ਅਮਰੀਕਾ ਤੋਂ ਪਰਤੇ 100 ਮੁਸਾਫਰਾਂ ਦੀ ਕੀਤੀ ਡਾਕਟਰੀ ਜਾਂਚ

05/22/2020 8:44:59 PM

ਮੋਹਾਲੀ, (ਪਰਦੀਪ)— ਜ਼ਿਲ੍ਹਾ ਸਿਹਤ ਵਿਭਾਗ ਦੀਆਂ ਤਿੰਨ ਮੈਡੀਕਲ ਟੀਮਾਂ ਨੇ ਅੱਜ ਅੰਤਰਰਾਸ਼ਟਰੀ ਏਅਰਪੋਰਟ ਮੋਹਾਲੀ ਵਿਖੇ ਯੂ. ਐੱਸ. ਏ. ਤੋਂ ਆਈ 'ਏਅਰ ਇੰਡੀਆ' ਫ਼ਲਾਈਟ ਦੇ ਸਾਰੇ 100 ਮੁਸਾਫ਼ਰਾਂ ਦਾ ਮੁਆਇਨਾ ਕੀਤਾ ਤੇ ਕੋਈ ਵੀ ਮੁਸਾਫ਼ਰ ਬੁਖ਼ਾਰ, ਖੰਘ, ਜ਼ੁਕਾਮ ਆਦਿ ਤੋਂ ਪੀੜਤ ਨਹੀਂ ਸੀ। ਮੈਡੀਕਲ ਜਾਂਚ ਟੀਮਾਂ ਦੀ ਅਗਵਾਈ ਕਰ ਰਹੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ 'ਕੋਰੋਨਾ ਵਾਇਰਸ' ਮਹਾਂਮਾਰੀ ਕਾਰਣ ਤਾਲਾਬੰਦੀ ਲਾਗੂ ਹੋਣ ਮਗਰੋਂ ਅਮਰੀਕਾ 'ਚ ਫਸੇ ਭਾਰਤੀਆਂ ਨੂੰ ਲੈ ਕੇ ਏਅਰਪੋਰਟ 'ਤੇ ਪੁੱਜੀ ਫ਼ਲਾਈਟ ਦੇ ਯਾਤਰੀਆਂ 'ਚ ਮੋਹਾਲੀ ਜ਼ਿਲ੍ਹੇ ਨਾਲ ਸਬੰਧਤ 5 ਯਾਤਰੀ, ਜਦਕਿ ਪੰਜਾਬ ਨਾਲ ਸਬੰਧਤ ਕੁੱਲ 64 ਤੇ ਬਾਕੀ ਯਾਤਰੀ ਹਿਮਾਚਲ, ਚੰਡੀਗੜ੍ਹ੍ਹ ਆਦਿ ਨਾਲ ਸਬੰਧਤ ਸਨ। ਉਨ੍ਹ੍ਹਾਂ ਦੱਸਿਆ ਕਿ ਕਿਸੇ ਵੀ ਯਾਤਰੀ ਅੰਦਰ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਜ਼ਰ ਨਹੀਂ ਆਇਆ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪਰਦੇਸੀ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਵੀ ਮੌਜੂਦ ਸਨ।


KamalJeet Singh

Content Editor

Related News