ਓਵਰਲੋਡਿਡ ਟਰੈਕਟਰ-ਟਰਾਲੀਆਂ ਕਾਰਨ ਲੋਕ ਪ੍ਰੇਸ਼ਾਨ

Monday, Nov 05, 2018 - 05:32 AM (IST)

ਓਵਰਲੋਡਿਡ ਟਰੈਕਟਰ-ਟਰਾਲੀਆਂ ਕਾਰਨ ਲੋਕ ਪ੍ਰੇਸ਼ਾਨ

ਗਿੱਦਡ਼ਬਾਹਾ, (ਸੰਧਿਆ)- ਓਵਰਲੋਡਿਡ ਟਰੈਕਟਰ-ਟਰਾਲੀਆਂ ਦੀ ਗਿਣਤੀ ’ਚ ਦਿਨੋ-ਦਿਨ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇੱਥੋਂ ਦੇ ਭਾਰੂ ਚੌਕ ਤੋਂ ਲੈ ਕੇ ਹੁਸਨਰ ਚੌਕ ਤੱਕ ਦੇ ਸਫ਼ਰ ’ਚ ਨੈਸ਼ਨਲ ਹਾਈਵੇ ਨੰ. 15 ’ਤੇ ਅਤੇ ਸ਼ਹਿਰ ਵਿਚ ਲੰਬੀ ਰੋਡ ਤੋਂ ਚੰਨੂੰ ਤੱਕ ਦਾ ਸਫਰ ਤੈਅ ਕਰਦੀਆਂ ਓਵਰਲੋਡਿਡ ਟਰੈਕਟਰ-ਟਰਾਲੀਆਂ ਵਾਲੇ ਚਾਲਕ ਨਾ ਦਿਨ ਵੇਖਦੇ ਹਨ ਅਤੇ ਨਾ ਹੀ ਰਾਤ, ਬੱਸ ਸ਼ਹਿਰ ’ਚ ਦਾਖਲ ਹੋ ਕੇ ਲੋਕਾਂ ਲਈ ਮੁਸੀਬਤ ਬਣ ਜਾਂਦੇ ਹਨ। 
ਸਕੂਲ ਵੈਨਾਂ, ਮੋਟਰਸਾਈਕਲਾਂ ਅਤੇ ਬੱਸਾਂ ਦੇ ਚਾਲਕਾਂ ਨੂੰ ਇਨ੍ਹਾਂ ਟਰਾਲੀਆਂ ਨੂੰ ਓਵਰਟੇਕ ਕਰਨ ਸਮੇਂ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਹੋਰ ਤਾਂ ਹੋਰ ਰਾਤ ਸਮੇਂ ਹਨੇਰਾ ਹੋਣ ਕਾਰਨ ਅਤੇ ਇਨ੍ਹਾਂ ਪਿੱਛੇ ਰਿਫਲੈਕਟਰ ਜਾਂ ਕੋਈ ਲਾਈਟ ਨਾ ਲੱਗੀ ਹੋਣ ਕਰ ਕੇ ਇਹ ਦਿਖਾਈ ਨਹੀਂ ਦਿੰਦਿਅਾਂ, ਜਿਸ ਕਾਰਨ ਕਈ ਵਾਰ ਹਾਦਸਾ ਵਾਪਰ ਜਾਂਦਾ ਹੈ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਅਾਂ ਤੋਂ ਮੰਗ ਕੀਤੀ ਕਿ ਓਵਰਲੋਡਿਡ ਵਾਹਨਾਂ ਦੇ ਲੰਘਣ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ ਅਤੇ ਦਿਨ ਸਮੇਂ ਸ਼ਹਿਰ ਵਿਚ ਇਨ੍ਹਾਂ ਦੇ ਲੰਘਣ ’ਤੇ ਪਾਬੰਦੀ ਲਾਈ ਜਾਵੇ ਤਾਂ ਜੋ ਜਾਨੀ-ਮਾਲੀ ਨੁਕਸਾਨ ਹੋਣੋਂ ਬਚਾਅ ਕੀਤਾ ਜਾ ਸਕੇ। 


Related News