'ਆਪ' ਛੱਡਣ ਵਾਲਿਆਂ 'ਤੇ ਪਰਗਟ ਸਿੰਘ ਦਾ ਤੰਜ, ਕਿਹਾ, ਪੌਣੇ 5 ਸਾਲ ਚੁੱਪ ਕਿਉਂ ਰਹੇ?
Monday, Nov 02, 2026 - 06:24 PM (IST)
ਚੰਡੀਗੜ੍ਹ- ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਛੱਡ ਚੁੱਕੇ ਵਿਧਾਇਕਾਂ ਚੇਤਨ ਸਿੰਘ ਜੋੜਾਮਾਜਰਾ, ਹਰਮੀਤ ਸਿੰਘ ਪਠਾਨਮਾਜਰਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਜੋ 'ਆਪ' ਛੱਡ ਕੇ ਗਏ ਨੇ, ਪੌਣੇ 5 ਸਾਲ ਚੁੱਪ ਕਿਉਂ ਰਹੇ? ਇਹ ਉਹੀ ਲੋਕ ਹਨ ਜੋ ਕਹਿੰਦੇ ਸੀ ਕਿ ਭਗਤ ਸਿੰਘ ਦੇ ਵਾਰਸ ਅਸੀਂ ਹਾਂ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਕਾਲਜ ਜਾ ਰਹੇ 2 ਦੋਸਤਾਂ ਦੀ ਮੌਤ
ਪਰਗਟ ਸਿੰਘ ਨੇ ਕਿਹਾ ਕਿ 'ਆਪ' ਨੇ ਪਹਿਲਾਂ 5 ਐਮਪੀ ਰਾਜ ਸਭਾ 'ਚ ਭੇਜੇ ਸਨ ਅਤੇ ਆਉਣ ਵਾਲੇ ਦਿਨਾਂ 'ਚ ਉਹ ਸਾਰੇ ਦੇ ਸਾਰੇ ਭਾਜਪਾ 'ਚ ਚਲੇ ਜਾਣਗੇ। ਉਨ੍ਹਾਂ ਕਿਹਾ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਈਡੀ ਵਾਲੀ ਖੇਡ ਪੰਜਾਬੀਆਂ ਨੂੰ ਅਤੇ ਪੂਰੇ ਦੇਸ਼ ਨੂੰ ਕਲੀਅਰ ਹੈ। ਹੁਣ ਈਡੀ ਅਤੇ ਸੀਬੀਆਈ ਦਾ ਇਸਤੇਮਾਲ ਕੀਤਾ ਜਾਣਾ ਹੈ। ਇਸ ਦੌਰਾਨ ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਆਪਣੇ ਸਾਥੀਆਂ ਨੂੰ ਕਹਾਂਗਾ ਕਿ ਇਨ੍ਹਾਂ ਨਾਲ ਖੜ੍ਹ ਕੇ ਲੜਨ ਦੀ ਲੋੜ ਹੈ, ਹੁਣ ਪੰਜਾਬ ਦੇ ਲੋਕਾਂ ਨੂੰ ਵੀ ਸਭ ਸਮਝ ਆ ਚੁੱਕੀ ਹੈ।
ਇਹ ਵੀ ਪੜ੍ਹੋ-ਕਿਸਾਨ ਆਗੂ ਦੇ ਘਰ ’ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਇਲਾਕੇ ’ਚ ਦਹਿਸ਼ਤ
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਕੇਜਰੀਵਾਲ ਨੇ ਹਰ ਚੰਗੇ ਪੰਜਾਬੀ ਕਿਰਦਾਰ ਨੂੰ ਵਰਤਿਆ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੌਣੇ 5 ਸਾਲ ਬੋਲਣ ਨਹੀਂ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਮਾਡਲ 'ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਇਹੀ ਮਾਡਲ ਪਹਿਲਾਂ ਦਿੱਲੀ 'ਚ ਪੇਸ਼ ਕੀਤਾ ਸੀ ਅਤੇ ਅੱਜ ਪੰਜਾਬ 'ਚ ਵੀ ਇਹੀ ਮਾਡਲ ਚੱਲ ਰਿਹਾ ਹੈ। ਹੁਣ ਅਸਲ ਗੱਲ ਇਹ ਹੈ ਕਿ ਕੇਜਰੀਵਾਲ ਤਾਂ ਭੱਜ ਗਿਆ, ਹੁਣ ਭਗਵੰਤ ਮਾਨ ਤੈਨੂੰ ਭੁਗਤਣਾ ਪਵੇਗਾ। ਅੰਤ 'ਚ ਪਰਗਟ ਸਿੰਘ ਨੇ ਕਿਹਾ ਕਿ ਹੁਣ ਰੋਜ਼ ਖ਼ਬਰਾਂ ਆਉਣਗੀਆਂ ਕਿ ਅੱਜ 3 ਭੱਜ ਗਏ ਅਤੇ ਕਦੇ 4 ਭੱਜ ਗਏ। ਜੇਕਰ ਕੋਈ ਚੰਗਾ ਵਿਅਕਤੀ ਮਿਲਿਆ ਤਾਂ ਰੱਖ ਲਵਾਂਗੇ, ਨਹੀਂ ਤਾਂ ਇੱਦਾਂ ਦਾ ਸਮਾਨ ਅਸੀਂ ਵੀ ਨਹੀਂ ਲੈਣਾ।
ਇਹ ਵੀ ਪੜ੍ਹੋ-ਕਹਿਰ ਓ ਰੱਬਾ; ਇਕੱਠਿਆਂ 2 ਸਕੇ ਭਰਾਵਾਂ ਦੀ ਮੌਤ, ਕਮਰੇ 'ਚ ਮ੍ਰਿਤ ਮਿਲੇ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
