ਸਰਕਾਰ ਵੱਲੋਂ ਕੋਈ ਪਾਬੰਦੀ ਨਹੀਂ, ਐਤਵਾਰ ਨੂੰ ਖੁੱਲ੍ਹ ਸਕਣਗੀਆਂ ਦੁਕਾਨਾਂ
Sunday, May 24, 2020 - 12:30 AM (IST)

ਲੁਧਿਆਣਾ, (ਪੰਕਜ)— ਐਤਵਾਰ ਨੂੰ ਸ਼ਹਿਰ 'ਚ ਦੁਕਾਨਾਂ ਖੁੱਲ੍ਹਣ ਸਬੰਧੀ ਦੁਕਾਨਦਾਰਾਂ 'ਚ ਪੈਦਾ ਹੋਈ ਦੁਚਿੱਤੀ 'ਤੇ ਅÎਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਵੱਲੋਂ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਸਬੰਧੀ ਕੋਈ ਹੁਕਮ ਨਹੀਂ ਦਿੱਤਾ ਗਿਆ। ਇਸ ਲਈ ਦੁਕਾਨਦਾਰ ਤੈਅ ਸਮੇਂ ਮੁਤਾਬਕ ਦੁਕਾਨਾਂ ਖੋਲ੍ਹ ਸਕਣਗੇ ਅਤੇ ਸ਼ਾਮ 6 ਵਜੇ ਬੰਦ ਕਰਨੀਆਂ ਪੈਣਗੀਆਂ।
ਡੀ. ਸੀ. ਵੱਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਲਾਕਡਾਊਨ 'ਚ ਸਰਕਾਰ ਨੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਸਬੰਧੀ ਕੋਈ ਹੁਕਮ ਨਹੀਂ ਦਿੱਤਾ ਪਰ ਲੇਬਰ ਕਾਨੂੰਨ ਮੁਤਾਬਕ ਦੁਕਾਨਦਾਰ ਇਸ 'ਤੇ ਫੈਸਲਾ ਲੈ ਸਕਦੇ ਹਨ ਕਿ ਉਨ੍ਹਾਂ ਨੇ ਦੁਕਾਨਾਂ ਖੋਲ੍ਹਣੀਆਂ ਹਨ ਜਾਂ ਨਹੀਂ। ਡੀ. ਸੀ. ਦੇ ਇਸ ਸਪੱਸ਼ਟੀਕਰਨ ਤੋਂ ਬਾਅਦ ਗੇਂਦ ਲੇਬਰ ਵਿਭਾਗ ਦੇ ਪਾਲੇ 'ਚ ਚਲੀ ਗਈ ਹੈ। ਐਤਵਾਰ ਨੂੰ ਲੇਬਰ ਕਾਨੂੰਨ ਮੁਤਾਬਕ ਦੁਕਾਨਦਾਰ ਦੁਕਾਨਾਂ ਖੋਲ੍ਹ ਸਕਦੇ ਹਨ ਅਤੇ ਸਟਾਫ ਨੂੰ ਕੰਮ 'ਤੇ ਬੁਲਾ ਸਕਦੇ ਹਨ। ਇਸ ਨੂੰ ਲੈ ਕੇ ਅਧਿਕਾਰੀ ਕੁੱਝ ਬੋਲ੍ਹਣ ਲਈ ਤਿਆਰ ਨਹੀਂ ਹਨ।