ਕੇਂਦਰੀ ਜੇਲ੍ਹ ਪਟਿਆਲਾ ’ਚੋਂ 10 ਮੋਬਾਈਲ ਬਰਾਮਦ

Saturday, Aug 24, 2024 - 06:17 PM (IST)

ਕੇਂਦਰੀ ਜੇਲ੍ਹ ਪਟਿਆਲਾ ’ਚੋਂ 10 ਮੋਬਾਈਲ ਬਰਾਮਦ

ਪਟਿਆਲਾ (ਬਲਜਿੰਦਰ) : ਕੇਂਦਰੀ ਜੇਲ੍ਹ ਪਟਿਆਲਾ ’ਚ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਕੀਤੀ ਚੈਕਿੰਗ ਦੌਰਾਨ ਵੱਖ-ਵੱਖ ਕੇਸਾਂ ’ਚ 10 ਮੋਬਾਈਲ ਫੋਨ ਬਰਾਮਦ ਕੀਤੇ ਗਏ। ਥਾਣਾ ਤ੍ਰਿਪੜੀ ਦੀ ਪੁਲਸ ਵੱਲੋਂ ਦਰਜ ਕੀਤੇ ਗਏ ਕੇਸਾਂ ’ਚ ਪਹਿਲੇ ਕੇਸ ਵਿਚ ਅਮਰਬੀਰ ਸਿੰਘ ਸਹਾਇਕ ਸੁਪਰਡੈਟ ਕੇਂਦਰੀ ਜੇਲ੍ਹ ਪਟਿਆਲਾ ਦੀ ਸ਼ਿਕਾਇਤ ’ਤੇ ਕੈਦੀ ਕੈਦਾਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਪਲਵਾਗ (ਉਤਾਰਖੰਡ) ਹਾਲ ਕਿਰਾਏਦਾਰ ਮੋਹਾਲੀ ਦੇ ਖ਼ਿਲਾਫ 42, 52 ਪ੍ਰੀਜਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਕੈਦਾਰ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ 1 ਲਾਵਾ ਕੰਪਨੀ ਦੇ ਮੋਬਾਈਲ ਸਮੇਤ ਬੈਟਰੀ ਬਿਨ੍ਹਾਂ ਸਿਮ ਕਾਰਡ ਬਰਾਮਦ ਹੋਇਆ। 

ਦੂਜੇ ਕੇਸ ਵਿਚ ਹਵਾਲਾਤੀ ਮਨਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਮੁਹੱਲਾ ਪਠਾਣਾ ਵਾਲਾ ਸਨੌਰ ਅਤੇ ਅਣਪਛਾਤੇ ਵਿਅਕਤੀ ਖਿਲਾਫ 42, 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਮੁਤਾਬਕ ਬੈਰਕ ਨੰ. 9/2 ਦੇ ਬਾਥਰੂਮਾ ਦੇ ਪਿਛਲੇ ਪਾਸੇ ਜ਼ਮੀਨ ’ਚ ਦੱਬਿਆ 1 ਰੀਅਲਮੀ ਕੰਪਨੀ ਦਾ ਟੱਚ ਮੋਬਾਈਲ ਬਿਨ੍ਹਾ ਸਿਮ ਕਾਰਡ ਦੇ ਬਰਾਮਦ ਹੋਇਆ ਅਤੇ ਹਵਾਲਾਤੀ ਮਨਜੀਤ ਸਿਘ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਕਰਨ ’ਤੇ 1 ਕੈਚਡਾ ਕੰਪਨੀ ਦਾ ਮੋਬਾਈਲ ਸਮੇਤ ਬੈਟਰੀ ਅਤੇ ਏਅਰਟੈੱਲ ਕੰਪਨੀ ਦਾ ਸਿਮ ਕਾਰਡ ਬਰਾਮਦ ਹੋਇਆ।

