ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਇਲਾਕਿਆਂ ਦੀ ਹਦੂਦ ਅੰਦਰ ਬਾਹਰਲੇ ਨਗਰ ਕੌਂਸਲਾਂ ਦੇ ਵਿਅਕਤੀਆਂ ਦੇ ਆਉਣ ਤੇ ਪਾੰਬਦੀ

02/14/2021 12:38:47 PM

ਜਲਾਲਾਬਾਦ (ਟਿੰਕੂ ਨਿਖੰਜ, ਜਤਿੰਦਰ ): ਰਾਜ ਚੋਣ ਕਮਿਸ਼ਨਰ ਵੱਲੋਂ ਘੋਸ਼ਿਤ ਕੀਤੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਵਿੱਚ ਨਗਰ ਕੌਂਸਲ, ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਖੂਫੀਆਂ ਵਿਭਾਗ ਦੀ ਜਾਣਕਾਰੀ ਅਨੁਸਾਰ ਉਕਤ ਚੋਣਾਂ ਦੌਰਾਨ ਨਗਰ ਨਿਗਮ ਅਬੋਹਰ ਅਤੇ ਨਗਰ ਕੌਂਸਲ ਹਲਕਿਆਂ ਫਾਜ਼ਿਲਕਾ, ਜਲਾਲਾਬਾਦ ਅਤੇ ਅਰਨੀਵਾਲਾ ਸ਼ੇਖਸੁਭਾਨ ਵਿਚ ਦੂਸਰਿਆਂ ਹਲਕਿਆਂ ਦੇ ਵਿਅਕਤੀਆਂ ਦੇ ਰਹਿਣ ਕਾਰਨ ਲੜਾਈ ਝਗੜੇ ਹੋਣ ਦਾ ਅੰਦੇਸ਼ਾ ਹੈ। ਚੋਣਾਂ ਦੇ ਕੰਮ ਨੂੰ ਅਮਨ ਅਤੇ ਅਮਾਨ ਨਾਲ ਨੇਪਰੇ ਚਾੜਨ ਲਈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਨਗਰ ਨਿਗਮ ਅਬੋਹਰ ਅਤੇ ਨਗਰ ਕੌਂਸਲ ਹਲਕਿਆਂ ਫਾਜ਼ਿਲਕਾ, ਜਲਾਲਾਬਾਦ ਅਤੇ  ਅਰਨੀਵਾਲਾ ਸ਼ੇਖਸੁਭਾਨ ਵਿੱਚ ਸਬੰਧਤ ਨਗਰ ਕੌਂਸਲ ਹਲਕਿਆਂ ਤੋਂ ਇਲਾਵਾ ਬਾਹਰਲੇ ਹਲਕਿਆਂ ਦੇ ਵਿਅਕਤੀਆਂ ਨੂੰ ਵਾਪਸ ਭੇਜਿਆ ਜਾਣਾ ਲਾਜ਼ਮੀ ਹੈ ਤਾਂ ਜੋ ਕਿਸੇ ਕਿਸਮ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ।

ਮੈਂ ਅਰਵਿੰਦ ਪਾਲ ਸਿੰਘ ਸੰਧੂ, ਆਈ.ਏ.ਐਸ. ਜ਼ਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਜਾਬਤਾ ਫੌਜ਼ਦਾਰੀ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਨਗਰ ਨਿਗਮ ਅਬੋਹਰ ਅਤੇ ਨਗਰ ਕੌਂਸਲ ਫਾਜ਼ਿਲਕਾ, ਜਲਾਲਾਬਾਦ ਅਤੇ ਅਰਨੀਵਾਲਾ ਸ਼ੇਖਸੁਭਾਨ ਦੀ ਹਦੂਦ ਅੰਦਰ ਸਬੰਧਤ ਨਗਰ ਕੌਂਸਲਾਂ ਤੋਂ ਇਲਾਵਾ ਦੂਸਰੀਆਂ ਨਗਰ ਕੌਂਸਲਾਂ ਦੇ ਵਿਅਕਤੀਆਂ ਦੇ ਆਉਣ ਤੇ ਪਾਬੰਦੀ ਲਗਾਉਂਦਾ ਹਾਂ ਅਤੇ ਇਹ ਵੀ ਹੁਕਮ ਕਰਦਾ ਹਾਂ ਕਿ ਅਜਿਹੇ ਵਿਅਕਤੀ ਤੁਰੰਤ ਨਗਰ ਕੌਂਸਲ ਦਾ ਏਰੀਆਂ ਛੱੜਣਗੇ।  ਇਹ ਹੁਕਮ 14 ਫਰਵਰੀ 2021 ਨੂੰ ਰਾਤ 10 ਵਜੇ ਤੱਕ ਅਤੇ 17 ਫਰਵਰੀ ਨੂੰ ਸਵੇਰੇ 6 ਵਜੇ ਤੋਂ 18 ਫਰਵਰੀ 2021 ਨੂੰ ਸਵੇਰੇ 6 ਵਜੇ ਤੱਕ ਲਾਗੂ ਰਹਿਣਗੇ। ਇਹ ਹੁਕਮ ਡਿਊਟੀ ਤੇ ਤਾਇਨਾਤ ਕਰਮਚਾਰੀਆਂ, ਪੁਲਿਸ ਮੁਲਾਜਮਾਂ, ਨਗਰ ਕੌਂਸਲ ਚੋਣਾਂ ਨਾਲ ਸਬੰਧਤ ਸਟਾਫ ਅਤੇ ਹਸਪਤਾਲਾਂ ਵਿੱਚ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਤੇ ਲਾਗੂ ਨਹੀਂ ਹੋਣਗੇ।


Shyna

Content Editor

Related News