ਵਾਰਡ ਨੰ-15 ’ਚ ਆਮ ਵਰਕਰ ਲਈ ਸੀਟ ਤੇ ਦਾਅਵੇਦਾਰੀ ਛੱਡ ਬਿੱਟੂ ਸੇਤੀਆ ਨੇ ਪੈਦਾ ਕੀਤੀ ਮਿਸਾਲ

01/22/2021 6:19:50 PM

ਜਲਾਲਾਬਾਦ (ਸੇਤੀਆ, ਟੀਨੂੰ) - ਸ਼ਹਿਰ ਦੇ ਵਾਰਡ ਨੰਬਰ-15 ’ਚ ਨਗਰ ਕੌਂਸਲ ਦੀਆਂ ਚੋਣਾਂ ਦੇ ਦਾਅਵੇਦਾਰ ਬਿੱਟੂ ਸੇਤੀਆ ਨੇ ਆਪਣੀ ਦਾਅਵੇਦਾਰੀ ਛੱਡਦੇ ਹੋਏ ਵਾਰਡ ਦੇ ਪੁਰਾਣੇ ਕਾਂਗਰਸੀ ਵਰਕਰ ਪਰਮਿੰਦਰ ਮੱਤੂ ਦੇ ਗਲ ’ਚ ਹਾਰ ਪਾ ਕੇ ਵਿਧਾਇਕ ਰਮਿੰਦਰ ਆਵਲਾ ਨੂੰ ਉਕਤ ਵਰਕਰ ਨੂੰ ਟਿਕਟ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸੀਟ ਅਤੇ ਦਾਅਵੇਦਾਰੀ ਛੱਡ ਕੇ ਕੁਰਬਾਨੀ ਦੀ ਮਿਸਾਲ ਵੀ ਪੈਦਾ ਕੀਤੀ ਹੈ। ਬਿੱਟੂ ਸੇਤੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਰੀਬ 15 ਸਾਲਾਂ ਤੋਂ ਜਲਾਲਾਬਾਦ ਦੀ ਨਗਰ ਕੌਂਸਲ ’ਤੇ ਅਕਾਲੀ-ਭਾਜਪਾ ਗਠਜੋੜ ਦਾ ਕਬਜ਼ਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਠੰਡ ਤੋਂ ਬਚਣ ਲਈ ਕੀ ਤੁਸੀਂ ਵੀ ਜੁਰਾਬਾਂ ਪਾ ਕੇ ਸੋਂਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

 ਜਲਾਲਾਬਾਦ ਦੀ ਜਿਮਨੀ ਚੋਣ ’ਚ ਕਾਂਗਰਸ ਪਾਰਟੀ ਦੇ ਵਿਧਾਇਕ ਰਮਿੰਦਰ ਆਵਲਾ ਨੇ ਜਿਸ ਤਰ੍ਹਾਂ ਗਠਜੋੜ ਦਾ ਕਿਲ੍ਹਾ ਢਹਿਢੇਰੀ ਕੀਤਾ, ਉਸ ਤੋਂ ਬਾਅਦ ਹੁਣ ਵਰਤਮਨ ਸਮੇਂ ਅੰਦਰ ਨੇੜਲੇ ਭਵਿੱਖ ’ਚ ਹੋਣ ਜਾ ਰਹੀਆ ਨਗਰ ਕੌਂਸਲ ਦੀਆਂ ਚੋਣਾਂ ’ਚ ਵਿਧਾਇਕ ਰਮਿੰਦਰ ਆਵਲਾ ਦੇ ਲੋਕਪ੍ਰਿਯਤਾ ਦੀ ਹੰਨੇਰੀ ਵਿਰੋਧੀ ਪਾਰਟੀਆਂ ਲਈ ਮਹਿੰਗੀ ਹੋਵੇਗੀ। 

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ ਪਾਣੀ ਨਾ ਪੀਣ ’ਤੇ ਸਰੀਰ ਦਿੰਦਾ ਹੈ ਪਾਣੀ ਦੀ ਘਾਟ ਦੇ ਸੰਕੇਤ, ਜਾਣੋ ਕਿਵੇਂ ਹੁੰਦੀ ਹੈ ਪਛਾਣ

ਬਿੱਟੂ ਸੇਤੀਆ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ’ਚ ਪਹਿਲਾਂ ਜਿੱਥੇ ਕਾਂਗਰਸ ਪਾਰਟੀ ਲਈ ਉਮੀਦਵਾਰ ਨੂੰ ਉਤਾਰਨਾ ਔਖਾ ਹੁੰਦਾ ਸੀ ਪਰ ਹੁਣ ਹਰੇਕ ਵਾਰਡ ’ਚ ਦਾਅਵੇਦਾਰਾਂ ਦੀ ਵੱਡੀ ਗਿਣਤੀ ਸਾਹਮਣੇ ਖੜੀ ਹੈ। ਵਿਧਾਇਕ ਰਮਿੰਦਰ ਆਵਲਾ ਦੀ ਕੋਸ਼ਿਸ਼ ਇਮਾਨਦਾਰ ਤੇ ਲੋਕਾਂ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਅੱਗੇ ਲਿਆਕੇ ਨਗਰ ਕੌਂਸਲ ਦੀਆਂ ਚੋਣਾਂ ਲੜਾਉਣ ਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਵਿਧਾਇਕ ਰਮਿੰਦਰ ਆਵਲਾ ਦੀ ਰਹਿਨੁਮਾਈ ਹੇਠ, ਜੋ ਉਮੀਦਵਾਰ ਐਲਾਨੇ ਜਾਣਗੇ, ਉਹ ਵਿਰੋਧੀ ਪਾਰਟੀਆਂ ਨੂੰ ਵੱਡੇ ਅੰਤਰ ਨਾਲ ਹਰਾ ਕੇ ਨਗਰ ਕੌਂਸਲ ’ਚ ਕਾਂਗਰਸ ਪਾਰਟੀ ਦੀ ਕਮੇਟੀ ਬਨਾਉਣ ’ਚ ਸਹਿਯੋਗ ਕਰਨਗੇ। 

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਦੱਸ ਦੇਈਏ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਦਾਅਵੇਦਾਰਾਂ ਦੀ ਲਿਸਟ ਲੰਬੀ ਹੈ ਅਤੇ ਕੋਈ ਵੀ ਆਪਣੇ ਦਾਅਵੇਦਾਰੀ ਨੂੰ ਛੱਡਣ ਲਈ ਤਿਆਰ ਨਹੀਂ। ਵਾਰਡ ਨੰਬਰ-15 ’ਚ ਬਿੱਟੂ ਸੇਤੀਆ ਨੇ ਦਾਅਵੇਦਾਰੀ ਛੱਡ ਕੇ ਉਕਤ ਵਾਰਡ ਸਬੰਧਤ ਕਾਂਗਰਸੀ ਸੰਭਾਵੀ ਉਮੀਦਵਾਰ ਲਈ ਰਾਹ ਸੌਖੇ ਕੀਤੀ ਹੈ।  

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ


rajwinder kaur

Content Editor

Related News