ਹੈਰੋਇਨ ਸਮੇਤ ਇਕ ਗ੍ਰਿਫਤਾਰ
Sunday, Sep 15, 2024 - 06:39 PM (IST)
ਜੈਤੋ (ਸਤਵਿੰਦਰ)- ਪੁਲਸ ਨੇ ਇਕ ਨਸ਼ਾ ਸਮੱਗਲਰ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ’ਚ ਪੁਲਸ ਪਾਰਟੀ ਗਸ਼ਤ ਦੌਰਾਨ ਜੈਤੋ ਤੋਂ ਪਿੰਡ ਸੇਵੇਵਾਲਾ ਸਾਈਡ ਨੂੰ ਜਾ ਰਹੀ ਸੀ ਤਾਂ ਸਾਹਮਣੇ ਪੁਲ ਸੂਆ ਕੋਲ ਇਕ ਮੋਨਾ ਨੌਜਵਾਨ ਬੱਬੀ ਪੁੱਤਰ ਚਿਮਨ ਲਾਲ ਵਾਸੀ ਸਾਧਾ ਵਾਲੀ ਬਸਤੀ ਮੋਗਾ ਬੈਠਾ ਦਿਖਾਈ ਦਿੱਤਾ, ਜਿਸ ਨੇ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਸ ਪਾਰਟੀ ਨੇ ਉਸ ਨੂੰ ਸ਼ੱਕ ਦੀ ਆਧਾਰ ’ਤੇ ਕਾਬੂ ਕਰ ਕੇ ਹੱਥ ’ਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।