ਲੁਧਿਆਣਾ ਦਾ ਇਹ ਰੈਸਟੋਰੈਂਟ ਬਣਿਆ ਪੰਜਾਬ ਦਾ ਬੈਸਟ ਫਾਈਨ ਡਾਈਨ ਰੈਸਟੋਰੈਂਟ

Saturday, Jun 08, 2019 - 03:35 PM (IST)

ਲੁਧਿਆਣਾ ਦਾ ਇਹ ਰੈਸਟੋਰੈਂਟ ਬਣਿਆ ਪੰਜਾਬ ਦਾ ਬੈਸਟ ਫਾਈਨ ਡਾਈਨ ਰੈਸਟੋਰੈਂਟ

ਲੁਧਿਆਣਾ— ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਚੌਥੀ ਕਾਨਕਲੇਵ ਅਤੇ ਐਵਾਰਡ ਸੈਰਾਮਨੀ ਦਾ ਆਯੋਜਨ ਕੀਤਾ ਗਿਆ। ਇਸ 'ਚ ਕਰੀਬ 117 ਰੈਸਟੋਰੈਂਟਾਂ ਨੇ ਹਿੱਸਾ ਲਿਆ। ਇਸ ਦੌਰਾਨ ਮੋਤੀ ਮਹਿਲ ਡੀਲਕਸ ਰੈਸਟੋਰੈਂਟ ਨੂੰ ਬੈਸਟ ਫਾਈਨ ਡਾਈਨ ਰੈਸਟੋਰੈਂਟ ਇਨ ਪੰਜਾਬ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਰੈਸਟੋਰੈਂਟ ਦੇ ਐੱਮ. ਡੀ. ਬਲਵਿੰਦਰ ਜਾਗੜਾ ਨੇ ਸਾਰਾ ਸਿਹਰਾ ਆਪਣੀ ਟੀਮ ਨੂੰ ਦਿੰਦੇ ਹੋਏ ਦੱਸਿਆ ਕਿ ਗਾਹਕਾਂ ਦੇ ਸੁਆਦ ਨੂੰ ਧਿਆਨ 'ਚ ਰੱਖਦੇ ਹੋਏ ਖਾਣੇ ਦੇ ਪੋਸ਼ਟਿਕਤਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਐਵਾਰਡ ਨੂੰ ਹਾਸਲ ਕਰਕੇ ਪੂਰੀ ਟੀਮ ਨੂੰ ਬਹੁਤ ਹੀ ਖੁਸ਼ੀ ਹੋਈ ਹੈ।


author

shivani attri

Content Editor

Related News