ਮੰਡੀ ਗੋਬਿੰਦਗੜ੍ਹ ''ਚ ਦੇਹ ਵਪਾਰ ਦੇ 2 ਅੱਡਿਆਂ ਦਾ ਪਰਦਾਫਾਸ਼, 18 ਔਰਤਾਂ ਸਮੇਤ 6 ਕਾਬੂ
Monday, Jan 20, 2020 - 09:25 PM (IST)
ਮੰਡੀ ਗੋਬਿੰਦਗੜ੍ਹ,(ਮੱਗੋ)- ਥਾਣਾ ਮੰਡੀ ਗੋਬਿੰਦਗੜ੍ਹ ਨੇ ਇਥੇ ਚੱਲ ਰਹੇ ਦੋ ਦੇਹ ਵਪਾਰ ਦੇ ਅੱਡਿਆਂ ਦਾ ਪਰਦਾਫਾਸ਼ ਕਰ ਕੇ 18 ਔਰਤਾਂ ਤੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਮਾਣਯੋਗ ਜੱਜ ਸਾਹਿਬ ਦੇ ਹੁਕਮਾਂ 'ਤੇ ਨਾਭਾ ਜੇਲ ਭੇਜ ਦਿੱਤਾ ਹੈ। ਇਸ ਦਾ ਖੁਲਾਸਾ ਕਰਦੇ ਹੋਏ ਸੁਖਵਿੰਦਰ ਸਿੰਘ ਡੀ. ਐੱਸ. ਪੀ. ਅਮਲੋਹ ਨੇ ਦੱਸਿਆ ਕਿ ਥਾਣਾ ਗੋਬਿੰਦਗੜ੍ਹ ਨੂੰ ਪੁਲਸ ਦੇ ਇਕ ਸੂਤਰ ਨੇ ਸੂਚਨਾ ਦਿੱਤੀ ਸੀ ਕਿ ਮੁਸਕਾਨ ਪਤਨੀ ਲਖਵੀਰ ਵਾਸੀ ਪਿੰਡ ਪੋਲਾ ਥਾਣਾ ਮੂਲੇਪੁਰ, ਜ਼ਿਲਾ ਫਤਿਹਗੜ੍ਹ ਸਾਹਿਬ ਆਪਣੇ ਮਕਾਨ ਪਿੰਡ ਅਜਨਾਲੀ ਤੇ ਮਨੀਸ਼ਾ ਪਤਨੀ ਰਣਜੀਤ ਵਾਸੀ ਨੇੜੇ ਬਲਵੇਸ਼ਰ ਜੀ ਦਾ ਮੰਦਰ ਬਲੀਆ, ਯੂ. ਪੀ. ਜੋ ਕਿ ਗੁਰਿੰਦਰ ਸਿੰਘ ਵਾਸੀ ਪਿੰਡ ਜੱਸੜਾਂ ਦਾ ਮਕਾਨ ਕਿਰਾਏ 'ਤੇ ਲੈ ਕੇ ਬਦਕਾਰੀ ਦਾ ਧੰਦਾ ਚਲਾ ਰਹੀਆਂ ਹਨ, ਜਿੱਥੇ ਕਿ ਬਾਹਰੋਂ ਵਿਅਕਤੀਆਂ, ਲੜਕੀਆਂ ਤੇ ਜ਼ਨਾਨੀਆਂ ਨੂੰ ਮਿਲਾਉਂਦੀਆਂ ਹਨ ਅੱਜ ਇਨ੍ਹਾਂ ਨੇ ਆਪਣੇ ਮਕਾਨਾਂ 'ਚ ਔਰਤਾਂ ਅਤੇ ਲੜਕੇ ਸੱਦੇ ਹੋਏ ਹਨ, ਜੋ ਵੱਖ-ਵੱਖ ਕਮਰਿਆਂ 'ਚ ਰੰਗਰਲੀਆਂ ਮਨਾ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਗੋਬਿੰਦਗੜ੍ਹ ਪੁਲਸ ਨੇ ਮੁਕੱਦਮਾ ਦਰਜ ਕਰ ਦਿੱਤਾ ਤੇ ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੁਸਕਾਨ ਅਤੇ ਮਨੀਸ਼ਾ ਦੇ ਟਿਕਾਣਿਆਂ 'ਤੇ ਛਾਪਾਮਾਰੀ ਕੀਤੀ।
