ਵਿਧਾਇਕ ਜ਼ੀਰਾ ਨੇ ਕਰਵਾਈ ਦਾਣਾ ਮੰਡੀ ਜ਼ੀਰਾ ਵਿਚ ਕਣਕ ਦੀ ਖਰੀਦ ਦੀ ਸ਼ੁਰੂਆਤ
Sunday, Apr 11, 2021 - 05:09 PM (IST)

ਜ਼ੀਰਾ (ਅਕਾਲੀਆਂਵਾਲਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਕਿਸਾਨਾਂ ਨੂੰ ਨਹੀਂ ਆਉਣ ਦੇਣਗੇ। ਬੇਸ਼ੱਕ ਕਿਸਾਨਾਂ ਅਤੇ ਆੜ੍ਹਤੀਆਂ ਦੇ ਰਿਸ਼ਤੇ ਨੂੰ ਤੋੜਨ ਦੇ ਲਈ ਕੇਂਦਰ ਸਰਕਾਰ ਜ਼ੋਰ ਲਗਾ ਰਹੀ ਹੈ ਪਰ ਸਿੱਧੀ ਅਦਾਇਗੀ ਦੇ ਮਾਮਲੇ ਨੂੰ ਲੈ ਕੇ ਕੈਪਟਨ ਖ਼ੁਦ ਗੰਭੀਰ ਹਨ ਅਤੇ ਇਸ ਦਾ ਬਦਲ ਜ਼ਰੂਰ ਲੱਭਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਅੱਜ ਦਾਣਾ ਮੰਡੀ ਜ਼ੀਰਾ ਵਿਖੇ ਕਣਕ ਦੀ ਖ਼ਰੀਦ ਦਾ ਸ਼ੁਭ ਆਰੰਭ ਕਰਦਿਆਂ ਸਾਂਝੇ ਕੀਤੇ।ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਸੈਕਟਰੀ ਗੁਰਨਾਮ ਸਿੰਘ ,ਨਗਰ ਕੌਂਸਲ ਪ੍ਰਧਾਨ ਰਛਪਾਲ ਸਿੰਘ ਗਿੱਲ, ਹਰੀਸ਼ ਜੈਨ ਗੋਗਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਜ਼ੀਰਾ,ਪ੍ਰਧਾਨ ਗੁਰਪ੍ਰੀਤ ਸਿੰਘ ਜੱਜ,ਪ੍ਰਧਾਨ ਸੁਰਜੀਤ ਸਿੰਘ ਸੰਧੂ,ਜਗਮੋਹਨ ਸਿੰਘ ਮੰਡੀ ਸੁਪਰਵਾਈਜ਼ਰ, ਜਪਿੰਦਰ ਸਿੰਘ ਸਿੱਧੂ, ਰੋਹਨ ਸਿੰਗਲਾ ਨੇ ਖਰੀਦ ਪ੍ਰਬੰਧਾਂ ਸੰਬੰਧੀ ਵਿਧਾਇਕ ਨੂੰ ਜਾਣੂ ਕਰਵਾਇਆ।
ਇਹ ਵੀ ਪੜ੍ਹੋ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖੁਸ਼ੀਆਂ, ਪਿਓ-ਪੁੱਤ ਦੀ ਹੋਈ ਮੌਤ
ਇਸ ਮੌਕੇ ਵਿਧਾਇਕ ਜ਼ੀਰਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਕਣਕ ਦੀ ਵਾਢੀ ਤੇ ਖ਼ਰੀਦ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਮਾਸਕ ਤੇ ਹੋਰ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਸੰਚਿਤ ਜੈਨ, ਅਸ਼ਵਨੀ ਗੁਪਤਾ, ਸੰਜੀਵ ਜੈਨ ਆੜ੍ਹਤੀ, ਸੱਤਪਾਲ ਨਰੂਲਾ ਪ੍ਰਧਾਨ ਰਾਈਸ ਮਿੱਲਜ, ਸ਼ੁਸੀਲ ਜੈਨ ਆੜ੍ਹਤੀ, ਦੀਪਕ ਜੈਨ,ਸਰਪੰਚ ਸਤਵੰਤ ਸਿੰਘ ਗਿੱਲ, ਸੁਖਦੇਵ ਬਿੱਟੂ ਵਿੱਜ, ਆੜ੍ਹਤੀ ਧਰਮਪਾਲ ਚੁੱਘ ,ਪ੍ਰੇਮ ਕੁਮਾਰ ਘੁਰਕੀ, ਤਰਸੇਮ ਆੜ੍ਹਤੀ, ਆੜ੍ਹਤੀ ਰਜਿੰਦਰ ਸਿੰਘ ਧੰਜੂ, ਆੜ੍ਹਤੀਆ ਵਰਿੰਦਰ ਜੈਨ, ਹਨੀ ਜੈਨ, ਹਰੀਸ਼ ਅੱਗਰਵਾਲ, ਸੁਰਿੰਦਰ ਗੁਪਤਾ,ਸਤਵੰਤ ਸਿੰਘ ਗਿੱਲ, ਕਰਮਜੀਤ ਸਿੰਘ ਸੇਖੋਂ ਸਨ੍ਹੇਰ, ਅਮਰਜੀਤ ਸਿੰਘ ਦੀਪ, ਆੜ੍ਹਤੀ ਅਜੀਤ ਚੌਧਰੀ, ਸੁਭਾਸ਼ ਛਾਬੜਾ, ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗੁਨ,ਅਸ਼ੋਕ ਜੈਨ,ਆੜ੍ਹਤੀ ਬਲਜੀਤ ਅਹੂਜਾ,ਪੁਨੀਤ ਜੈਨ,ਰੋਹਿਤ ਬੰਟੀ ਭੂਸ਼ਨ ਆੜਤੀ ਹਾਜ਼ਰ ਸਨ।
ਇਹ ਵੀ ਪੜ੍ਹੋ: ਮੀਰਪੁਰ ਪਿੰਡ ’ਚ ਦਰਦਨਾਕ ਹਾਦਸਾ, ਸੁੱਤੇ ਹੋਏ ਪਰਿਵਾਰ ’ਤੇ ਡਿੱਗੀ ਛੱਤ, 11 ਸਾਲਾ ਬੱਚੇ ਦੀ ਮੌਤ (ਤਸਵੀਰਾਂ)