ਵਿਰੋਧੀ ਪਾਰਟੀਆਂ ਦੀ ਸੋਚ ਅਜੇ ਵੀ 'ਮਹਿਲਾ ਵਿਰੋਧੀ', ਅਸ਼ਵਨੀ ਸ਼ਰਮਾ ਵੱਲੋਂ ਕਾਂਗਰਸ, TMC ਤੇ DMK 'ਤੇ ਤਿੱਖੇ ਨਿਸ਼ਾਨੇ
Friday, Apr 17, 2026 - 10:24 PM (IST)
ਚੰਡੀਗੜ੍ਹ : ਲੋਕ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਹੋਏ ਹੰਗਾਮੇ ਅਤੇ ਵਿਰੋਧੀ ਧਿਰ ਦੇ ਰੁਖ 'ਤੇ ਸੀਨੀਅਰ ਆਗੂ ਅਸ਼ਵਨੀ ਸ਼ਰਮਾ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਅਸ਼ਵਨੀ ਸ਼ਰਮਾ ਨੇ ਇੱਕ ਟਵੀਟ ਰਾਹੀਂ ਕਾਂਗਰਸ, ਟੀ.ਐੱਮ.ਸੀ. (TMC), ਡੀ.ਐੱਮ.ਕੇ. (DMK) ਅਤੇ ਸਮਾਜਵਾਦੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੀ ਸੋਚ ਨੂੰ "ਮਹਿਲਾ ਵਿਰੋਧੀ" ਕਰਾਰ ਦਿੱਤਾ ਹੈ।
ਸ਼ਰਮਾ ਨੇ ਕਿਹਾ ਕਿ ਅੱਜ ਲੋਕ ਸਭਾ ਵਿੱਚ ਜੋ ਕੁਝ ਵਾਪਰਿਆ, ਉਹ ਲੋਕਤੰਤਰ ਅਤੇ ਨਾਰੀ ਸਸ਼ਕਤੀਕਰਨ ਦੋਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ 'ਨਾਰੀ ਸ਼ਕਤੀ ਵੰਦਨ ਬਿੱਲ', ਜਿਸਦਾ ਉਦੇਸ਼ ਮਹਿਲਾਵਾਂ ਨੂੰ 33% ਰਿਜ਼ਰਵੇਸ਼ਨ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਬਰਾਬਰ ਦੀ ਹਿੱਸੇਦਾਰੀ ਦੇਣਾ ਸੀ, ਉਸ ਨੂੰ ਵਿਰੋਧੀ ਪਾਰਟੀਆਂ ਵੱਲੋਂ ਰੋਕਣਾ ਬੇਹੱਦ ਹੈਰਾਨੀਜਨਕ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਅਹਿਮ ਮਾਮਲੇ 'ਤੇ ਰਾਜਨੀਤੀ ਕਰਨਾ ਅਤੇ ਇਸ ਦੀ ਨਾਕਾਮੀ 'ਤੇ ਖੁਸ਼ੀ ਮਨਾਉਣਾ ਬਹੁਤ ਹੀ ਨਿੰਦਣਯੋਗ ਕਾਰਾ ਹੈ।
ਅਸ਼ਵਨੀ ਸ਼ਰਮਾ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਇਹ ਸਿਰਫ਼ ਇੱਕ ਬਿੱਲ ਦਾ ਵਿਰੋਧ ਨਹੀਂ ਹੈ, ਸਗੋਂ ਦੇਸ਼ ਦੀਆਂ ਕਰੋੜਾਂ ਮਹਿਲਾਵਾਂ ਦੇ ਹੱਕਾਂ ਅਤੇ ਉਮੀਦਾਂ ਨਾਲ ਖਿਲਵਾੜ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸਾਲਾਂ ਤੋਂ ਲਟਕਦੇ ਇਸ ਅਧਿਕਾਰ ਨੂੰ ਮੁੜ ਟਾਲਣਾ ਇਹ ਸਪੱਸ਼ਟ ਕਰਦਾ ਹੈ ਕਿ ਕੁਝ ਪਾਰਟੀਆਂ ਦੀ ਸੋਚ ਅਜੇ ਵੀ ਨਾਰੀ ਸਸ਼ਕਤੀਕਰਨ ਦੇ ਖ਼ਿਲਾਫ਼ ਖੜ੍ਹੀ ਹੈ।
ਅਸ਼ਵਨੀ ਸ਼ਰਮਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅੱਜ ਦੀਆਂ ਮਹਿਲਾਵਾਂ ਇਸ ਖਿਲਵਾੜ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਾਰੀ ਸਨਮਾਨ ਦੇ ਰਾਹ ਵਿੱਚ ਰੋੜਾ ਬਣਨ ਵਾਲੀਆਂ ਤਾਕਤਾਂ ਨੂੰ ਜਨਤਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਰਾਰਾ ਜਵਾਬ ਜ਼ਰੂਰ ਦਿੱਤਾ ਜਾਵੇਗਾ।
ਵਿਰੋਧੀ ਪਾਰਟੀਆਂ ਦੀ ਸੋਚ ਦਾਹਕਿਆਂ ਬਾਅਦ ਵੀ “ਮਹਿਲਾ ਵਿਰੋਧੀ”
— Ashwani Sharma (मोदी का परिवार) (@AshwaniSBJP) April 17, 2026
ਅੱਜ ਲੋਕ ਸਭਾ ਵਿੱਚ ਜੋ ਕੁਝ ਵਾਪਰਿਆ, ਉਹ ਲੋਕਤੰਤਰ ਅਤੇ ਨਾਰੀ ਸਸ਼ਕਤੀਕਰਨ ਦੋਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਨਾਰੀ ਸ਼ਕਤੀ ਵੰਦਨ ਬਿੱਲ , ਜਿਸਦਾ ਮੰਤਵ ਮਹਿਲਾਵਾਂ ਨੂੰ 33% ਰਿਜ਼ਰਵੇਸ਼ਨ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਵਾਲੀ ਪ੍ਰਕਿਰਿਆ ਵਿੱਚ ਸਮਾਨ ਹਿੱਸੇਦਾਰੀ ਦੇਣਾ…