ਤੀਜੇ ਕੇਸ ਵਿਚ ਪ੍ਰਗਟ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਦੀ ਸ਼ਿਕਾਇਤ ’ਤੇ ਕੈਦੀ ਯਾਦਵਿੰਦਰ ਸਿੰਘ ਪੁੱਤਰ ਤੇਜਪਾਲ ਸਿੰਘ ਵਾਸੀ ਵਾਰਡ ਨੰ. 02 ਕਲਾਂ ਰੋਡ ਪੱਟੀ ਹਾਲ ਵਾਸੀ ਸੁਗੰਦ ਵਿਹਾਰ ਪੱਖੋਵਾਲ ਰੋਡ ਤਰਨਾਰਨ, ਕੈਦੀ ਸੁਖਪਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਟੁਰਨਾ ਹਾਲ ਡੇਰਾ ਸ਼ਮਸੇਰ ਸਿੰਘ ਬਾਬਾ ਅਲੀ ਮਾਜਰਾ ਥਾਣਾ ਸ਼ੰਭੂ ਖਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਮੁਤਾਬਕ ਤਲਾਸ਼ੀ ਦੌਰਾਨ ਬਿਸਤਰੇ ’ਚੋਂ 1 ਕੈਡਚਾ ਕੰਪਨੀ ਦਾ ਮੋਬਾਈਲ ਸਮੇਤ ਬੈਟਰੀ ਤੇ ਵੀ. ਆਈ. ਕੰਪਨੀ ਦਾ ਸਿਮ ਬਰਾਮਦ ਹੋਇਆ।

ਚੌਥੇ ਕੇਸ ਵਿਚ ਪ੍ਰਗਟ ਸਿੰਘ ਸਹਾਇਕ ਸੁਪਰਡੈਟ ਕੇਂਦਰੀ ਜੇਲ ਪਟਿਆਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ 42, 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੇਲ ਪ੍ਰਸ਼ਾਸਨ ਮੁਤਾਬਕ ਬੈਰਕ ਨੰ. 6 ਦੀ ਖਿੜਕੀ ’ਚੋਂ ਇਕ ਕੈਚਡਾ ਕੰਪਨੀ ਦਾ ਮੋਬਾਈਲ ਸਮੇਤ ਬੈਟਰੀ ਬਿਨ੍ਹਾ ਸਿਮ ਕਾਰਡ ਬਰਾਮਦ ਹੋਇਆ, ਜੋ ਚੱਕੀ ਨੰ. 13 ’ਚੋਂ ਇਕ ਮੋਬਾਈਲ ਸਮੇਤ ਬੈਟਰੀ ਤੇ ਏਅਰਟੈਲ ਕੰਪਨੀ ਦਾ ਸਿਮ ਬਰਾਮਦ ਹੋਇਆ। ਭੱਠਾ ਬੈਰਕ ਨੰ. 1 ’ਚੋ ਇਕ ਮੋਬਾਈਲ ਸਮੇਤ ਬੈਟਰੀ ਬਿਨਾਂ ਸਿਮ ਕਾਰਡ, ਮੁਰਗੀ ਹਾਤੇ ਦੇ ਪਿਛਲੇ ਪਾਸੋ ਜ਼ਮੀਨ ’ਚੋਂ ਇਕ ਮੋਬਾਈਲ ਸਮੇਤ ਬੈਟਰੀ ਬਿਨਾਂ ਸਿਮ ਕਾਰਡ ਬਰਾਮਦ ਹੋਇਆ। ਪੰਜਵੇਂ ਕੇਸ ਵਿਚ ਵੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ 52 ਏ ਪ੍ਰੀਜ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਸ ’ਚ ਜੇਲ ਪ੍ਰਸ਼ਾਸਨ ਮੁਤਾਬਕ ਹਾਤਾ ਨੰ. 7-8 ਦੀ ਬੈਰਕ ਨੰ. 07 ਦੇ ਪਿਛਲੇ ਪਾਸੇ ਜ਼ਮੀਨ ’ਚੋਂ 1 ਸੈਮਸੰਗ ਕੰਪਨੀ ਦਾ ਮੋਬਾਈਲ ਬਿਨਾਂ ਸਿਮ ਕਾਰਡ ਤੋਂ ਬਰਾਮਦ ਹੋਇਆ। ਬੈਰਕ ਨੰ. 1 ਦੇ ਬਾਥਰੂਮ ’ਚੋਂ ਇਕ ਮੋਬਾਇਲ ਸਮੇਤ ਬੈਟਰੀ ਬਿਨਾਂ ਸਿਮ ਕਾਰਡ ਬਰਾਮਦ ਹੋਇਆ।


author

Gurminder Singh

Content Editor

Related News