ਰਾਧਾ ਸੁਆਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ, ਮੋਟਰਸਾਈਕਲ ਅਤੇ ਬਲੈਰੋ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ

Saturday, Nov 13, 2021 - 03:27 PM (IST)

ਰਾਧਾ ਸੁਆਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ, ਮੋਟਰਸਾਈਕਲ ਅਤੇ ਬਲੈਰੋ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ

ਬੁਢਲਾਡਾ (ਬਾਂਸਲ): ਸਥਾਨਕ ਸ਼ਹਿਰ ਦੇ ਭੀਖੀ ਰੋਡ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਦੇ ਨਜ਼ਦੀਕ ਮੁੱਖ ਮਾਰਗ ’ਤੇ ਹੋਈ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਅਕਾਲੀ ਦਲ ਇਸਤਰੀ ਵਿੰਗ ਦੀ ਮੁੱਖ ਸਲਾਹਕਾਰ ਨੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਜਾਣਕਾਰੀ ਮੁਤਾਬਕ ਦੋਨੋਂ ਮ੍ਰਿਤਕ ਮੋਟਰਸਾਈਕਲ ਸਵਾਰ ਪਿੰਡ ਅਕਲੀਆ ਦੇ ਰਹਿਣ ਵਾਲੇ ਦੱਸੇ ਗਏ ਹਨ। ਜੋ ਆਪਣੇ ਪਿੰਡ ਤੋਂ ਬੁਢਲਾਡਾ ਕਿਸੇ ਕੰਮ ਜਾ ਰਹੇ ਸਨ ਕਿ ਅਚਾਨਕ ਹੀ ਬੁਢਲਾਡਾ ਸਾਈਡ ਤੋਂ ਆਉਂਦੀ ਬਲੈਰੋ ਗੱਡੀ ਨਾਲ ਟੱਕਰ ਹੋ ਗਈ।ਦੋਵੇਂ ਮ੍ਰਿਤਕਾਂ ਦੀ ਪਛਾਣ ਮਸਕੀਨ ਸਿੰਘ (26) ਅਤੇ ਜਸਦੀਪ ਸਿੰਘ (21) ਵੱਜੋਂ ਹੋਈ ਹੈ। ਨੌਜਵਾਨ ਮਸਕੀਨ ਸਿੰਘ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਸੀ ਅਤੇ ਛੁੱਟੀ ਆਇਆ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ: ਕੈਪਟਨ ਨੇ ਸਾਢੇ ਚਾਰ ਸਾਲ ਕੋਈ ਕੰਮ ਨਹੀਂ ਕੀਤਾ ਤਾਂ ਹੀ ਉਸਦਾ ਬਿਸਤਰਾ ਹੋਇਆ ਗੋਲ : ਬੀਬੀ ਭੱਠਲ


author

Shyna

Content Editor

Related News