ਮਾਸਕ ਨੂੰ ਬਣਾਓ ਆਪਣੀ ਜਿੰਦਗੀ ਦਾ ਹਿੱਸਾ, ਜਦੋਂ ਤੱਕ ਕੋਰੋਨਾ ਖਤਮ ਨਹੀਂ ਹੋ ਜਾਂਦਾ: ਬੀਨੂੰ ਸਿੰਗਲਾ

Wednesday, Jun 03, 2020 - 11:19 PM (IST)

ਮਾਸਕ ਨੂੰ ਬਣਾਓ ਆਪਣੀ ਜਿੰਦਗੀ ਦਾ ਹਿੱਸਾ, ਜਦੋਂ ਤੱਕ ਕੋਰੋਨਾ ਖਤਮ ਨਹੀਂ ਹੋ ਜਾਂਦਾ: ਬੀਨੂੰ ਸਿੰਗਲਾ

ਬੁਢਲਾਡਾ, (ਮਨਜੀਤ)- ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਮਾਸਕ ਹੀ ਇਕ ਅਜਿਹਾ ਸਾਧਨ ਹੈ, ਜਿਸ ਨਾਲ ਇਸ ਵਾਇਰਸ ਨੂੰ ਰੋਕਣ ਲਈ ਠੱਲ੍ਹ ਪਾਈ ਜਾ ਸਕਦੀ ਹੈ। ਇਸ ਤਰ੍ਹਾਂ ਦਾ ਹੀ ਪੰਜਾਬ ਸਰਕਾਰ ਵਲੋਂ ਧਾਰਮਕ-ਸਮਾਜਕ ਅਤੇ ਯੂਥ ਕੱਲਬਾਂ, ਪੰਚਾਇਤਾਂ ਨੂੰ ਲੋੜਵੰਦਾਂ ਤੱਕ ਮਾਸਕ ਪਹੁੰਚਾਉਣ ਲਈ ਦਿੱਤੇ ਸੰਦੇਸ਼ ਤੋਂ ਪ੍ਰਭਾਵਿਤ ਹੋ ਕੇ ਬੁਢਲਾਡਾ ਸ਼ਹਿਰ ਦੀ ਬੇਟੀ ਬੀਨੂੰ ਸਿੰਗਲਾ ਪੁੱਤਰੀ ਰਾਜੇਸ਼ ਕੁਮਾਰ ਪੰਪ ਵਾਲੇ ਨੇ ਆਪਣੇ ਘਰ ’ਚ ਤਿਆਰ ਕੀਤੇ ਮਾਸਕ ਏ. ਐੱਸ. ਆਈ. ਯਾਦਵਿੰਦਰ ਸਿੰਘ ਦੇ ਹੱਥੀਂ ਆਉਂਦੇ-ਜਾਂਦੇ ਲੋਕਾਂ ਨੂੰ ਵੰਡਦਿਆਂ ਹੋਇਆ ਪ੍ਰੇਰਿਤ ਕੀਤਾ ਕਿ ਇਸ ਨੂੰ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਬਣਾ ਲੈਣਾ, ਜਦ ਤੱਕ ਕੋਰੋਨਾ ਵਾਇਰਸ ਦਾ ਖਾਤਮਾ ਨਹੀਂ ਹੋ ਜਾਂਦਾ। ਏ.ਐੱਸ.ਆਈ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਪੱਖੀ ਕੰਮ ਆਪਾਂ ਸਾਰਿਆਂ ਨੂੰ ਰਲ-ਮਿਲ ਕੇ ਕਰਨੇ ਚਾਹੀਦੇ ਹਨ ਤਾਂ ਕਿ ਹਰ ਇੱਕ ਦੇ ਪਰਿਵਾਰ ਮੈਂਬਰ ਤੱਕ ਮਾਸਕ ਪਹੁੰਚ ਸਕੇ ਕਿਉਂਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਕੋਈ ਵੀ ਦਵਾਈ ਤਿਆਰ ਨਾ ਹੋਣ ਕਾਰਨ ਮਾਸਕ ਹੀ ਇੱਕ ਦਵਾਈ ਵਰਗਾ ਸਾਧਨ ਹੈ ਜੋ ਕੋਰੋਨਾ ਵਾਇਰਸ ਦੇ ਸ਼ੁਕਰਾਣੂਆਂ ਨੂੰ ਅੱਗੇ ਫੈਲਣ ਤੋਂ ਰੋਕ ਸਕਦਾ ਹੈ। ਇਸ ਮੌਕੇ ਰਾਜੇਸ਼ ਕੁਮਾਰ, ਦੀਪਕ ਸਿੰਗਲਾ, ਐਡਵੋਕੇਟ ਅਰੁਣ ਕੁਮਾਰ ਵੀ ਮੌਜੂਦ ਸਨ।


author

Bharat Thapa

Content Editor

Related News