ਮੱਖੂ ਚੈੱਕਪੋਸਟ ’ਤੇ 2 ਪੁਲਸ ਮੁਲਾਜ਼ਮਾਂ ’ਤੇ ਨੌਜਵਾਨ ਨੇ ਚੜ੍ਹਾਈ ਕਾਰ, ਇਕ ਮੁਲਾਜ਼ਮ ਦੀ ਮੌਤ

Wednesday, Jul 07, 2021 - 10:50 AM (IST)

ਮੱਖੂ ਚੈੱਕਪੋਸਟ ’ਤੇ 2 ਪੁਲਸ ਮੁਲਾਜ਼ਮਾਂ ’ਤੇ ਨੌਜਵਾਨ ਨੇ ਚੜ੍ਹਾਈ ਕਾਰ, ਇਕ ਮੁਲਾਜ਼ਮ ਦੀ ਮੌਤ

ਮੱਖੂ (ਅਕਾਲੀਆਂ ਵਾਲਾ ):ਅੰਮ੍ਰਿਤਸਰ-ਬਠਿੰਡਾ ਹਾਈਵੇਅ ’ਤੇ ਤੇਜ਼ ਰਫ਼ਤਾਰ ਇਕ ਕਾਰ ਚਾਲਕ ਨੇ ਚੈੱਕ ਪੋਸਟ ਮੱਖੂ ’ਤੇ ਤਾਇਨਾਤ 2 ਪੁਲਸ ਮੁਲਾਜ਼ਮਾਂ ’ਚ ਟੱਕਰ ਮਾਰ ਦਿੱਤੀ। ਇਸ ਦੌਰਾਨ ਹਸਪਤਾਲ ’ਚ ਲੈ ਜਾਂਦੇ ਸਮੇਂ ਇਕ ਮੁਲਾਜ਼ਮ ਨੇ ਰਸਤੇ ’ਚ ਹੀ ਦਮ ਤੋੜ ਦਿੱਤਾ। ਦੂਜੇ ਦਾ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ 11 ਵਜੇ ਇਕ ਸਵਿੱਫਟ ਕਾਰ ਚਾਲਕ ਗੁਰਲਾਲ ਸਿੰਘ ਨਿਵਾਸੀ ਪੰਡ ਪਖੋਪੁਰ, ਥਾਣਾ ਚੋਹਲਾ ਸਾਹਿਬ ਨੇ ਲਾਪਰਵਾਹੀ ਨਾਲ ਡਰਾਈਵਿੰਗ ਕਰਦੇ ਹੋਏ ਹਰੀਕੇ ਚੈੱਕਪੋਸਟ ’ਤੇ ਤਾਇਨਾਤ ਮੁਲਾਜ਼ਮ ਨਿਸ਼ਾਨ ਸਿੰਘ ਅਤੇ ਬਲਜਿੰਦਰ ਸਿੰਘ ’ਤੇ ਕਾਰ ਚੜ੍ਹਾ ਦਿੱਤੀ। ਕਾਰ ਚਾਲਕ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ:  ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼

ਹਾਦਸੇ ਦੇ ਬਾਅਦ ਜ਼ਖਮੀਆਂ ਨੂੰ ਹਸਪਤਾਲ ਲੈ ਜਾਣ ਦੌਰਾਨ ਨਿਸ਼ਾਨ ਸਿੰਘ (45) ਨਿਵਾਸੀ ਰਸੂਲਪੁਰ ਪਿੰਡ ਜ਼ਿਲ੍ਹਾ ਤਰਨਤਾਰਨ ਨੇ ਰਸਤੇ ’ਚ ਦਮ ਤੋੜ ਦਿੱਤਾ। ਜਦਕਿ ਦੂਜੇ ਮੁਲਾਜ਼ਮ ਬਲਜਿੰਦਰ ਸਿੰਘ ਦੀਆਂ ਲੱਤਾਂ ਟੁੱਟ ਗਈਆਂ। ਜ਼ਖ਼ਮੀ ਅੰਮ੍ਰਿਤਸਰ ਦੇ ਅਮਨਦੀਪਪ ਹਸਪਤਾਲ ’ਚ ਜ਼ੇਰੇ ਇਲਾਜ ਹੈ। ਥਾਣਾ ਮੁੱਖ ਦੇ ਇੰਚਾਰਜ ਨੇ ਦੱਸਿਆ ਕਿ ਸਦਰ ਥਾਣੇ ਦੇ ਪਿੰਡ ਰਸੂਲਪੁਰ ਨਿਵਾਸੀ ਵਿਰਸਾ ਸਿੰਘ ਦੇ ਬਿਆਨਾਂ ’ਤੇ ਦੋਸ਼ੀ ਗੁਰਲਾਲ ਸਿੰਘ ਦੇ ਖ਼ਿਲਾਫ ਧਾਰਾ 304ਏ, 279, 337, 338, 427 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਅਫ਼ਸਰ ਤੋਂ ਤੰਗ ਆ ਕੇ ਸਹਿਕਾਰਤਾ ਵਿਭਾਗ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਇਡ ਨੋਟ


author

Shyna

Content Editor

Related News