ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਸ ਦੀ ਸਖ਼ਤੀ, ਇਸ ਜ਼ਿਲ੍ਹੇ 'ਚ ਦਰਜ ਹੋਈਆਂ ਸਭ ਤੋਂ ਵਧੇਰੇ FIR
Thursday, Jul 20, 2023 - 03:40 PM (IST)

ਫ਼ਿਰੋਜ਼ਪੁਰ- ਪੰਜਾਬ 'ਚ ਪਿਛਲੇ ਇਕ ਸਾਲ ਦੌਰਾਨ ਪੰਜਾਬ ਪੁਲਸ ਵੱਲੋਂ ਨਸ਼ਿਆਂ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਐੱਨਡੀਪੀਐੱਸ ਐਕਟ ਤਹਿਤ ਸਭ ਤੋਂ ਵੱਧ ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਹੈਰੋਇਨ ਦੀ ਸਭ ਤੋਂ ਵੱਧ ਖੇਪ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ (ਦਿਹਾਤੀ), ਫ਼ਾਜ਼ਿਲਕਾ ਅਤੇ ਤਰਨਤਾਰਨ ਤੋਂ ਮਿਲੀ ਹੈ। ਪੰਜਾਬ ਪੁਲਸ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ 'ਚ ਨਸ਼ਾ ਤਸਕਰੀ ਵਿਰੁੱਧ ਫ਼ੈਸਲਾਕੁੰਨ ਮੁਹਿੰਮ ਚਲਾਉਣ ਦੇ ਐਲਾਨ ਤੋਂ ਬਾਅਦ 5 ਜੁਲਾਈ 2022 ਤੋਂ 7 ਜੁਲਾਈ 2023 ਤੱਕ ਫਿਰੋਜ਼ਪੁਰ ਵਿੱਚ ਐੱਨਡੀਪੀਐੱਸ ਐਕਟ ਤਹਿਤ 795 ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ। ਰੋਪੜ ਜ਼ਿਲ੍ਹੇ 'ਚ ਐੱਨਡੀਪੀਐੱਸ ਐਕਟ ਤਹਿਤ ਸਭ ਤੋਂ ਘੱਟ 156 ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- CM ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਹੌਂਸਲਾ, ਲਿਖਿਆ- 'ਮੈਂ ਖੁਦ ਪਲ-ਪਲ ਦੀ ਨਿਗਰਾਨੀ ਕਰ ਰਿਹਾ ਹਾਂ'
ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਸਭ ਤੋਂ ਵੱਧ ਹੈਰੋਇਨ ਦੀ ਬਰਾਮਦਗੀ ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਤੋਂ 196.87 ਕਿਲੋਗ੍ਰਾਮ ਹੈ, ਜਿਸ ਤੋਂ ਬਾਅਦ ਦੋ ਹੋਰ ਸਰਹੱਦੀ ਜ਼ਿਲ੍ਹਿਆਂ ਫ਼ਾਜ਼ਿਲਕਾ (183.46 ਕਿਲੋ) ਅਤੇ ਤਰਨਤਾਰਨ (110.02 ਕਿਲੋ) ਹੈ। ਕੈਪਸੂਲ/ਗੋਲੀਆਂ ਦੀ ਸਭ ਤੋਂ ਵੱਧ ਖੇਪ ਫਤਿਹਗੜ੍ਹ ਸਾਹਿਬ 'ਚ ਲਗਭਗ 17.76 ਲੱਖ ਦੇ ਕਰੀਬ ਆਈ ਹੈ। ਅਫ਼ੀਮ ਦੀ ਸਭ ਤੋਂ ਵੱਡੀ ਬਰਾਮਦਗੀ ਪਟਿਆਲਾ ਤੋਂ ਹੋਈ ਹੈ ਜਿੱਥੋਂ ਸਭ ਤੋਂ ਵੱਧ 73.67 ਕਿਲੋ ਭੁੱਕੀ ਬਰਾਮਦ ਹੋਈ ਹੈ। ਸੰਗਰੂਰ ਤੋਂ 5072.94 ਕੁਇੰਟਲ ਭੁੱਕੀ ਬਰਾਮਦ ਹੋਈ ਹੈ। ਫ਼ਾਜ਼ਿਲਕਾ, ਮੋਗਾ ਅਤੇ ਜਲੰਧਰ (ਦਿਹਾਤੀ) 'ਚ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਭਾਰੀ ਮਾਤਰਾ 'ਚ ਭੁੱਕੀ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ- ਬਠਿੰਡਾ ਦੇ ਪਿੰਡ ਵਾਸੀਆਂ 'ਚ ਵਿਦੇਸ਼ਾਂ ਪੜ੍ਹਾਈ ਕਰਨ ਦਾ ਵਧ ਰਹੀ ਇੱਛਾ
ਇਸ ਤੋਂ ਬਾਅਦ ਫਤਿਹਗੜ੍ਹ ਸਾਹਿਬ (1.26 ਕਿਲੋ) ਅਤੇ ਬਰਨਾਲਾ ਜ਼ਿਲ੍ਹੇ (1.52 ਕਿਲੋ) ਤੋਂ ਹੈਰੋਇਨ ਜ਼ਬਤ ਕੀਤੀ ਗਈ ਹੈ। ਸਭ ਤੋਂ ਘੱਟ ਅਫ਼ੀਮ ਗੁਰਦਾਸਪੁਰ (4.21 ਕਿਲੋ), ਹੁਸ਼ਿਆਰਪੁਰ (4.51 ਕਿਲੋ) ਅਤੇ ਮਾਨਸਾ ਜ਼ਿਲ੍ਹਿਆਂ (5.72 ਕਿਲੋ) ਤੋਂ ਜ਼ਬਤ ਕੀਤੀ ਗਈ। ਇੱਕ ਸਾਲ ਦੇ ਇਸ ਅਰਸੇ ਵਿੱਚ ਕੁੱਲ 12,218 ਐੱਫ਼ਆਈਆਰ ਦਰਜ ਕੀਤੀਆਂ ਗਈਆਂ, ਜਿਨ੍ਹਾਂ ਦੇ ਅੰਕੜੇ ਪੰਜਾਬ ਪੁਲਸ ਵੱਲੋਂ ਦਿੱਤੇ ਗਏ ਹਨ। ਇਸੇ ਸਮੇਂ ਦੌਰਾਨ ਕੀਤੀ ਗਈ ਕੁੱਲ ਬਰਾਮਦਗੀ ਹੈਰੋਇਨ (1073.44 ਕਿਲੋ), ਅਫ਼ੀਮ (797.14 ਕਿਲੋ), ਭੁੱਕੀ (375.47 ਕੁਇੰਟਲ) ਅਤੇ ਗੋਲੀਆਂ/ਕੈਪਸੂਲ (65,49,389) ਹਨ।
ਇਹ ਵੀ ਪੜ੍ਹੋ- ਦੁਖਦ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਅੰਮ੍ਰਿਤਸਰ ਦੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8