ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 2 ਅੰਤਰਰਾਜੀ ਗਿਰੋਹ ਕਾਬੂ

Thursday, Aug 29, 2019 - 10:32 AM (IST)

ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ 2 ਅੰਤਰਰਾਜੀ ਗਿਰੋਹ ਕਾਬੂ

ਮਾਨਸਾ (ਸੰਦੀਪ ਮਿੱਤਲ) : ਜ਼ਿਲਾ ਪੁਲਸ ਵਲੋਂ ਵੱਖ-ਵੱਖ ਥਾਵਾਂ ’ਤੇ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਅੰਤਰਰਾਜੀ ਗਿਰੋਹ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਮਾਰੂ ਹਥਿਆਰ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਅਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਇਤਲਾਹ ਮਿਲਣ ’ਤੇ ਸਾਂਝੇ ਤੌਰ ’ਤੇ ਨਜ਼ਦੀਕੀ ਪਿੰਡ ਕੋਟਧਰਮੂ ਵਿਖੇ ਦਰੱਖਤਾਂ ਦੇ ਝੁੰਡ ’ਚ ਲੁੱਟ-ਖੋੋਹ ਜਾਂ ਕਿਸੇ ਵੱਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਅੰਤਰਰਾਜੀ ਗਿਰੋੋਹ ਦੇ 7 ਮੈਂਬਰਾਂ ਆਦੇਸ਼ ਕੁਮਾਰ ਉਰਫ ਬਬਲੂ ਪੁੱਤਰ ਦਰਸ਼ਨ ਸਿੰਘ ਵਾਸੀ ਰਾਮਪੁਰਾ, ਚਮਕੌੌਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰੁਡ਼ੇਕੇ ਕਲਾਂ, ਸੁਰੇਸ਼ ਕੁਮਾਰ ਉਰਫ ਗੱਗੀ ਪੁੱਤਰ ਪਿਰਥੀਪਾਲ ਵਾਸੀ ਬਰਨਾਲਾ, ਮਲਕੀਤ ਸਿੰਘ ਬਾਬਾ ਪੁੱਤਰ ਕਰਤਾਰ ਸਿੰਘ ਵਾਸੀ ਮਹਿਰਾਜ, ਅਜੈ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਬਾਬਰੀਆ ਮੁਹੱਲਾ ਬਰਨਾਲਾ, ਜਤਿੰਦਰ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਬਾਬਰੀਆ ਮੁਹੱਲਾ ਬਰਨਾਲਾ ਅਤੇ ਅਰੁਣ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਬਾਬਰੀਆ ਮੁਹੱਲਾ ਬਰਨਾਲਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋੋਂ ਇਕ 12 ਬੋੋਰ ਰਾਈਫਲ ਸਮੇਤ 11 ਜ਼ਿੰਦਾ ਕਾਰਤੂਸ, ਇਕ ਪਿਸਟਲ 32 ਬੋੋਰ ਸਮੇਤ 5 ਜ਼ਿੰਦਾ ਕਾਰਤੂਸ, 2 ਬੇਸਬੈਟ, ਇਕ ਨਲਕੇ ਦੀ ਹੱਥੀ ਅਤੇ ਇਕ ਕਾਰ ਮਹਿੰਦਰਾ ਨੰਬਰੀ ਪੀ. ਬੀ. 03ਏ. ਐੱਚ. (ਟੀ)-8028 ਅਤੇ ਇਕ ਮੋੋਟਰਸਾਈਕਲ ਸਪਲੈਂਡਰ ਪਲੱਸ ਨੰਬਰੀ ਪੀ. ਬੀ.31ਪੀ-2399 ਨੂੰ ਕਬਜ਼ੇ ’ਚ ਪੁਲਸ ਵਲੋਂ ਲਿਆ ਗਿਆ, ਜਿਨ੍ਹਾਂ ਵਿਰੁੱਧ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

PunjabKesari

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸਿਟੀ-2 ਦੀ ਪੁਲਸ ਨੇ ਇੱਥੋਂ ਦੇ ਐੱਫ. ਸੀ. ਆਈ. ਗੋਦਾਮਾਂ ਨੇਡ਼ੇ ਲੁੱਟ-ਖੋਹ ਦੀ ਵੱਡੀ ਯੋਜਨਾ ਬਣਾ ਰਹੇ 5 ਵਿਅਕਤੀਆਂ ਦੇ ਗਿਰੋਹ ’ਤੇ ਘੇਰਾ ਪਾ ਕੇ ਦੀਪਕ ਉਰਫ ਭਾਲੂ ਪੁੱਤਰ ਧੂਫਾ ਕੁਮਾਰ ਵਾਸੀ ਭੱਠਾ ਬਸਤੀ ਮਾਨਸਾ, ਵਿਜੇ ਕੁਮਾਰ ਪੁੱਤਰ ਦਰਸ਼ਨ ਸਿੰਘ ਵਾਸੀ ਮਾਨਸਾ, ਕਾਲੀ ਪੁੱਤਰ ਟਿੰਕੂ ਪੁੱਤਰ ਦੇਵੀ ਰਾਮ ਵਾਸੀ ਮਾਨਸਾ ਨੂੰ ਮੌਕੇ ’ਤੇ ਕਾਬੂ ਕਰ ਲਿਆ ਜਦੋਂ ਕਿ ਸੋੋਨੂੰ ਅਤੇ ਮੀਤ ਸਿੰਘ ਮੌਕੇ ਤੋਂ ਫਰਾਰ ਹੋ ਗਏ। ਫਡ਼ੇ ਗਏ ਵਿਅਕਤੀਆਂ ਕੋਲੋਂ ਇਕ ਕਿਰਪਾਨ ਖੰਡਾ, ਪੇਚਕਸ ਅਤੇ ਇਕ ਚਾਕੂ ਬਰਾਮਦ ਕਰ ਕੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਕੋਲੋਂ ਰਿਮਾਂਡ ਹਾਸਲ ਕਰ ਕੇ ਉਕਤ ਸਾਰੇ ਵਿਅਕਤੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।


author

cherry

Content Editor

Related News