ਅਸਤੀਫ਼ੇ ਦੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਸੋਮਵਾਰ ਨੂੰ ਵਾਪਸ ਸੀਟ 'ਤੇ ਪਰਤਿਆ MTP

07/25/2023 5:09:11 PM

ਲੁਧਿਆਣਾ (ਹਿਤੇਸ਼): ਅਸਤੀਫ਼ੇ ਦੇ ਹਾਈਵੋਲਟੇਜ ਡਰਾਮੇ ਤੋਂ ਬਾਅਦ ਸੋਮਵਾਰ ਨੂੰ ਐੱਮ.ਟੀ.ਪੀ. ਰਜਨੀਸ਼ ਵਧਵਾ ਆਪਣੀ ਸੀਟ 'ਤੇ ਵਾਪਸ ਪਰਤ ਆਇਆ। ਜ਼ਿਕਰਯੋਗ ਹੈ ਕਿ ਐੱਮ.ਟੀ.ਪੀ. ਰਜਨੀਸ਼ ਵਧਵਾ ਵੱਲੋਂ 21 ਤੋਂ 25 ਜੁਲਾਈ ਤੱਕ ਛੁੱਟੀ ਲਈ ਅਰਜ਼ੀ ਦਿੱਤੀ ਗਈ ਸੀ। ਕਮਿਸ਼ਨਰ ਨੇ ਇਸ ਨੂੰ ਮਨਜ਼ੂਰੀ ਦੇਣ ਦੀ ਬਜਾਏ ਇਤਰਾਜ਼ ਕੀਤਾ। ਇਸ ਸਬੰਧੀ ਰੋਸ ਦਰਜ ਕਰਾਉਣ ਲਈ ਐੱਮ.ਟੀ.ਪੀ. ਨੇ ਮੈਲ ਰਾਹੀਂ ਅਸਤੀਫ਼ੇ ਦਾ ਨੋਟਿਸ ਭੇਜ  ਦਿੱਤਾ ਅਤੇ 31 ਜੁਲਾਈ ਤੱਕ ਛੁੱਟੀ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਿਮਾਚਲ ਪ੍ਰਦੇਸ਼ ਦੇ ਗਵਰਨਰ ਸ਼ਿਵ ਪ੍ਰਤਾਪ ਸ਼ੁਕਲਾ

ਜਿਸ ਕਾਰਨ ਕਿਆਸ ਲਗਾਏ ਜਾ ਰਹੇ ਸਨ ਕਿ ਚੰਡੀਗੜ੍ਹ ਰੋਡ 'ਤੇ ਸਥਿਤ ਨਾਜਾਇਜ਼ ਉਸਾਰੀਆਂ ਨੂੰ ਗਲਤ ਤਰੀਕੇ ਨਾਲ ਰੈਗੂਲਰ ਕਰਨ ਦੇ ਦਬਾਅ ਤੋਂ ਬਚਣ ਲਈ ਐੱਮ.ਟੀ.ਪੀ. ਵੱਲੋਂ ਪਹਿਲਾਂ ਛੁੱਟੀ ਅਤੇ ਫਿਰ ਅਸਤੀਫਾ ਦੇਣ ਦਾ ਫਾਰਮੂਲਾ ਅਪਣਾਇਆ ਗਿਆ ਹੈ। ਇਸ ਦੌਰਾਨ ਐੱਮ.ਟੀ.ਪੀ. ਸੋਮਵਾਰ ਨੂੰ ਅਚਾਨਕ ਆਪਣੀ ਸੀਟ 'ਤੇ ਵਾਪਸ ਆ ਗਿਆ ਅਤੇ ਮੇਲ ਕਲੀਅਰ ਕਰਨ ਤੋਂ ਇਲਾਵਾ ਬਿਲਡਿੰਗ ਬ੍ਰਾਂਚ ਦੇ ਵਟਸਐੱਪ ਗਰੁੱਪ 'ਚ ਗੈਰ-ਕਾਨੂੰਨੀ ਕਾਰਵਾਈ ਦੇ ਸੰਦੇਸ਼ ਵੀ ਭੇਜੇ।

ਇਹ ਵੀ ਪੜ੍ਹੋ- ਸਾਬਕਾ ਕਾਂਗਰਸੀ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦਾ ਦਿਹਾਂਤ

ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਐੱਮ.ਟੀ.ਪੀ. ਦੁਆਰਾ ਦਿੱਤੀ ਗਈ ਛੁੱਟੀ ਦੀ ਅਰਜ਼ੀ ਨੂੰ ਮਨਜ਼ੂਰੀ ਹੋਈ ਹੈ ਜਾਂ ਨਹੀਂ ਅਤੇ ਉਸਨੇ ਆਪਣੇ ਪੱਤਰ ਦੇ ਅਨੁਸਾਰ ਅਸਤੀਫ਼ੇ ਦੇ ਨੋਟਿਸ ਦੀ ਕਾਪੀ ਕਮਿਸ਼ਨਰ ਦਫ਼ਤਰ ਨੂੰ ਸੌਂਪੀ ਹੈ ਜਾਂ ਨਹੀਂ। ਇਸ ਮਾਮਲੇ 'ਚ ਕਮਿਸ਼ਨਰ ਵੱਲੋਂ ਛੁੱਟੀ ਤੋਂ ਪਹਿਲਾਂ ਸਟੇਸ਼ਨ ਛੱਡਣ ਲਈ ਐੱਮ.ਟੀ.ਪੀ. ਨੂੰ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਇਹ ਫ਼ਾਈਲ 20 ਜੁਲਾਈ ਨੂੰ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਰਾਹੀਂ ਅਮਲਾ ਸੁਪਰਡੈਂਟ ਨੂੰ ਭੇਜੀ ਗਈ ਸੀ ਪਰ ਹੁਣ ਤੱਕ ਉਸ ਵੱਲੋਂ ਰਿਪੋਰਟ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਮੁੜ ਖੁੱਲ੍ਹਿਆ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ, ਅੱਜ 5 ਦਿਨਾਂ ਬਾਅਦ ਸ਼ੁਰੂ ਹੋਈ ਯਾਤਰਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News