ਦੋਵਾਂ ਥਾਵਾਂ ਤੋਂ ਵੱਖ-ਵੱਖ ਕਮਰਿਆਂ ਵਿਚੋਂ ਸ਼ਿਵਾ ਪੁੱਤਰ ਬਿਸ਼ਨ ਰਿਸ਼ੀਪਿੰਡ ਬੜਗਮਾ ਥਾਣਾ ਬੜਗਮਾ, ਬਿਹਾਰ ਹਾਲ ਅਬਾਦ ਪਿੰਡ ਅਜਨਾਲੀ, ਰਾਕੇਸ਼ ਪੁੱਤਰ ਘਨੱਈਆ ਲਾਲ ਹਾਲ ਵਾਸੀ ਫੋਕਲ ਪੁਆਇੰਟ ਅਜਨਾਲੀ, ਈਸ਼ਵਰ ਦਾਸ ਪੁੱਤਰ ਜੋਗਿੰਦਰ ਸਿੰਘ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ, ਸਤਪਾਲ ਸਿੰਘ ਪੁੱਤਰ ਮੁਲਖ ਰਾਜ ਵਾਸੀ ਅਮਲੋਹ, ਜੱਗੀ ਪੁੱਤਰ ਰਾਮ ਸਿੰਘ ਵਾਸੀ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ, ਵਿਕਰਮ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਪਿੰਡ ਸਹੋਲੀ ਥਾਣਾ ਭਾਦਸੋਂ ਪਟਿਆਲਾ, ਮੁਸਕਾਨ ਪਤਨੀ ਲਖਵੀਰ ਸਿੰਘ ਵਾਸੀ ਪਿੰਡ ਅਜਨਾਲੀ, ਜਸਪ੍ਰੀਤ ਕੌਰ ਜੱਸੀ ਪਤਨੀ ਲੇਟ ਕੁਲਦੀਪ ਸਿੰਘ ਵਾਸੀ ਪਟਿਆਲਾ, ਕਿਰਨਦੀਪ ਕੌਰ ਪਤਨੀ ਲੇਟ ਰਾਜਾ ਸਿੰਘ ਵਾਸੀ ਜਟਾਣਾ ਫਰੀਦਕੋਟ, ਅੰਜਲੀ ਪਤਨੀ ਦੀਪ ਕੁਮਾਰ ਪਿੰਡ ਜਾਸਲਾਂ ਥਾਣਾ ਬਨੂੜ ਮੋਹਾਲੀ, ਬਿੱਟੂ ਦੇਵੀ ਪਤਨੀ ਜੈਪ੍ਰਕਾਸ਼ ਵਾਸੀ ਪਿੰਡ ਅਜਨਾਲੀ ਮੰਡੀ ਗੋਬਿੰਦਗੜ੍ਹ, ਨੀਲਮ ਪਤਨੀ ਹਰੀ ਸ਼ੰਕਰ ਵਾਸੀ ਲੁਧਿਆਣਾ, ਰੀਨਾ ਪਤਨੀ ਗੰਗਾ ਰਾਮ ਵਾਸੀ ਲੁਧਿਆਣਾ, ਨਿਸ਼ਾ ਪਤਨੀ ਮਹੇਸ਼ ਲੁਧਿਆਣਾ, ਨਿਰਮਲਾ ਪਤਨੀ ਨੰਦੂ, ਵਾਸੀ ਰਾਜਪੁਰਾ, ਸੁਨੀਤਾ ਸ਼ਰਮਾ ਪਤਨੀ ਹਰੀਸ਼ ਸ਼ਰਮਾ ਵਾਸੀ ਪੁਰਾਣੀ ਦਿੱਲੀ, ਮਨੀਸ਼ਾ ਪਤਨੀ ਲੇਟ ਰਣਜੀਤ ਸਿੰਘ ਲੁਧਿਆਣਾ, ਸੁਨੀਤਾ ਦੇਵੀ ਪਤਨੀ ਛੋਟੇ ਲਾਲ ਵਾਸੀ ਵਿਧੀ ਚੰਦ ਕਾਲੋਨੀ ਮੰਡੀ ਗੋਬਿੰਦਗੜ੍ਹ, ਪੂਨਮ ਪਤਨੀ ਰਾਮੂ, ਚੰਦਾ ਪਤਨੀ ਲੇਟ ਮਨੋਜ, ਖੁਸ਼ਬੂ ਕੁਮਾਰੀ ਪਤਨੀ ਮੁਕੇਸ਼ ਯਾਦਵ, ਪੂਜਾ ਪਤਨੀ ਸੰਤੋਸ਼, ਸਰਿਤਾ ਦੇਵੀ ਪਤਨੀ ਵਿਕਾਸ ਪਾਸਵਾਨ ਸਮੇਤ 18 ਔਰਤਾਂ ਅਤੇ 6 ਲੜਕਿਆਂ ਨੂੰ ਕਾਬੂ ਕਰ ਕੇ ਮਾਣਯੋਗ ਅਦਾਲਤ ਅਮਲੋਹ ਵਿਚ ਪੇਸ਼ ਕੀਤਾ ਸੀ ਜਿਸ 'ਤੇ ਮਾਣÎਯੋਗ ਜੱਜ ਸਾਹਿਬ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਜੇਲ ਨਾਭਾ ਵਿਚ ਭੇਜ ਦਿੱਤਾ ਹੈ। ਪੁਲਸ ਨੂੰ ਮਿਲੀ ਇਸ ਵੱਡੀ ਸਫਲਤਾ ਦੀ ਸ਼ਹਿਰ ਵਿਚ ਬਹੁਤ ਹੀ ਚਰਚਾ ਹੋ ਰਹੀ ਹੈ।