ਪੰਜਾਬ ਪੁਲਸ ਦੀ ਵਰਦੀ ''ਚ ਨਸ਼ਾ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
Tuesday, Sep 08, 2020 - 04:54 PM (IST)
ਮੋਗਾ (ਗੋਪੀ) : ਪੰਜਾਬ ਪੁਲਸ ਦੀ ਵਰਦੀ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ਖ਼ਿਲਾਫ਼ ਮੋਗਾ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਅੱਜ ਟਰੱਕ, ਟਰੈਕਟਰ, ਪਿਸਤੌਲ, 3 ਜ਼ਿੰਦਾ ਕਾਰਤੂਸ, ਇਕ ਸਬ-ਇੰਸਪੈਕਟਰ, ਇਕ ਏ.ਐੱਸ.ਆਈ. ਅਤੇ ਦੋ ਸਿਪਾਈਆਂ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਫ਼ਿਲਹਾਲ ਦੋਸ਼ੀ ਮੌਕੇ ਤੋਂ ਫ਼ਰਾਰ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਹੁਣ ਆਪਣੇ ਹੀ ਰੱਖਣ ਲੱਗੇ ਕੁੜੀਆਂ 'ਤੇ ਮਾੜੀ ਨਜ਼ਰ, ਚਾਚੇ ਦੀ ਕਰਤੂਤ ਸੁਣ ਖ਼ੋਲ ਉਠੇਗਾ ਖੂਨ
ਥਾਣਾ ਮੇਹਨਾ 'ਚ ਪੁਲਸ ਨੇ ਧਾਰਾ 473,171,419,420 ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਵਲੋਂ ਇਕ ਕੈਬਿਨ ਬਣਾਇਆ ਗਿਆ ਸੀ, ਜਿਸ 'ਚ ਇਹ ਚੂਰਾ ਪੋਸਤ ਵੇਚਦੇ ਸਨ।
ਇਹ ਵੀ ਪੜ੍ਹੋ : ਕਮਰੇ 'ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