ਸੜਕ ਹਾਦਸੇ ’ਚ ਮੋਟਰ ਰੇਹੜੀ ਚਾਲਕ ਦੀ ਮੌਤ

Friday, Nov 07, 2025 - 06:29 PM (IST)

ਸੜਕ ਹਾਦਸੇ ’ਚ ਮੋਟਰ ਰੇਹੜੀ ਚਾਲਕ ਦੀ ਮੌਤ

ਫ਼ਰੀਦਕੋਟ (ਜਗਦੀਸ਼)-ਜ਼ਿਲ੍ਹੇ ਦੇ ਪਿੰਡ ਡੋਡ ਲਾਗੇ ਹੋਏ ਸੜਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਪੁਲਸ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਨਿਵਾਸੀ ਇੱਕ ਵਿਅਕਤੀ ’ਤੇ ਮ੍ਰਿਤਕ ਦੇ ਲੜਕੇ ਕਾਲਾ ਸਿੰਘ ਵਾਸੀ ਢਿੱਲਵਾਂ ਕਲਾਂ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਹੈ। ਬਿਆਨ ਕਰਤਾ ਕਾਲਾ ਸਿੰਘ ਨੇ ਦੱਸਿਆ ਕਿ ਉਹ ਭਗਤਾ ਭਾਈ ਕਾ ਵਿਖੇ ਹੇਅਰ ਡਰੈੱਸਰ ਦਾ ਕੰਮ ਕਰਦਾ ਹੈ। ਉਸਦਾ ਪਿਤਾ ਬਲਜਿੰਦਰ ਸਿੰਘ ਕੁਝ ਸਮਾਨ ਲੈ ਕੇ ਮੋਟਰ ਰੇਹੜੀ ’ਤੇ ਬਾਜਾਖਾਨਾ ਆਇਆ ਸੀ ਅਤੇ ਸਮਾਨ ਦੇ ਕੇ ਜਦ ਉਹ ਪਿੰਡ ਨੂੰ ਵਾਪਿਸ ਜਾ ਰਿਹਾ ਸੀ ਤਾਂ ਭਗਤਾ ਭਾਈ ਕਾ ਵਾਲੀ ਸਾਈਡ ਤੋਂ ਆ ਰਹੀ ਇੱਕ ਕਾਰ ਦੇ ਚਾਲਕ ਨੇ ਕਾਰ ਉਸ ਦੇ ਪਿਤਾ ਦੀ ਮੋਟਰ ਰੇਹੜੀ ਵਿੱਚ ਮਾਰ ਦਿੱਤੀ ਜਿਸ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਸ ਵਲੋਂ ਬਿਆਨ ਕਰਤਾ ਵੱਲੋਂ ਸ਼ਨਾਖਤ ਕੀਤੇ ਗਏ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

shivani attri

Content Editor

Related News