ਮੁਕਤਸਰ ਤੋਂ ਵੱਡੀ ਖ਼ਬਰ, 2 ਟਰੱਕ ਚੂਰਾ ਪੋਸਤ ਦੇ ਬਰਾਮਦ

Wednesday, Aug 10, 2022 - 12:03 PM (IST)

ਮੁਕਤਸਰ ਤੋਂ ਵੱਡੀ ਖ਼ਬਰ, 2 ਟਰੱਕ ਚੂਰਾ ਪੋਸਤ ਦੇ ਬਰਾਮਦ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਪੰਜਾਬ ਸਰਕਾਰ ਵੱਲੋਂ ਦਿੱਤਾ ਹੁਕਮਾਂ ਅਨੁਸਾਰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪੁਲਸ ਵੱਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁਸ਼ਤੈਦੀ ਦਿਖਾਉਂਦਿਆਂ ਮੁਕਤਸਰ ਪੁਲਸ ਨੇ ਨਾਕਾਬੰਦੀ ਦੌਰਾਨ ਚੂਰਾ ਪੋਸਤ ਦੇ 2 ਟਰੱਕਾਂ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤੀ ਹੈ। ਜਾਣਕਾਰੀ ਦਿੰਦਿਆਂ ਮੁਕਤਸਰ ਦੇ ਐੱਸ.ਐੱਸ.ਪੀ. ਡਾ.ਸਚਿਨ ਗੁਪਤਾ ਨੇ ਦੱਸਿਆ ਕਿ ਪੁਲਸ ਵੱਲੋਂ ਨਾਕਾਬੰਦੀ ਦੌਰਾਨ ਚੂਰਾ ਪੋਸਤ ਨਾਲ ਭਰੇ 2 ਟਰੱਕ ਸਮੇਤ 4 ਵਿਅਕਤੀਆਂ ਨੂੰ ਵੀ ਕਾਬੂ ਕੀਤਾ ਹੈ। ।

ਇਹ ਵੀ ਪੜ੍ਹੋ- ਮੋਗਾ ਪੁਲਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮਿਲਿਆ ਟਰਾਂਜ਼ਿਟ ਰਿਮਾਂਡ

ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਵਿਅਕਤੀ ਮੱਧ ਪ੍ਰਦੇਸ਼, ਰਾਜਸਥਾਨ ਤੋਂ ਚੂਰਾ ਪੋਸਤ ਲਿਆ ਕੇ ਸੂਬੇ 'ਚ ਵੇਚਦੇ ਹਨ। ਜਾਣਕਾਰੀ ਮਿਲਣ 'ਤੇ ਜਦੋਂ ਉਨ੍ਹਾਂ ਵੱਲੋਂ ਇਨ੍ਹਾਂ ਟਰੱਕਾਂ ਦੀ ਚੈਕਿੰਗ ਕੀਤੀ ਗਈ ਤਾਂ ਦੋਵਾਂ 'ਚੋਂ 300 ਕਿਲੋ 250 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਪਰਗਟ ਸਿੰਘ ਵਾਸੀ ਪਿੰਡ ਕਬਰਵਾਲਾ,  ਦਲਜੀਤ ਸਿੰਘ ਵਾਸੀ ਪਿੰਡ ਤਾਮਕੋਟ,  ਜਗਸੀਰ ਸਿੰਘ ਵਾਸੀ ਬਾਗੀ ਵਾਲੀ ਬਸਤੀ,  ਗੁਰਰਾਜਵਿੰਦਰ ਸਿੰਘ ਪਿੰਡ ਪਾਕਾਂ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ।  ਐੱਸ.ਐੱਸ.ਪੀ. ਨੇ ਕਿਹਾ ਕਿ ਇਹ ਵਿਅਕਤੀ ਕਿੱਥੋਂ ਚੂਰਾ ਪੋਸਤ ਲਿਆਉਂਦੇ ਹਨ ਅਤੇ ਅੱਗੇ ਕਿਸ ਨੂੰ ਦਿੰਦੇ ਹਨ, ਸੰਬੰਧੀ ਮੁੱਢਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦਾ ਖੁਲਾਸਾ ਵੀ ਹੋ ਜਾਵੇਗਾ। ਦੱਸ ਦਈਏ ਕਿ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News