ਨਸ਼ੇ ਵਾਲੇ ਪਦਾਰਥਾਂ ਸਮੇਤ 5 ਵਿਅਕਤੀ ਕਾਬੂ, 1 ਫਰਾਰ

12/16/2019 11:49:40 AM

ਮਾਨਸਾ (ਜੱਸਲ) : ਜ਼ਿਲਾ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 5 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 20 ਕਿਲੋ ਡੋਡੇ ਪੋਸਤ ਸਮੇਤ 70,000 ਰੁਪਏ ਦੀ ਡਰੱਗ ਮਨੀ, 26 ਨਸ਼ੇ ਵਾਲੀਆਂ ਸ਼ੀਸ਼ੀਆਂ, 220 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਰ, 1 ਚਾਲੂ ਭੱਠੀ, 1 ਗੈਸ ਸਿਲੰਡਰ, 60 ਲੀਟਰ ਲਾਹਣ ਅਤੇ 113 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਹੈ। ਜਦੋਂ ਕਿ ਇਕ ਵਿਅਕਤੀ ਭੱਜਣ 'ਚ ਸਫਲ ਹੋ ਗਿਆ।

PunjabKesari

ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਜਸਕਰਨ ਸਿੰਘ ਉਰਫ ਜੱਸੂ ਪੁੱਤਰ ਜਗਰੂਪ ਸਿੰਘ ਵਾਸੀ ਬਣਾਂਵਾਲੀ ਅਤੇ ਗੁਰਦਿੱਤ ਸਿੰਘ ਉਰਫ ਗੁਰਾ ਪੁੱਤਰ ਬਾਬੂ ਸਿੰਘ ਵਾਸੀ ਬਣਾਂਵਾਲੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 26 ਨਸ਼ੇ ਵਾਲੀਆਂ ਸੀਸ਼ੀਆਂ ਮਾਰਕਾ ਔਨਰੈਕਸ ਅਤੇ 220 ਨਸ਼ੇ ਵਾਲੀਆਂ ਗੋਲੀਆਂ ਮਾਰਕਾ ਕੈਰੀਸੋਮਾ ਸਮੇਤ ਕਾਰ, ਐਂਟੀ ਨਾਰਕੋਟਿਕ ਸੈੱਲ ਮਾਨਸਾ ਦੀ ਪੁਲਸ ਨੇ ਲਖਵੀਰ ਸਿੰਘ ਉਰਫ ਗੋਲਡੀ ਪੁੱਤਰ ਅਜਮੇਰ ਸਿੰਘ ਵਾਸੀ ਬੁਢਲਾਡਾ, ਹਾਲ ਆਬਾਦ ਰਮਦਿੱਤੇਵਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ 20 ਕਿਲੋਗ੍ਰਾਮ ਡੋਡੇ ਪੋਸਤ ਅਤੇ 70,000 ਰੁਪਏ ਦੀ ਡਰੱਗ ਮਨੀ, ਥਾਣਾ ਸਦਰ ਮਾਨਸਾ ਦੀ ਪੁਲਸ ਨੇ ਜਸਕਰਨ ਸਿੰਘ ਉਰਫ ਕਾਲਾ (32 ਸਾਲ) ਪੁੱਤਰ ਮਹਿੰਦਰ ਸਿੰਘ ਦੱਲੀ ਵਾਸੀ ਬਰਨਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ ਚਾਲੂ ਭੱਠੀ, ਗੈਸ ਸਿਲੰਡਰ, 60 ਲੀਟਰ ਲਾਹਣ ਅਤੇ 2 ਬੋਤਲਾਂ ਸ਼ਰਾਬ ਨਾਜਾਇਜ਼, ਥਾਣਾ ਭੀਖੀ ਦੀ ਪੁਲਸ ਨੇ ਅਮਨਦੀਪ ਸਿੰਘ ਉਰਫ ਗੈਂਡਾ ਪੁੱਤਰ ਧੀਰਾ ਸਿੰਘ ਵਾਸੀ ਭੀਖੀ ਨੂੰ ਕਾਬੂ ਕਰ ਕੇ ਉਸ ਕੋਲੋਂ 81 ਬੋਤਲਾਂ ਸ਼ਰਾਬ ਠੇਕਾ ਮਾਰਕਾ ਸ਼ਾਨਦਾਰ ਸੌਂਫੀ (ਚੰਡੀਗੜ੍ਹ) ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਥਾਣਾ ਸਿਟੀ 2 ਮਾਨਸਾ ਦੀ ਪੁਲਸ ਨੇ ਇਕ ਨਾਮਲੂਮ ਵਿਅਕਤੀ ਕੋਲੋਂ 30 ਬੋਤਲਾਂ ਸ਼ਰਾਬ ਠੇਕਾ ਮਾਰਕਾ ਸ਼ਹਿਨਾਈ ਹਰਿਆਣਾ ਬਰਾਮਦ ਕੀਤੀਆਂ ਪਰ ਵਿਅਕਤੀ ਭੱਜਣ 'ਚ ਸਫਲ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News