ਮਾਨਸਾ 'ਚ ਕਰਜ਼ੇ ਦੇ ਝੰਬੇ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

01/24/2020 12:32:28 PM

ਮਾਨਸਾ (ਅਮਰਜੀਤ) : ਮਾਨਸਾ ਦੇ ਪਿੰਡ ਕੋਟਧਰਮ ਵਿਚ ਇਕ ਨੌਜਵਾਨ ਕਿਸਾਨ ਰਾਮ ਸਿੰਘ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 'ਤੇ ਕਰੀਬ 4 ਲੱਖ ਦਾ ਕਰਜ਼ਾ ਸੀ ਅਤੇ ਉਸ ਕੋਲ ਢਾਈ ਏਕੜ ਜ਼ਮੀਨ ਸੀ, ਜਿਸ ਵਿਚੋਂ ਉਸ ਨੇ ਭੈਣ ਦੇ ਵਿਆਹ ਅਤੇ ਮਾਂ ਦੇ ਇਲਾਜ ਲਈ 2 ਏਕੜ ਵੇਚ ਦਿੱਤੀ ਸੀ ਅਤੇ ਉਹ ਕਰਜ਼ਾ ਉਤਾਰਨ ਵਿਚ ਅਸਮਰਥ ਸੀ, ਜਿਸ ਕਾਰਨ ਰਾਮ ਸਿੰਘ ਅਕਸਰ ਪਰੇਸ਼ਾਨ ਰਹਿੰਦਾ ਸੀ। ਇਸੇ ਪਰੇਸ਼ਾਨੀ ਦੇ ਚੱਲਦੇ ਅੱਜ ਉਸ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਵੀ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ ਸੀ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਂ ਨੂੰ ਛੱਡ ਗਿਆ ਹੈ।


cherry

Content Editor

Related News