ਵਿਆਹ ਤੋਂ 2 ਮਹੀਨੇ ਬਾਅਦ ਹੀ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਵਾਲੇ ਪੁਲਸੀਏ ਪਤੀ ਅਤੇ ਸਹੁਰੇ ਵਿਰੁੱਧ ਮਾਮਲਾ ਦਰਜ
Sunday, Dec 13, 2020 - 12:32 PM (IST)
ਮਲੋਟ (ਜੁਨੇਜਾ): ਮਲੋਟ ਦੀ ਇਕ ਵਿਆਹੁਤਾ ਵੱਲੋਂ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਸ਼ਾਦੀ ਤੋਂ ਤੁਰੰਤ ਬਾਅਦ ਸਹੁਰਾ ਪਰਿਵਾਰ ਵੱਲੋਂ ਦਹੇਜ ਮੰਗਣ ਅਤੇ ਮਾਰਕੁੱਟ ਕਰਨ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਸ ਨੇ ਸ਼ਿਕਾਇਤਕਰਤਾ ਲੜਕੀ ਦੇ ਪਤੀ ਅਤੇ ਸਹੁਰੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਜਿੰਦਰ ਕੌਰ ਪਤਨੀ ਜਸਪ੍ਰੀਤ ਸਿੰਘ ਅਤੇ ਪੁੱਤਰ ਗੁਰਦੀਪ ਸਿੰਘ ਹਾਲ ਅਬਾਦ ਬਾਬਾ ਦੀਪ ਸਿੰਘ ਨਗਰ ਮਲੋਟ ਨੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਸਥਾਨਕ ਨਿੱਜੀ ਬੈਂਕ 'ਚ ਸਹਾਇਕ ਮੈਨੇਜਰ ਹੈ।
ਉਸ ਦਾ ਵਿਆਹ 4 ਜੂਨ 2020 ਨੂੰ ਜਸਪ੍ਰੀਤ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਅਬੁਲਖੁਰਾਣਾ ਨਾਲ ਹੋਈ। ਇਸ ਵਿਆਹ 'ਚ ਮੇਰੇ ਮਾਤਾ ਪਿਤਾ ਨੇ 20 ਲੱਖ ਰੁਪਏ ਖਰਚ ਕਿ ਸੋਨਾ, ਲੀੜੇ ਕੱਪੜੇ, ਫਰਨੀਚਰ ਅਤੇ ਦਾਜ ਦੇ ਸਮਾਨ ਤੋਂ ਇਲਾਵਾ ਨਕਦੀ ਦਿੱਤੇ ਪਰ ਮੇਰੇ ਪਤੀ, ਸੱਸ, ਸਹੁਰਾ ਅਤੇ ਨਨਾਣ ਵੱਲੋਂ ਉਸ ਨੂੰ ਦਾਜ ਪਿੱਛੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 10 ਲੱਖ ਅਤੇ ਹੋਰ ਦਾਜ ਦੀ ਮੰਗ ਕਰਕੇ ਮਾਰਕੁੱਟ ਵੀ ਕੀਤੀ ਜਾਂਦੀ ਰਹੀ। ਸ਼ਿਕਾਇਤ ਕਰਤਾ ਅਨੁਸਾਰ ਉਸ ਨੂੰ ਪੇਕੇ ਪਰਿਵਾਰ ਤੋਂ ਗੱਡੀ ਲਿਆਉਣ ਲਈ ਕਿਹਾ ਜਾਂਦਾ। ਮਿਤੀ 12 ਅਗਸਤ ਨੂੰ ਉਕਤ ਸਹੁਰਾ ਪਰਿਵਾਰ ਨੇ ਮੇਰੀ ਮਾਰਕੁੱਟ ਕੀਤੀ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆ ਅਤੇ ਮਾਰਕੁੱਟ ਦੌਰਾਨ ਉਸ ਦੇ ਕੰਨ ਉਪਰ ਸੱਟ ਲੱਗੀ। ਇਸ ਸਬੰਧੀ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਪੁਲਸ ਮੁਲਾਜ਼ਮ ਹੈ ਜਿਸ ਕਰਕੇ ਪੁਲਸ ਮੁਲਾਜ਼ਮ ਉਸ ਦਾ ਪੱਖ ਪੂਰਦੇ ਹਨ। ਇਸ ਮਾਮਲੇ ਦੀ ਜਾਂਚ ਉਪਰੰਤ ਪੁਲਸ ਨੇ ਸ਼ਿਕਾਇਤ ਕਰਤਾ ਦੇ ਪਤੀ ਜਸਪ੍ਰੀਤ ਸਿੰਘ ਅਤੇ ਸਹੁਰਾ ਸੁਖਰਾਜ ਸਿੰਘ ਨੂੰ ਮਾਮਲੇ 'ਚ ਦੋਸ਼ੀ ਮੰਨਦੇ ਉਨ੍ਹਾਂ ਵਿਰੁੱਧ ਅ/ਧ 498 ਏ , 406 , 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।