ਕੋਰੋਨਾ ਵਾਇਰਸ ਕਰਫਿਊ ਦੌਰਾਨ ਬੈਂਕ ਖੁੱਲ੍ਹੇ ਪਰ ਪਬਲਿਕ ਡਿਲਿੰਗ ਨਹੀਂ

03/30/2020 5:02:46 PM

ਪਟਿਆਲਾ (ਬਲਜਿੰਦਰ, ਪਰਮੀਤ ): ਮੁੱਖ ਮੰਤਰੀ ਕੈਪਟਨ ਅਮਰਿੰਦਰ ਮੁਤਾਬਕ ਅੱਜ ਜ਼ਿਆਦਾਤਰ ਬੈਂਕ ਖੁੱਲ੍ਹੇ ਰਹੇ ਪਰ ਉੱਥੇ ਕਿਸੇ ਤਰ੍ਹਾਂ ਦੀ ਪਬਲਿਕ ਡਿਲਿੰਗ ਨਹੀਂ ਕੀਤੀ ਗਈ। ਲੋਕਾਂ ਨੇ ਵੀ ਬੈਂਕਾਂ 'ਚ ਕੁਝ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ, ਕਿਉਂਕਿ ਕਲੋਜ਼ਿੰਗ ਅਤੇ ਅਗਲੇ ਮਹੀਨੇ ਦੀਆਂ ਤਨਖਾਹਾਂ ਪਾਉਣ ਲਈ ਅੱਜ ਨਿਰਧਾਰਿਤ ਘੰਟਿਆਂ ਦੌਰਾਨ ਕੰਮ ਕੀਤਾ ਗਿਆ, ਜਿਨ੍ਹਾਂ 'ਚ ਏ.ਟੀ.ਐੱਮ. ਮਸ਼ੀਨਾਂ 'ਚ ਕੈਸ਼ ਵੀ ਲੋਡ ਕੀਤੇ ਗਏ। ਦੂਜੇ ਪਾਸੇ ਕਰਫਿਊ ਆਮ ਦੀਆਂ ਤਰ੍ਹਾਂ ਰਿਹਾ।

PunjabKesari

ਪੁਲਸ ਨੇ ਅੱਜ ਆਪਣਾ ਪੈਂਤੜਾ ਬਦਲਦੇ ਹੋਏ ਥਾਂ-ਥਾਂ ਤੇ ਨਾਕਾਬੰਦੀ ਕਰਕੇ ਵੱਡੀ ਗਿਣਤੀ 'ਚ ਚਾਲਾਨ ਕੱਟੇ। ਇਸ ਤੋਂ ਪਹਿਲਾਂ ਅੱਜ ਸਵੇਰੇ ਪੁਲਸ ਨੇ ਸਬਜ਼ੀ ਮੰਡੀ ਨੂੰ ਸਾਰੇ ਪਾਸੇ ਤੋਂ ਘੇਰਾ ਪਾ ਕੇ ਸੈਨੇਟਾਈਜ਼ਰ ਕਰਨ ਤੋਂ ਬਾਅਦ ਅੰਦਰ ਜਾਣ ਦਿੱਤਾ ਗਿਆ।

PunjabKesari

ਮੋਗਾ (ਗੋਪੀ ਰਾਊਕੇ): ਇਸ ਦੇ ਦੂਜੇ ਪਾਸੇ ਮੋਗਾ 'ਚ ਬੈਂਕਾਂ ਦੇ ਬਾਹਰ ਲੋਕਾਂ ਦੀ ਭੀੜ ਦੇਖੀ ਗਈ।

PunjabKesariਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਪੰਜਾਬ 'ਚੋਂ ਕੁੱਲ 39 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਸੂਬੇ 'ਚ ਹਾਲੇ ਤੱਕ ਜਿਨ੍ਹਾਂ ਕੁੱਲ 39 ਮਾਮਲਿਆਂ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ 'ਚ ਸਭ ਤੋਂ ਜ਼ਿਆਦਾ 19 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਿਤ ਹਨ, ਇਨ੍ਹਾਂ 'ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। 6-6 ਮਾਮਲੇ ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਿਤ ਹਨ, ਜਦਕਿ ਜਲੰਧਰ ਜ਼ਿਲੇ ਤੋਂ 5 ਅਤੇ ਅੰਮ੍ਰਿਤਸਰ, ਲੁਧਿਆਣਾ ਜ਼ਿਲੇ ਨਾਲ ਸਬੰਧਿਤ 1-1 ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਐਤਵਾਰ ਦੇ ਘਨੌਰ 'ਚੋਂ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਹਾਲੇ ਤੱਕ 789 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 39 ਦੇ ਨਤੀਜੇ ਪਾਜ਼ੇਟਿਵ, 48 ਦੇ ਨੈਗੇਟਿਵ ਆਏ ਹਨ, ਜਦਕਿ 271 ਦੇ ਨਤੀਜੇ ਹਾਲੇ ਆਉਣੇ ਬਾਕੀ ਹਨ।

PunjabKesari


Shyna

Content Editor

Related News