ਪ੍ਰੋਡਕਟਸ ਲਈ ਦਿਵਾਏ ਆਰਡਰ, ਨਾ ਕੀਤੀ ਡਲਿਵਰੀ
Wednesday, Dec 19, 2018 - 05:30 AM (IST)

ਲੁਧਿਆਣਾ, (ਰਾਮ)- ਬਿਜ਼ਨੈਸ ਸੈੱਟਅਪ ਕਰਨ ਲਈ ਪਹਿਲਾਂ ਦੂਜੇ ਬਿਜ਼ਨੈਸਮੈਨ ਦਾ ਸਾਥ ਲੈਣ ਦੇ ਬਾਅਦ ਉਸੇ ਬਿਜ਼ਨੈਸਮੈਨ ਨੂੰ ਕਥਿਤ ਰਿਵਾਲਵਰ ਦੀ ਨੋਕ ’ਤੇ ਧਮਕਾਉਣ ਦੇ ਦੋਸ਼ ਤਹਿਤ ਥਾਣਾ ਮੋਤੀ ਨਗਰ ਦੀ ਪੁਲਸ ਨੇ ਹਰਿਆਣਾ ਦੇ ਬਿਜ਼ਨੈਸਮੈਨ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ ਤੇ ਥਾਣਾ ਪੁਲਸ ਨੇ ਉਕਤ ਬਿਜ਼ਨੈਸਮੈਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੇਵ ਸਿੰਘ ਪੁੱਤਰ ਜਗੀਰੀ ਲਾਲ ਵਾਸੀ ਗੁਰੂ ਤੇਗ ਬਹਾਦਰ ਨਗਰ, ਲੁਧਿਆਣਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਜਾਣ-ਪਛਾਣ ਰਵਿੰਦਰ ਕੁਮਾਰ ਸੈਣੀ ਪੁੱਤਰ ਸ਼ੇਰ ਸਿੰਘ ਵਾਸੀ ਮੁਹੱਲਾ ਰੂਪ ਨਗਰ, ਜੀਂਦ, ਹਰਿਆਣਾ ਨਾਲ ਹੋਈ ਸੀ, ਜੋ ਕਿ ਟੱਚ ਇੰਟਰਲਾਈਜ਼ਸ ਕੰਪਨੀ ਦਾ ਮਾਲਕ ਹੈ। ਇਸੇ ਜਾਣ-ਪਛਾਣ ਕਾਰਨ ਉਸ ਨੇ ਆਪਣੇ ਬਹੁਤ ਸਾਰੇ ਜਾਣਕਾਰਾਂ ਦੇ ਪੈਸੇ ਉਕਤ ਰਵਿੰਦਰ ਸੈਣੀ ਦੀ ਕੰਪਨੀ ਦੇ ਪ੍ਰੋਡਕਟਸ ਲਈ ਉਸ ਨੂੰ ਆਰਡਰ ਦਿਵਾ ਦਿੱਤੇ ਪਰ ਇਸ ਤੋਂ ਬਾਅਦ ਰਵਿੰਦਰ ਸੈਣੀ ਦੀ ਕੰਪਨੀ ਨੇ ਉਕਤ ਆਰਡਰ ਵਾਲੇ ਪ੍ਰੋਡਕਟਸ਼ ਦੀ ਡਲਿਵਰੀ ਨਹੀਂ ਕੀਤੀ। ਜਦੋਂ ਉਸ ਨੇ ਇਸ ਸਬੰਧੀ ਵਾਰ-ਵਾਰ ਰਵਿੰਦਰ ਸੈਣੀ ਨੂੰ ਕਿਹਾ ਤਾਂ ਬੀਤੀ 12 ਦਸੰਬਰ ਨੂੰ ਰਵਿੰਦਰ ਕੁਮਾਰ ਉਸ ਦੀ ਦੁਕਾਨ ’ਤੇ ਆਇਆ, ਜਿਸ ਨੇ ਆਪਣੇ ਕÎਥਿਤ ਰਿਵਾਲਵਰ ਨਾਲ ਉਸ ਨੂੰ ਧਮਕੀਆਂ ਵੀ ਦਿੱਤੀਆਂ, ਜਦਕਿ ਰਵਿੰਦਰ ਕੁਮਾਰ ਸੈਣੀ ਆਪਣਾ ਰਿਵਾਲਵਰ ਬਿਨਾਂ ਪ੍ਰਮਿਸ਼ਨ ਦੇ ਪੰਜਾਬ ’ਚ ਲੈ ਕੇ ਦਾਖਲ ਹੋਇਆ ਸੀ। ਥਾਣੇਦਾਰ ਚਰਨਜੀਤ ਸਿੰਘ ਨੇ ਰਵਿੰਦਰ ਸੈਣੀ ਦੇ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।