ਚੋਣ ਡਿਊਟੀ ''ਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਐੱਸ. ਡੀ. ਐੱਮ.

02/09/2022 4:07:16 PM

ਧਰਮਕੋਟ (ਸਤੀਸ਼) : ਵਿਧਾਨ ਸਭਾ ਚੋਣਾਂ ਸਬੰਧੀ ਅੱਜ ਹਲਕਾ ਧਰਮਕੋਟ ਦੇ ਪੋਲਿੰਗ ਅਮਲੇ ਦੀ ਟ੍ਰੇਨਿੰਗ ਏ. ਡੀ. ਕਾਲਜ ਧਰਮਕੋਟ 'ਚ ਕਰਵਾਈ ਗਈ। ਇਸ ਦੌਰਾਨ ਪੋਲਿੰਗ ਪਾਰਟੀਆਂ ਦੀ ਰਿਹਰਸਲ ਕਰਵਾਈ ਗਈ। ਰਿਟਰਨਿੰਗ ਅਫਸਰ-ਕਮ-ਐੱਸ. ਡੀ. ਐੱਮ. ਧਰਮਕੋਟ ਮੈਡਮ ਚਾਰੂਮਿਤਾ ਨੇ ਆਪਣੇ ਸੰਬੋਧਨ 'ਚ ਹਾਜ਼ਰ ਸਮੂਹ ਪੋਲਿੰਗ ਅਮਲੇ ਨੂੰ ਹਦਾਇਤ ਕੀਤੀ ਕਿ ਚੋਣ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਥੇ ਹੀ ਉਨ੍ਹਾਂ ਕਰਮਚਾਰੀਆਂ ਨੂੰ ਆਪਣੀ ਡਿਊਟੀ ਕਟਵਾਉਣ ਸਬੰਧੀ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਨਾ ਤਾਂ ਪਹੁੰਚ ਕੀਤੀ ਜਾਵੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਸਿਫਾਰਸ਼ ਲਿਆਂਦੀ ਜਾਵੇ। ਕਿਸੇ ਵੀ ਕਰਮਚਾਰੀ ਦੀ ਡਿਊਟੀ ਨਹੀਂ ਕੱਟੀ ਜਾਵੇਗੀ।

ਇਹ ਵੀ ਪੜ੍ਹੋ : ਟੱਪਰੀਵਾਸਾਂ ਨੂੰ ਸਰਕਾਰਾਂ ਦੀ ਮਾਰ, ਕਿੱਥੇ ਰਹਿ ਗਏ 5-5 ਮਰਲੇ ਦੇ ਪਲਾਟ? (ਵੀਡੀਓ)

ਉਨ੍ਹਾਂ ਰਿਜ਼ਰਵ ਪੋਲਿੰਗ ਪਾਰਟੀਆਂ ਨੂੰ ਵੀ ਲਗਾਤਾਰ ਟ੍ਰੇਨਿੰਗ ਲੈਣ ਦੀ ਹਦਾਇਤ ਕੀਤੀ ਤੇ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਇਸ ਦੌਰਾਨ ਟ੍ਰੇਨਿੰਗ ਦੀ ਸਮਝ ਨਹੀਂ ਆਈ, ਉਨ੍ਹਾਂ ਨੂੰ ਸਪੈਸ਼ਲ ਟ੍ਰੇਨਰ ਐੱਸ. ਡੀ. ਐੱਮ. ਦਫਤਰ 'ਚ ਟ੍ਰੇਨਿੰਗ ਦੇਵੇਗਾ। ਅਗਲੀ ਟ੍ਰੇਨਿੰਗ 12 ਫਰਵਰੀ ਨੂੰ ਏ. ਡੀ. ਕਾਲਜ 'ਚ ਹੀ ਹੋਵੇਗੀ ਅਤੇ 19 ਫਰਵਰੀ ਨੂੰ ਪੋਲਿੰਗ ਪਾਰਟੀਆਂ ਇਸ ਜਗ੍ਹਾ ਤੋਂ ਬੂਥਾਂ ਲਈ ਰਵਾਨਾ ਕੀਤੀਆਂ ਜਾਣਗੀਆਂ। ਇਸ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਰੇਸ਼ਮ ਸਿੰਘ ਤਹਿਸੀਲਦਾਰ, ਰਮੇਸ਼ ਕੁਮਾਰ  ਧੀਂਗੜਾ ਨਾਇਬ ਤਹਿਸੀਲਦਾਰ, ਵਰਿੰਦਰ ਸਿੰਘ ਰੀਡਰ ਐੱਸ. ਡੀ. ਐੱਮ., ਹਰਿਤ ਕੁਮਾਰ ਰੀਡਰ, ਲਖਵੀਰ ਸਿੰਘ, ਰਵੀ ਕੁਮਾਰ ਕਾਨੂੰਨਗੋ, ਸੁਖਜਿੰਦਰ ਸਿੰਘ ਸੋਨੂੰ ਤੇ ਰਵੀ ਕੁਮਾਰ ਅਕਾਊਂਟੈਂਟ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੋਲਿੰਗ ਅਮਲਾ ਹਾਜ਼ਰ ਸੀ।

ਇਹ ਵੀ ਪੜ੍ਹੋ : ਬੈਂਸ ਤੇ ਕੜਵਲ ਦੇ ਝਗੜੇ ਮਗਰੋਂ ਚੋਣ ਕਮਿਸ਼ਨ ਹੋਇਆ ਸਖ਼ਤ, ਜਾਰੀ ਕੀਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News