ਲਾਕਡਾਊਨ-5 : ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲੋਕ

06/03/2020 1:19:34 AM

ਮੋਗਾ, (ਬਿੰਦਾ)— ਕੋਰੋਨਾ ਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ, ਜਿਸ ਅਧੀਨ ਹੁਣ ਸਰਕਾਰ ਨੇ ਲੋਕਾਂ ਨੂੰ ਉਨ੍ਹਾਂ ਦੇ ਕੰਮਾਂ 'ਤੇ ਜਾਣ ਲਈ ਕੁਝ ਹੱਦ ਤਕ ਰਾਹਤ ਵੀ ਦਿੱਤੀ ਹੈ। ਅੱਜ ਪੂਰੇ ਸੂਬੇ 'ਚ ਲਾਕਡਾਊਨ-5 (ਅਨਲਾਕ-1) ਸ਼ੁਰੂ ਹੋ ਗਿਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੌਂਸਲਰ ਚਰਨਜੀਤ ਝੰਡੇਆਣਾ, ਸਰਪੰਚ ਸਿਮਰਨਜੀਤ ਸਿੰਘ ਰਿੱਕੀ, ਸਰਕਲ ਪ੍ਰਧਾਨ ਰਵਦੀਪ ਸਿੰਘ ਸੰਘਾ, ਬਲਵੰਤ ਸਿੰਘ ਝੰਡੇਆਣਾ, ਪਰਮਜੋਤ ਖਾਲਸਾ, ਸੁਧੀਰ ਗਰਗ, ਸਵਰਨ ਸ਼ਰਮਾ, ਸਮਾਜ ਸੇਵੀ ਡਾ. ਅਜੇ ਕਾਂਸਲ, ਦੀਪਕ ਕੌੜਾ, ਰਮਨਦੀਪ ਅਗਰਵਾਲ ਨੇ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਵੀ ਲਾਕਡਾਊਨ ਦੀ ਮਿਆਦ 30 ਜੂਨ ਤਕ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਹਟਿਆ ਹੈ ਕਰੋਨਾ ਨਹੀਂ? ਉਨ੍ਹਾਂ ਕਿਹਾ ਕੌਮਾਂਤਰੀ ਏਜੰਸੀਆਂ ਮੁਤਾਬਕ ਭਾਰਤ 'ਚ ਮਹਾਂਮਾਰੀ ਅਤੇ ਲਾਕਡਾਊਨ ਦੇ ਨਤੀਜੇ ਵਜੋਂ 40 ਕਰੋੜ ਹੋਰ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਣਗੇ। ਭਾਵੇਂ ਦੇਸ਼ ਦੀ 2 ਤਿਹਾਈ ਤੋਂ ਵੀ ਵਧੇਰੇ ਜਨਤਾ ਗਰੀਬੀ ਰੇਖਾ ਤੋਂ ਹੇਠਾਂ ਚਲੀ ਜਾਵੇਗੀ ਅਤੇ ਇਸ ਨਾਲ ਰੋਜ਼ਗਾਰ ਦੀ ਤਬਾਹੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੇ ਨਿੱਜੀਕਰਨ ਦੀਆਂ ਨੀਤੀਆਂ ਨਾਲ ਆਪਣਾ ਜਨਤਕ ਸਿਹਤ ਖੇਤਰ ਬਰਬਾਦ ਕਰ ਲਿਆ ਹੈ, ਉਨ੍ਹਾਂ ਕੋਲ ਲਾਕਡਾਊਨ ਤੋਂ ਬਿਨਾਂ ਕੋਈ ਹੋਰ ਹੱਲ ਨਹੀਂ ਸੀ। ਉਨ੍ਹਾਂ ਕਿਹਾ ਭਾਰਤ ਅਜਿਹਾ ਹੀ ਮੁਲਕ ਹੈ ਜਿਥੇ ਅਰਥ ਵਿਵਸਥਾ ਦਾ ਵੱਡਾ ਹਿੱਸਾ ਕਾਰਜਸ਼ੀਲ ਹੋ ਗਿਆ ਹੈ। ਇਸ ਦੀ ਪੁਸ਼ਟੀ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਲਈ ਸਰਕਾਰ ਨੂੰ ਹੋਰ ਢਿੱਲ ਦੇਣੀ ਹੀ ਪਵੇਗੀ ਨਹੀਂ ਤਾਂ ਅਨੇਕਾਂ ਰੋਜ਼ਗਾਰ ਬੰਦ ਹੋ ਕੇ ਰਹਿ ਜਾਣਗੇ। ਦੱਸਣਾ ਬਣਦਾ ਹੈ ਕਿ ਪੰਜਾਬ 'ਚ ਵੱਖ-ਵੱਖ ਫੈਕਟਰੀਆਂ, ਵਰਕਸ਼ਾਪਾਂ ਆਦਿ 'ਚ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ, ਪਰ ਕੋਰੋਨਾ ਕਾਰਨ ਉਹ ਪ੍ਰਵਾਸੀ ਮਜ਼ਦੂਰ ਵੀ ਆਪਣੇ ਪਿੰਡਾਂ ਨੂੰ ਚੱਲੇ ਗਏ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦਾ ਪਿੰਡਾਂ ਨੂੰ ਜਾਣਾ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ।
ਹਾਂ ਇਹ ਗੱਲ ਵੀ ਜ਼ਰੂਰੀ ਹੈ ਕਿ ਲੋਕ ਕੋਰੋਨਾ ਦੇ ਬਚਾਓ ਸਬੰਧੀ ਸਾਵਧਾਨੀ ਵਰਤਣੀ ਨਾ ਤਿਆਗਣ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੇ 'ਕਾਫ਼ੀ ਕਸ਼ਟ ਝੱਲਕੇ' ਅਤੇ ਸਮਝਦਾਰੀ ਨਾਲ ਕੋਰੋਨਾ ਦੇ ਕਿਸੇ ਹੱਦ ਤਕ ਕਾਬੂ ਪਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਹਿਲਾ ਵਾਂਗ ਦੀ ਪੂਰੇ ਸਾਵਧਾਨੀ ਵਰਤਣ ਅਤੇ ਜ਼ਰੂਰਤ 'ਤੇ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਫਿਰ ਹੀ ਅਸੀਂ ਕੋਰੋਨਾ ਖਿਲਾਫ ਲੜੀ ਜਾ ਰਹੀ ਜੰਗ ਨੂੰ ਜਿੱਤ ਸਕਦੇ ਹਾਂ।
 


KamalJeet Singh

Content Editor

Related News