212 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਐੱਨ. ਡੀ. ਪੀ. ਐਸ ਐਕਟ ਦੀਆਂ ਧਾਰਾਵਾਂ 22 ਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ ਅੱਜ ਪੂਰੀ ਤਰ੍ਹਾਂ ਬੰਦ, ਚੱਪੇ-ਚੱਪੇ 'ਤੇ ਪੁਲਸ ਫੋਰਸ ਤਾਇਨਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News