ਬਠਿੰਡਾ ’ਚ ਕੋਰੋਨਾ ਨਾਲ ਇਕ ਦੀ ਮੌਤ, 51 ਪਾਜ਼ੇਟਿਵ

10/27/2020 12:17:58 AM

ਬਠਿੰਡਾ,(ਵਰਮਾ)- ਸੋਮਵਾਰ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਆਈ ਰਿਪੋਰਟ ’ਚ 51 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। 70 ਸਾਲਾ ਵਿਅਕਤੀ ਨੂੰ ਕੋਰੋਨਾ ਪਾਜ਼ੇਟਿਵ ਰਿਪੋਰਟ ਮਿਲਣ ਤੋਂ ਬਾਅਦ 17 ਅਕਤੂਬਰ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਬੀਤੀ ਦੇਰ ਰਾਤ ਉਹ ਦਮ ਤੋਡ਼ ਗਿਆ। ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ ਜਾਣਕਾਰੀ ’ਚ ਜ਼ਿਲਾ ਪ੍ਰਸ਼ਾਸਨ ਦੀ ਜਾਣਕਾਰੀ ’ਤੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨਸੇਵਾ ਬਠਿੰਡਾ ਦੀ ਹੈਲਪਲਾਈਨ ਟੀਮ, ਮਨੀ ਕਰਨ ਸ਼ਰਮਾ, ਜੱਗਾ ਸਹਾਰਾ, ਗੁਰਬਿੰਦਰਾ ਬਿੰਦੀ ਅਤੇ ਗੌਤਮ ਗੋਇਲ ਨੇ ਲਾਸ਼ ਦਾ ਬਠਿੰਡਾ ਦੇ ਨਿੱਜੀ ਹਸਪਤਾਲ ਤੋਂ ਮਾਨਸਾ ਵਿਖੇ ਪਰਿਵਾਰ ਦੀ ਮੌਜੂਦਗੀ ’ਚ ਸਸਕਾਰ ਕੀਤਾ ਗਿਆ। ਵਰਣਨਯੋਗ ਹੈ ਕਿ ਮਾਨਸਾ ਪ੍ਰਸ਼ਾਸਨ ਤੋਂ ਕੋਈ ਐਂਬੂਲੈਂਸ ਬਠਿੰਡਾ ਨਹੀਂ ਪਹੁੰਚੀ ਤਾਂ ਇਕ ਇਨਸਾਨੀਅਤ ਦੇ ਨਾਤੇ ਸਹਾਰਾ ਜਨ ਸੇਵਾ ਨੇ ਲਾਸ਼ ਨੂੰ ਉਸ ਦੇ ਪਿੰਡ ਪਹੁੰਚਾਇਆ।


Bharat Thapa

Content Editor

Related News