ਨਬਾਲਗ ਲੜਕੇ ਨਾਲ ਹੱਦਾਂ ਟੱਪਣ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ

Tuesday, Jan 28, 2025 - 06:01 PM (IST)

ਨਬਾਲਗ ਲੜਕੇ ਨਾਲ ਹੱਦਾਂ ਟੱਪਣ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ

ਫਰੀਦਕੋਟ (ਜਗਦੀਸ਼) : ਇਥੋਂ ਦੇ ਵਿਸ਼ੇਸ਼ ਪੋਕਸੋ ਅਦਾਲਤ ਨੇ 12 ਸਾਲਾ ਲੜਕੇ ਨਾਲ ਦੁਸ਼ਕਰਮ ਕਰਨ ਅਤੇ ਧਮਕੀਆਂ ਦੇਣ ਦੇ ਮੁਲਜ਼ਮ 29 ਸਾਲਾ ਵਿਅਕਤੀ ਨੂੰ ਵੱਖ-ਵੱਖ ਧਰਾਵਾਂ ਵਿਚ ਦੋਸ਼ੀ ਕਰਾਰ ਦਿੰਦਿਆਂ ਕੈਦ ਅਤੇ ਅਤੇ ਜੁਰਮਾਨਾ ਕਰਨ ਦਾ ਹੁਕਮ ਦਿਤਾ ਹੈ । ਇਹ ਘਟਨਾ ਸਬੰਧੀ 30 ਅਕਤੂਬਰ 2023 ਵਿਚ ਫਰੀਦਕੋਟ ਦੇ ਰਹਿਣਵਾਲੀ ਇਕ ਔਰਤ ਨੇ ਥਾਣਾ ਸਿਟੀ ਵਿਚ ਸ਼ਿਕਾਇਤ ਕਰਕੇ ਆਪਣੇ ਬਿਆਨ ਦਰਜ ਕਰਵਾਏ ਸਨ। ਜਿਸ ਦੀ ਸ਼ਿਕਾਇਤ 'ਤੇ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਬਲਬੀਰ ਸਿੰਘ ਵਾਸੀ ਫਰੀਦੋਕਟ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਵਿਸ਼ੇਸ਼ ਸ਼ੈਸ਼ਨ ਜੱਜ ਨਵਜੋਤ ਕੌਰ ਨੇ ਸਰਕਾਰ ਨੂੰ ਜਿਣਸੀ ਅਪਰਾਧਾ ਤੋਂ ਬੱਚਿਆਂ ਦੀ ਸੁਰੱਖਿਆਂ ( ਪੋਕਸੋ ) ਐਕਟ ਦੀਆ ਵਿਵਸਥਾਵਾਂ ਤਹਿਤ ਪੀੜਤਾ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ 'ਤੇ ਜ਼ਿਲ੍ਹਾ ਕਾਨੂੰਨੀ ਸਵਾਵਾਂ ਅਥਾਰਟੀ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੀ ਹੈ । 

ਇਸ ਮੁਕੱਦਮੇ ਦੀ ਪੂਰੀ ਤਨਦੇਹੀ ਨਾਲ ਸਰਕਾਰੀ ਵਕੀਲ ਸੁਰਿੰਦਰ ਸਚਦੇਵਾ ਵੱਲੋਂ ਪੈਰਵੀ ਕਰਦਿਆਂ ਮੁਕੱਦਮੇ ਦਾ ਚਲਾਨ ਪੇਸ਼ ਕਰਨ ਉਪਰੰਤ ਗਵਾਹੀਆਂ ਕਰਵਾਈਆਂ ਗਈਆ ਜਿਸ ਦੇ ਅਧਾਰ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਨੇ ਦਲੀਲਾ ਅਤੇ ਸਬੂਤਾ ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਪੋਕਸ ਵਿਚ 20 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਜਮਾਂ ਨਾ ਕਰਾਉਣ ਦੀ ਸੂਰਤ ਵਿਚ ਉਸ ਨੂੰ 6 ਮਹੀਨੇ ਹੋਰ ਵਾਧੂ ਜੇਲ੍ਹ ਵਿਚ ਰਹਿਣ ਦਾ ਹੁਕਮ ਕੀਤਾ ਜਦੋਂ ਕਿ ਅਧੀਨ ਧਾਰਾ 506 ਵਿਚ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ । ਮਾਮਲੇ ਦੀ ਸੁਣਵਾਈ ਦੌਰਾਨ ਚਰਨਜੀਤ ਸਿੰਘ ਉਰਫ ਚੰਨਾ ਪੁੱਤਰ ਬਲਬੀਰ ਸਿੰਘ ਨੇ ਖੁਦ ਪਰ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਆਪਣੀ ਦਲੀਲਾ ਅਦਾਲਤ ਵਿਚ ਪੇਸ਼ ਕੀਤੀਆਂ ਸਨ ।   


author

Gurminder Singh

Content Editor

Related News