ਜਿਸਮਫਰੋਸ਼ੀ ਦਾ ਧੰਦਾ ਚਲਾਉਣ ਵਾਲੇ ਸੰਚਾਲਕ ਸਮੇਤ 7 ਨਾਮਜ਼ਦ

Monday, Sep 09, 2019 - 10:36 AM (IST)

ਜਿਸਮਫਰੋਸ਼ੀ ਦਾ ਧੰਦਾ ਚਲਾਉਣ ਵਾਲੇ ਸੰਚਾਲਕ ਸਮੇਤ 7 ਨਾਮਜ਼ਦ

ਮੋਗਾ (ਆਜ਼ਾਦ)—ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਸ ਨੇ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇਕ ਦੁਕਾਨ 'ਤੇ ਛਾਪਾਮਾਰੀ ਕਰ ਕੇ ਤਿੰਨ ਔਰਤਾਂ ਸਣੇ ਦੋ ਵਿਅਕਤੀਆਂ ਨੂੰ ਜਾ ਦਬੋਚਿਆ, ਜਦਕਿ ਮੁੱਖ ਦੋਸ਼ੀ ਅਤੇ ਉਸ ਦਾ ਮੈਨੇਜਰ ਕਾਬੂ ਨਹੀਂ ਆ ਸਕੇ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਸਿਟੀ ਮੋਗਾ ਦੇ ਇੰਸ. ਗੁਰਪ੍ਰੀਤ ਸਿੰਘ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਦਾਣਾ ਮੰਡੀ ਮੋਗਾ ਵਿਚ ਕੈਂਟਰ ਯੂਨੀਅਨ ਕੋਲ ਆਕਾਸ਼ ਨਾਂ ਦੇ ਇਕ ਵਿਅਕਤੀ ਨੇ ਦੁਕਾਨ ਕਿਰਾਏ 'ਤੇ ਲੈ ਕੇ ਉਸ ਦੇ ਚੁਬਾਰੇ 'ਤੇ ਹੋਟਲ ਖੋਲ੍ਹਿਆ ਹੋਇਆ ਹੈ, ਜਿਥੇ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਜਿਸ 'ਤੇ ਉਨ੍ਹਾਂ ਪੁਲਸ ਪਾਰਟੀ ਸਣੇ ਛਾਪਾਮਾਰੀ ਕਰ ਕੇ ਤਿੰਨ ਔਰਤਾਂ ਸਣੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਦਕਿ ਹੋਟਲ ਦਾ ਮੈਨੇਜਰ ਅਤੇ ਦੁਕਾਨ ਮਾਲਕ ਪੁਲਸ ਦੇ ਕਾਬੂ ਨਹੀਂ ਆ ਸਕੇ। ਇਸ ਸਬੰਧੀ ਥਾਣਾ ਸਿਟੀ ਮੋਗਾ ਵੱਲੋਂ ਹੋਟਲ ਸੰਚਾਲਕ ਆਕਾਸ਼ ਨਿਵਾਸੀ ਪਿੰਡ ਕਿਸ਼ਨਪੁਰਾ ਅਤੇ ਮੈਨੇਜਰ ਅਮਨਾ ਸਣੇ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


author

Shyna

Content Editor

Related News