ਡੇਢ ਕਿੱਲੋ ਅਫੀਮ ਸਮੇਤ 1 ਕਾਬੂ

11/16/2019 9:23:54 PM

ਪਟਿਆਲਾ,(ਬਲਜਿੰਦਰ)- ਥਾਣਾ ਕੋਤਵਾਲੀ ਦੀ ਪੁਲਸ ਨੇ ਇਮਰਾਨ ਖਾਨ ਵਾਸੀ ਪਿੰਡ ਲੇਬਡ਼ਾ ਬਰੇਲੀ, ਉੱਤਰ ਪ੍ਰਦੇਸ਼ ਨੂੰ ਡੇਢ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਥਾਣਾ ਕੋਤਵਾਲੀ ਦੀ ਪੁਲਸ ਨੇ ਘਲੋਡ਼ੀ ਗੇਟ ਤੋਂ ਇਕ ਵਿਅਕਤੀ ਨੂੰ ਡੇਢ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਇਮਰਾਨ ਖਾਨ ਨਿਵਾਸੀ ਪਿੰਡ ਲੇਬਡ਼ਾ ਬਰੇਲੀ, ਉੱਤਰ ਪ੍ਰਦੇਸ਼ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਇਮਰਾਨ ਖਾਨ ਇਕ ਬੈਗ ਲੈ ਕੇ ਪੈਦਲ ਜਾ ਰਿਹਾ ਸੀ ਤੇ ਜਦੋਂ ਥਾਣਾ ਕੋਤਵਾਲੀ ਦੀ ਪੁਲਸ ਪਾਰਟੀ ਨੇ ਰੋਕ ਕੇ ਉਸ ਬੈਗ ਦੀ ਚੈÎਕਿੰਗ ਕੀਤੀ ਤਾਂ ਉਸ ’ਚੋਂ ਡੇਢ ਕਿਲੋ ਅਫੀਮ ਬਰਾਮਦ ਕੀਤੀ ਗਈ। ਜਦੋਂ ਇਮਰਾਨ ਖਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਅਫੀਮ ਲਿਆ ਕੇ ਪਟਿਆਲਾ ਵਿਖੇ ਸਪਲਾਈ ਕਰਦਾ ਸੀ। ਇਹ ਅਫੀਮ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਕਿੱਥੇ ਸਪਲਾਈ ਕਰਦਾ ਸੀ, ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਸਖਤ ਨਿਰਦੇਸ਼ ਹਨ ਕਿ ਜ਼ਿਲੇ ਵਿਚ ਕਿਸੇ ਵੀ ਕੀਮਤ ’ਤੇ ਨਸ਼ਾ ਸਮੱਗਲਿੰਗ ਨਹੀਂ ਹੋਣ ਦਿੱਤੀ ਜਾਏਗੀ। ਇਸ ਮੌਕੇ ਡੀ. ਐੱਸ. ਪੀ. ਪ੍ਰਿਥਵੀ ਸਿੰਘ, ਐੱਸ.ਐੱਚ.ਓ. ਇੰਸ. ਸੁਖਦੇਵ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।


Bharat Thapa

Content Editor

Related News