ਪੀ. ਓ. ਸਟਾਫ ਨੇ ਭਗੌੜੇ ਨੂੰ ਕੀਤਾ ਗ੍ਰਿਫਤਾਰ
Wednesday, Jun 03, 2026 - 06:21 PM (IST)
ਪਟਿਆਲਾ (ਬਲਜਿੰਦਰ) : ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਸਬ-ਇੰਸਪੈਕਟਰ ਪਵਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇਕ ਭਗੌੜੇ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਕ ਨੂੰ ਟਰੇਸ ਕੀਤਾ ਗਿਆ ਹੈ। ਪਹਿਲੇ ਕੇਸ ’ਚ ਰਾਮਧਨ ਪੁੱਤਰ ਹੀਰਾ ਸਿੰਘ ਵਾਸੀ ਘਲੋੜੀ ਗੇਟ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ 336 ਆਈ. ਪੀ. ਸੀ. ਤਹਿਤ ਕੇਸ ਦਰਜ ਹੈ। ਇਸ ਕੇਸ ’ਚ ਅਦਾਲਤ ਨੇ ਰਾਮਧਲ ਨੂੰ 30 ਜਨਵਰੀ 2024 ਨੂੰ ਪੀ. ਓ. ਕਰਾਰ ਦਿੱਤਾ ਸੀ।
ਦੂਜੇ ਕੇਸ ’ਚ ਗੁਰਵਿੰਦਰ ਸਿੰਘ ਉਰਫ ਗੋਰਾ ਪੁੱਤਰ ਲੇਟ ਜੰਗ ਸਿੰਘ ਵਾਸੀ ਪਿੰਡ ਖਰੋਲਾ ਥਾਣਾ ਸਦਰ ਰਾਜਪੁਰਾ ਨੂੰ ਟਰੇਸ ਕਰ ਲਿਆ ਗਿਆ ਹੈ। ਗੁਰਵਿੰਦਰ ਸਿੰਘ ਨੂੰ ਅਦਾਲਤ ਨੇ ਥਾਣਾ ਸਦਰ ਰਾਜਪੁਰਾ ’ਚ ਦਰਜ ਕੇਸ ਵਿਚ ਐਕਸਾਈਜ਼ ਐਕਟ ਤਹਿਤ ਦਰਜ ਕੇਸ ਵਿਚ ਪੀ. ਓ. ਕਰਾਰ ਦਿੱਤਾ ਸੀ। ਗੁਰਵਿੰਦਰ ਸਿੰਘ 16 ਅਕਤੂਬਰ 2023 ਨੂੰ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਮੌਤ ਦਾ ਸਰਟੀਫਿਕੇਟ ਹਾਸਲ ਕਰ ਕੇ ਇਸ ਕੇਸ ਨੂੰ ਟਰੇਸ ਕਰ ਲਿਆ ਗਿਆ ਹੈ। ਉਕਤ ਭਗੌੜੇ ਨੂੰ ਗ੍ਰਿਫਤਾਰ ਅਤੇ ਟਰੇਸ ਕਰਨ ’ਚ ਜਸਪਾਲ ਸਿੰਘ, ਸੁਰੇਸ਼ ਕੁਮਾਰ, ਦਰਸ਼ਨ ਸਿੰਘ ਅਤੇ ਬਲਵਿੰਦਰ ਸਿੰਘ (ਸਾਰੇ ਏ. ਐੱਸ. ਆਈ.) ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
