ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ’ਚ ਨਾਕਾਮ : ਢੀਂਡਸਾ

10/27/2021 10:24:52 AM

ਸੰਗਰੂਰ (ਬੇਦੀ, ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਪਿਛਲੇ ਸਮੇਂ ਤੋਂ ਲੋਕਾਂ ਨੂੰ ਸੁਰੱਖਿਆ ਦੇਣ ’ਚ ਨਾਕਾਮ ਸਿੱਧ ਹੋਈ ਹੈ। ਸਰਕਾਰ ਦੇ ਜ਼ਿੰਮੇਵਾਰੀਆਂ ਤੋਂ ਭੱਜਣ ਕਰਕੇ ਪੰਜਾਬ ਜੰਗਲ ਰਾਜ ਵੱਲ ਵੱਧ ਰਿਹਾ ਹੈ। ਨਸ਼ਿਆਂ ਤੇ ਲੁੱਟ-ਖੋਹ ਦੀਆਂ ਬੇਹੱਦ ਸ਼ਰਮਨਾਕ ਘਟਨਾਵਾਂ ਵਾਪਰ ਰਹੀਆਂ ਹਨ ਪਰ ਚੰਨੀ ਸਰਕਾਰ ਘੂਕ ਸੁੱਤੀ ਪਈ ਹੈ।

ਇਥੇ ਜਾਰੀ ਇਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਬੀਬੀਆਂ ਦੇ ਕੰਨਾਂ ’ਚ ਪਾਇਆ ਸੋਨਾ ਵੀ ਝਪਟਮਾਰ ਥਾਂ-ਥਾਂ ਲੁੱਟ ਰਹੇ ਹਨ। ਕੋਈ ਵੀ ਔਰਤ ਸੋਨੇ ਦਾ ਨਿੱਕਾ ਜਿਹਾ ਗਹਿਣਾ ਪਾ ਕੇ ਘਰੋਂ ਬਾਹਰ ਨਹੀਂ ਨਿਕਲ ਸਕਦੀ ਤੇ ਇਸੇ ਤਰ੍ਹਾਂ ਵਾਹਨ ਚੋਰੀ ਹੋ ਰਹੇ ਹਨ। ਲੁਟੇਰੇ ਖੁੱਲ੍ਹੇਆਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਦੌੜ ਜਾਂਦੇ ਹਨ। ਦੁੱਖ ਦੀ ਗੱਲ ਹੈ ਕਿ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਦੀ ਰਿਪੋਰਟ ਥਾਣਿਆਂ ’ਚ ਦਰਜ ਨਹੀਂ ਕੀਤੀ ਜਾਂਦੀ। ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਆ, ਅਮਨ ਚੈਨ ਤੇ ਇਨਸਾਫ਼ ਦੇਣ ਤੋਂ ਭੱਜ ਰਹੀ ਹੈ ਇੰਝ ਜਾਪ ਰਿਹਾ ਹੈ ਕਿ ਇਨਸਾਫ਼ ਲਈ ਰੱਬ ਹੀ ਰਾਖਾ ਹੈ।


Shyna

Content Editor

Related News