ਸੋਸ਼ਲ ਮੀਡੀਆਂ ''ਤੇ ਕਿਸਾਨੀ ਖ਼ਿਲਾਫ਼ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ

9/26/2020 3:45:16 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ): ਜਿਥੇ ਇਕ ਪਾਸੇ ਮੋਦੀ ਹਕੂਮਤ ਖ਼ਿਲਾਫ਼ ਪੂਰੇ ਸੂਬੇ ਅੰਦਰ ਲੋਕ ਰੋਹ ਬਣਿਆਂ ਹੋਇਆਂ ਹੈ ਅਤੇ ਮੋਦੀ ਸਰਕਾਰ ਖ਼ਿਲਾਫ਼ ਲੋਕ ਸੜਕਾਂ 'ਤੇ ਹਨ, ਉੱਥੇ ਕੁਝ ਵਿਅਕਤੀਆਂ ਵਲੋਂ ਆਪਣੇ ਫੇਸਬੁੱਕ ਪੇਜ 'ਤੇ ਪੰਜਾਬ ਦੀ ਕਿਸਾਨਾਂ ਤੇ ਅਪਮਾਨਜਨਕ ਟਿੱਪਣੀਆਂ ਕਰਨ 'ਤੇ ਲੋਕਾਂ ਅੰਦਰ ਰੋਹ ਪੈਦਾ ਹੋ ਗਿਆ। ਇਸ ਦੀ ਸੂਚਨਾ ਮਿਲਣ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਪਿੰਡ ਹਿੰਮਤਪੁਰਾ ਦੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ।

ਇਹ ਵੀ ਪੜ੍ਹੋ: ਦੁਨੀਆ ਨੂੰ ਅਲਵਿਦਾ ਆਖ ਗਿਆ ਇਕ ਹੋਰ ਅੰਨਦਾਤਾ, ਮਰਨ ਤੋਂ ਪਹਿਲਾਂ ਲਾਈਵ ਹੋ ਕੇ ਕੀਤੇ ਵੱਡੇ ਖ਼ੁਲਾਸੇ

ਪਿੰਡ ਬਿਲਾਸਪੁਰ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਧਰਨੇ ਦੌਰਾਨ ਦੋ ਨੌਜਵਾਨਾਂ 'ਤੇ ਧਰਨੇ 'ਚੋਂ ਹੀ ਆਪਣੇ ਫੇਸਬੁੱਕ ਪੇਜ 'ਤੇ ਕਿਸਾਨੀ ਖ਼ਿਲਾਫ਼ ਭੱਦੇ ਸ਼ਬਦਾਂ ਦੀ ਵਰਤੋਂ ਕਰਦਿਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ, ਜਿਸ ਦਾ ਪਤਾ ਲੱਗਣ 'ਤੇ ਧਰਨੇ 'ਚ ਸ਼ਾਮਲ ਹੋਏ ਕਿਸਾਨ ਹਿਤੈਸ਼ੀਆਂ ਨੇ ਉਕਤ ਨੌਜਵਾਨਾਂ ਦਾ ਪਿੱਛਾ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਕਿਸਾਨੀ ਖ਼ਿਲਾਫ਼ ਟਿਪਣੀਆਂ ਕਰਨ ਵਾਲੇ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਇਸ ਸਬੰਧੀ ਗੱਲਬਾਤ ਕਰਨ 'ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਮਹੌਲ ਖ਼ਰਾਬ ਹੋਣ ਦੇ ਡਰੋ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਆਪੇ 'ਚੋਂ ਬਾਹਰ ਹੋਏ ਕਿਸਾਨ, ਅਰਧ ਨਗਨ ਹੋ ਕੇ ਕਰ ਰਹੇ ਨੇ ਪ੍ਰਦਰਸ਼ਨ (ਤਸਵੀਰਾਂ)


Baljeet Kaur

Content Editor Baljeet Kaur