ਗਲਤੀ ਨਾਲ ਕੀਟਨਾਸ਼ਕ ਨਿਗਲਣ ''ਤੇ ਜਨਾਨੀ ਦੀ ਵਿਗੜੀ ਹਾਲਤ
Friday, Mar 05, 2021 - 04:03 PM (IST)

ਬਠਿੰਡਾ (ਸੁਖਵਿੰਦਰ): ਗਲਤੀ ਨਾਲ ਕੀਟਨਾਸ਼ਕ ਨਿਗਲਣ 'ਤੇ ਇਕ ਜਨਾਨੀ ਦੀ ਹਾਲਤ ਵਿਗੜ ਗਈ। ਜਨਾਨੀ ਨੂੰ ਸ੍ਰੀ ਹਨੂੰਮਾਨ ਸੇਵਾ ਸੰਮਤੀ ਦੇ ਮੈਂਬਰਾਂ ਨੇ ਹਸਪਤਾਲ ਪਹੁੰਚਾਇਆ। ਸੰਮਤੀ ਦੇ ਪ੍ਰਧਾਨ ਸੋਹਨ ਮਹੇਸ਼ਵਰੀ ਅਤੇ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਖੇਤਾਂ ਵਿਚ ਸਪਰੇ ਕਰਦੇ ਸਮੇਂ ਇਕ ਜਨਾਨੀ ਨੇ ਗਿਲਾਸ ਵਿਚ ਰੱਖੀ ਕੀਟਨਾਸ਼ਕ ਗਲਤੀ ਨਾਲ ਨਿਗਲ ਲਈ ਸੀ ਅਤੇ ਉਹ ਬੇਹੋਸ਼ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਸੰਮਤੀ ਦੇ ਇੰਚਾਰਜ ਤਰਸੇਮ ਗਰਗ ਐਬੂਲੈਸ ਨਾਲ ਮੋਕੇ 'ਤੇ ਪਹੁੰਚੇ ਅਤੇ ਜਨਾਨੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਮੁਢਲੀ ਮੈਡੀਕਲ ਸੁਵਿਧਾ ਦੇਣ ਉਪਰੰਤ ਜਨਾਨੀ ਨੂੰ ਪ੍ਰਾਈਵੇਟ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਜਨਾਨੀ ਦੀ ਪਛਾਣ ਸਪਨਾ 25 ਪਤਨੀ ਉਮੇਸ਼ ਕੁਮਾਰ ਵਜੋਂ ਦੱਸੀ ਜਾ ਰਹੀ ਹੈ।