ਮਿੱਤਲ ਤੇ ਮੋਫਰ ਨੇ ਬੋਹਾ ਦੇ ਖਰੀਦ ਕੇਂਦਰ ਵਿਖੇ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ

04/21/2020 6:58:27 PM

ਬੋਹਾ,(ਮਨਜੀਤ)- ਮਾਰਕਿਟ ਕਮੇਟੀ ਬੋਹਾ ਦੇ ਮੁੱਖ ਖਰੀਦ ਕੇਂਦਰ ਵਿਖੇ ਪ੍ਰਬੰਧਾਂ ਅਤੇ ਇੱਥੇ ਆਉਣ ਵਾਲੀ ਫਸਲ ਦਾ ਜਾਇਜਾ ਸਾਬਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਪ੍ਰੇਮ ਮਿੱਤਲ ਅਤੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਵੱਲੋਂ ਸਾਂਝੇ ਤੌਰ ਤੇ ਲਿਆ ਗਿਆ। ਉਪਰੋਕਤ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਹ ਦੌਰੇ ਜਾਰੀ ਰਹਿਣਗੇ ਤਾਂ ਕਿ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਨੂੰ ਮੰਡੀਆਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸਮੇਂ-ਸਮੇਂ ਤੇ ਹੱਲ ਕੀਤਾ ਜਾਂਦਾ ਰਹੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਕਰਫਿਊ ਦੇ ਦੌਰਾਨ ਮੰਡੀਆਂ ਵਿੱਚ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਵੀ ਕੁਝ ਛੋਟ ਦਿੱਤੀ ਗਈ ਹੈ। ਚੇਅਰਮੈਨ ਪ੍ਰੇਮ ਮਿੱਤਲ ਅਤੇ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਪੰਜਾਬ ਦੁਨੀਆਂ ਭਰ ਵਿੱਚ ਅੰਨਦਾਤੇ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਧਰਤੀ ਤੇ ਵੱਡੀ ਤਦਾਦ ਵਿੱਚ ਹਾੜ੍ਹੀ ਦੀ ਫਸਲ ਕਣਕ ਪੈਦਾ ਕੀਤੀ ਜਾ ਰਹੀ ਹੈ ਜੋ ਦੇਸ਼ ਦੇ ਵੱਖ-ਵੱਖ ਸੂਬਿਆਂ ਨੂੰ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਪੰਜਾਬ ਵਿੱਚ ਚੱਲ ਰਹੇ ਕਰਫਿਊ ਦੌਰਾਨ ਕਣਕ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਦਾ ਦਾਅਵਾ ਕੀਤਾ ਹੈ ਅਤੇ ਸਰਕਾਰ ਇਸ ਨੂੰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਤਾਂ ਸੂਬੇ ਦੇ ਅੰਨਦਾਤਾ ਨੂੰ ਸਰਕਾਰ ਵੱਲੋਂ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ। ਇਸੇ ਦੌਰਾਨ ਪ੍ਰੇਮ ਮਿੱਤਲ ਨੇ ਆੜ੍ਹਤੀਆਂ, ਕਿਸਾਨਾਂ ਅਤੇ ਮਜਦੂਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਆੜ੍ਹਤੀਆਂ ਨੇ ਮੰਗ ਕੀਤੀ ਕਿ ਇੱਕ ਕੂਪਨ ਤੇ ਟਰਾਲੀ ਦਾ ਵਜਨ ਫਿਕਸ ਕੀਤਾ ਜਾਵੇ ਤਾਂ ਜੋ ਕੋਈ ਡਿੱਕਤ ਨਾ ਆ ਸਕੇ।  ਇਸ ਮੌਕੇ ਸੈਕਟਰੀ ਮਨਮੋਹਨ ਸਿੰਘ, ਕਾਂਗਰਸੀ ਆਗੂ ਸੁਨੀਲ ਕੁਮਾਰ, ਜਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ, ਥਾਣਾ ਬੋਹਾ ਦੇ ਮੁੱਖੀ ਗੁਰਮੇਲ ਸਿੰਘ, ਗਿਆਨ ਤਰਸੇਮ ਬੁਢਲਾਡਾ, ਪ੍ਰਧਾਨ ਜਗਦੀਸ਼ ਰਾਏ, ਸੁਭਾਸ਼ ਚੰਦ, ਜੱਗੀ ਰਾਮ, ਬੀਲਾ ਸਿੰਘ, ਗਿਆਨ ਚੰਦ, ਸੰਜੀਵ ਨੀਟਾ ਤੋਂ ਇਲਾਵਾ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।


Bharat Thapa

Content Editor

Related News