ਪੀ. ਜੀ. ਆਈ. ਨਾਲ ਓ. ਪੀ. ਡੀ. ਸ਼ੁਰੂ ਕਰੇਗਾ ਜੀ. ਐਮ. ਸੀ. ਐਚ.

06/07/2020 11:05:48 AM

ਚੰਡੀਗੜ੍ਹ (ਪਾਲ) : ਸੋਮਵਾਰ ਨੂੰ ਸ਼ਹਿਰ 'ਚ ਜ਼ਿਆਦਾਤਰ ਸੇਵਾਵਾਂ ਭਾਵੇਂ ਹੀ ਖੁੱਲ੍ਹ ਰਹੀਆਂ ਹੋਣ ਪਰ ਸ਼ਹਿਰ ਦੇ 3 ਵੱਡੇ ਹਸਪਤਾਲਾਂ ਦੀ ਓ. ਪੀ. ਡੀ. ਸੇਵਾ ਫਿਲਹਾਲ ਸ਼ੁਰੂ ਨਹੀਂ ਹੋ ਰਹੀ। ਜੀ. ਐਮ. ਸੀ. ਐਚ. 'ਚ ਐਕਟਿਵ ਡਾਇਰੈਕਟਰ ਡਾ. ਜਸਿਵੰਦਰ ਨੇ ਸਾਰੇ ਮਹਿਕਮਿਆਂ ਦੇ ਐਚ. ਓ. ਡੀ. ਨਾਲ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਅਜੇ ਓ. ਪੀ. ਡੀ. ਸੇਵਾ ਸ਼ੁਰੂ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਬੱਸ ਅੱਡੇ 'ਤੇ ਸਵਾਰੀਆਂ ਹੋਈਆਂ ਧੱਕਮ-ਧੱਕਾ, ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਹਸਪਤਾਲ ਪ੍ਰਸ਼ਾਸਨ ਦੇ ਬੁਲਾਰੇ ਅਨਿਲ ਮੋਦਗਿਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੀ. ਜੀ. ਆਈ. ਨਾਲ ਓ. ਪੀ. ਡੀ. ਸੇਵਾ ਨੂੰ ਸ਼ੁਰੂ ਕਰਨ ਬਾਰੇ ਗੱਲ ਕੀਤੀ ਹੈ। ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੀ. ਜੀ. ਆਈ. ਨਾਲ ਹੀ ਉਹ ਵੀ ਆਪਣੀ ਰੂਟੀਨ ਸੇਵਾ ਸ਼ੁਰੂ ਕਰਨਗੇ। ਜਦੋਂ ਤੱਕ ਓ. ਪੀ. ਡੀ. ਸੇਵਾ ਬੰਦ ਹੈ, ਟੈਲੀ ਕੰਸਲਟੇਸ਼ਨ ਸੇਵਾ ਜਾਰੀ ਰਹੇਗੀ। ਰੋਜ਼ 200 ਮਰੀਜ਼ ਇਸ ਦਾ ਫਾਇਦਾ ਲੈ ਰਹੇ ਹਨ। ਰੂਟੀਨ ਸਰਜਰੀ ਵੀ ਓ. ਪੀ. ਡੀ. ਦੇ ਨਾਲ ਸ਼ੁਰੂ ਹੋਵੇਗੀ ਪਰ ਇਸ ਦੌਰਾਨ ਅਮਰਜੈਂਸੀ ਮਰੀਜ਼ਾਂ ਨੂੰ ਅਣਦੇਖਿਆਂ ਨਹੀਂ ਕੀਤਾ ਜਾਵੇਗਾ। ਉੱਥੇ ਹੀ. ਜੀ. ਐਮ. ਸੀ. ਐਚ. ਦੇ ਐਮ. ਐਸ. ਡਾ. ਨਾਗਪਾਲ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਆਰਡਰ ਜਾਰੀ ਹੋਣਗੇ, ਕੰਮ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : ਮੋਹਾਲੀ : ਕੱਪੜਿਆਂ ਦੇ ਟ੍ਰਾਇਲ ਦੀ ਮਨਜ਼ੂਰੀ ਨਹੀਂ, ਰੇਸਤਰਾਂ 'ਚ ਨਹੀਂ ਖਾ ਸਕੋਗੇ ਖਾਣਾ
 


Babita

Content Editor

Related News