ਅਕਾਲਸਰ ਰੋਡ ਦੀ ਖਸਤਾਹਾਲਤ ਸਬੰਧੀ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Thursday, Jan 17, 2019 - 11:35 PM (IST)

ਅਕਾਲਸਰ ਰੋਡ ਦੀ ਖਸਤਾਹਾਲਤ ਸਬੰਧੀ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਮੋਗਾ, (ਗੋਪੀ ਰਾਉਕੇ)- ਅੱਜ ਹਿਉੂਮਨ ਰਾਈਟਸ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਮੋਗਾ ਵਲੋਂ ਕਮੇਟੀ ਦੇ ਮੈਂਬਰਾਂ ਨੇ ਨਗਰ ਨਿਗਮ ਕਮਿਸ਼ਨਰ ਮੈਡਮ ਅਨੀਤਾ ਦਰਸੀ ਨੂੰ ਮਿਲ ਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ। ਇਸ ਸਬੰਧੀ ਐਸੋਸੀਏਸ਼ਨ ਵਲੋਂ ਅਕਾਲਸਰ ਰੋਡ ਦੀ ਖਸਤਾਹਾਲਤ ਸਬੰਧੀ ਜਾਣੂ ਕਰਵਾਇਆ ਗਿਆ। ਜਿਸ ’ਤੇ ਕਮਿਸ਼ਨਰ ਨੇ ਅਕਾਲਸਰ ਰੋਡ ਦਾ ਕੰਮ 18 ਜਨਵਰੀ ਤੋਂ ਸ਼ੁਰੂ ਕਰਵਾਉਣ ਦਾ ਵਿਸ਼ਵਾਸ ਦੁਆਇਆ ਅਤੇ ਹੋਰ ਵੀ ਸ਼ਹਿਰ ਦਾ ਕੰਮ ਕਰਵਾਉਣ ਦਾ ਵਿਸ਼ਵਾਸ ਦਿੱਤਾ। ਇਸ ਮੌਕੇ ਚੇਅਰਮੈਨ ਵਿਜੈ ਮਦਾਨ, ਪ੍ਰਦੇਸ਼ ਪ੍ਰਧਾਨ ਲਛਮੀ ਚੰਦਰ, ਜਨਰਲ ਸਕੱਤਰ ਗੁਰਜੀਤ ਸਿੰਘ, ਅਮਰਜੀਤ ਜੱਸਲ, ਸੁਨੀਲ ਸ਼ਰਮਾ, ਵੀਪੀ ਸੈਠੀ  ਤੇ ਦਿਆਲ ਸਿੰਘ ਆਦਿ ਹਾਜ਼ਰ ਸਨ।


author

KamalJeet Singh

Content Editor

Related News