'ਵਿਦੇਸ਼ਾਂ ਤੋਂ ਹੋ ਰਹੀ ਟਕਸਾਲੀ ਲੀਡਰਾਂ ਨੂੰ ਫੰਡਿੰਗ'
Tuesday, Jan 29, 2019 - 12:37 PM (IST)
ਨਾਭਾ (ਰਾਹੁਲ)— ਸਾਬਕਾ ਜੇਲ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਟਕਸਾਲੀ ਆਗੂਆਂ 'ਤੇ ਤਿੱਖਾ ਵਾਰ ਕੀਤਾ ਹੈ। ਨਾਭਾ ਪਹੁੰਚੇ ਸਾਬਕਾ ਜੇਲ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੁੰਦੀ ਸੀ, ਉਸੇ ਤਰ੍ਹਾਂ ਹੁਣ ਟਕਸਾਲੀ ਆਗੂਆਂ ਨੂੰ ਵਿਦੇਸ਼ੀ ਫੰਡਿੰਗ ਹੋ ਰਹੀ ਹੈ, ਜਿਸ ਦੇ ਤਹਿਤ ਇਹ ਪਾਰਟੀ ਬਣਾ ਰਹੇ ਹਨ।
ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਤੋਂ ਵੱਡਾ ਟਕਸਾਲੀ ਮੈਂ ਹਾਂ। ਇਸ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਜਿੱਤ ਦੀ ਦਾਅਵੇਦਾਰੀ ਕੀਤੇ ਜਾਣ 'ਤੇ ਗਾਬੜੀਆ ਨੇ ਕਿਹਾ ਕਿ ਕੈਪਟਨ ਪਹਿਲਾਂ ਆਪਣੀ ਪਟਿਆਲਾ ਸੀਟ ਤਾਂ ਬਚਾ ਲੈਣ। ਇਸ ਦੌਰਾਨ ਅਕਾਲੀ ਆਗੂ ਵਲੋਂ ਪਟਿਆਲਾ ਸੀਟ ਭਾਰੀ ਬਹੁਮਤ ਜਿੱਤਣ ਦਾ ਦਾਅਵਾ ਵੀ ਕੀਤਾ।
