ਲੁਧਿਆਣਾ 'ਚ ਬੇਕਾਬੂ ਹੋਇਆ ਕੋਰੋਨਾ, 247 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 17 ਮਰੀਜ਼ਾਂ ਦੀ ਹੋਈ ਮੌਤ

Monday, Aug 17, 2020 - 11:52 PM (IST)

ਲੁਧਿਆਣਾ 'ਚ ਬੇਕਾਬੂ ਹੋਇਆ ਕੋਰੋਨਾ, 247 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 17 ਮਰੀਜ਼ਾਂ ਦੀ ਹੋਈ ਮੌਤ

ਲੁਧਿਆਣਾ, (ਸਹਿਗਲ)-ਬੇਕਾਬੂ ਕੋਰੋਨਾ ਵਾਇਰਸ ਲੋਕਾਂ ਦੇ ਪਰਿਵਾਰ ਉਜਾੜਨ ਲੱਗਾ ਹੋਇਆ ਹੈ। ਡਾਬਾ ਰੋਡ 'ਤੇ 6 ਦਿਨ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਲਾਕੇ ਦੇ ਪ੍ਰਸਿੱਧ ਨਿਰਮਲ ਪੈਲੇਸ ਦੇ ਮਾਲਕਾਂ ਵਿਚ ਪਰਿਵਾਰ ਦੇ ਤਿੰਨ ਮੈਂਬਰ ਅੱਗੇ -ਪਿੱਛੇ ਕੋਰੋਨਾ ਵਾਇਰਸ ਕਾਰਨ ਮੌਤ ਦੀ ਨੀਂਦ ਸੋ ਗਏ। ਇਸ ਤੋਂ ਇਲਾਵਾ ਅਮਰਪੁਰਾ ਇਲਾਕੇ ਦੇ ਤਾਂ ਬਜ਼ੁਰਗ ਪਤੀ-ਪਤਨੀ ਵਾਇਰਸ ਦੀ ਲਪੇਟ ਵਿਚ ਆ ਕੇ ਦੁਨੀਆ ਤੋਂ ਰੁਖਸਤ ਹੋ ਗਏ ਪਰ ਪ੍ਰਸ਼ਾਸਨ ਦੀ ਸੁਣੋ ਤਾਂ ਉਸ ਦੇ ਮੁਤਾਬਕ ਹਾਲਾਤ ਕਾਬੂ ਵਿਚ ਹਨ। ਅੱਜ ਮਹਾਨਗਰ ਵਿਜ 18 ਅੰਡਰ ਟ੍ਰਾਇਲ, 18 ਹੈਲਥ ਕੇਅਰ ਵਰਕਰ, 4 ਗਰਭਵਤੀ ਔਰਤਾਂ ਵਾਇਰਸ ਤੋਂ ਪੀੜਤ ਹੋ ਗਏ ਹਨ, ਜਦਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ 70 ਹੋਰ ਵਿਅਕਤੀ ਸੰਕ੍ਰਮਿਤ ਹੋ ਗਏ ਹਨ। 

ਲੁਧਿਆਣਾ ਜ਼ਿਲ੍ਹੇ 'ਚ ਅੱਜ 247 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦੋਂਕਿ 17 ਮਰੀਜ਼ਾਂ ਦੀ ਵਾਇਰਸ ਕਾਰਨ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਵਿਚ 230 ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ 17 ਮ੍ਰਿਤਕ ਮਰੀਜ਼ਾਂ ਵਿਚੋਂ 4 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਹੁਣ ਤੱਕ ਜ਼ਿਲੇ ਵਿਚ 6823 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ 257 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਤੋਂ ਆ ਕੇ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 740 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ ਅਤੇ ਇਨ੍ਹਾਂ ਮਰੀਜ਼ਾਂ ਵਿਚੋਂ 58 ਮਰੀਜ਼ ਅਣਆਈ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।ਈ.ਐੱਨ.ਈ. ਮਾਹਰ ਦੀ ਸ਼ਾਰਟੇਜ ਪਰ ਮਲੇਰੀਆ ਅਫਸਰ ਸੈਂਪਲ ਲੈਣ ਲਈ ਤਿਆਰ ਨਹੀਂਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਸ਼ੱਕ ਅਤੇ ਪਾਜ਼ੇਟਿਵ ਮਰੀਜ਼ਾਂ ਦੇ ਸੈਂਪਲ ਲੈਣ ਲਈ ਈ.ਐੱਨ.ਟੀ. ਮਾਹਰਾਂ ਦੀ ਸ਼ਾਰਟੇਜ ਚੱਲ ਰਹੀ ਹੈ। ਸਿਵਲ ਹਸਪਤਾਲ ਵਿਚ ਹੀ ਚਾਰ ਈ.ਐੱਨ.ਟੀ. ਸਪੈਸ਼ਲਿਸਟ ਦੀ ਲੋੜ ਹੈ, ਜਦੋਂਕਿ ਉੱਥੇ ਇਕ ਈ.ਐੱਨ.ਈ. ਸਪੈਸ਼ਲਿਸਟ ਦੀ ਲੋੜ ਹੈ,ਜਦੋਂਕਿ ਉੱਥੇ ਇਕ ਈ.ਐੱਨ.ਟੀ. ਸਪੈਸ਼ਲਿਸਟ ਤਾਇਨਾਤ ਹੈ 3 ਦੀ ਸ਼ਾਰਟੇਜ ਹੈ ਪਰ ਜ਼ਿਲਾ ਮਲੇਰੀਆ ਅਫਸਰ ਈ.ਐੱਨ.ਟੀ. ਸਪੈਸ਼ਲਿਸਟ ਹੋਣ ਦੇ ਬਾਵਜੂਦ ਮਰੀਜ਼ਾਂ ਦਾ ਸੈਂਪਲ ਲੈਣ ਲਈ ਤਿਆਰ ਨਹੀਂ। ਨਾ ਹੀ ਅੱਜ ਤੱਕ ਉਨ੍ਹਾਂ ਨੇ ਕਿਸੇ ਮਰੀਜ਼ ਦਾ ਸੈਂਪਲ ਲਿਆ ਹੈ ਅਤੇ ਆਪਣੀ ਡਿਊਟੀ ਸਿਵਲ ਸਰਜ਼ਨ ਦਫਤਰ ਵਿਚ ਲਗਵਾਈ ਹੋਈ ਹੈ। ਸੰਕਟ ਦੀ ਇਸ ਘੜੀ ਵਿਚ ਲੋਕਾਂ ਦੀ ਸੇਵਾ ਲਈ ਅੱਗੇ ਆਉਣ ਲਈ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿਚ ਮੈਡੀਕਲ ਸਪੈਸ਼ਲਿਸਟ ਸਟਾਫ ਵਿਚ 6 ਡਾਕਟਰਾਂ ਦੀ ਲੋੜ ਹੈ, ਉੱਥੇ ਸਿਰਫ ਚਾਰ ਹੀ ਤਾਇਨਾਤ ਹਨ।ਅਨੈਸਥੀਸੀਆ ਦੇ 6 ਮਾਹਰ ਸਿਵਲ ਹਸਪਤਾਲ ਿਵਚ ਚਾਹੀਦੇ ਪਰ ਇਹ ਤਿੰਨ ਹੀ ਮੁਹੱਈਆ ਹਨ। ਸਟਾਫ ਨਰਸਾਂ ਦੀ ਗੱਲ ਕਰੀਏ ਤਾਂ 54 ਸਟਾਫ ਨਰਸਾਂ ਦੀ ਲੋੜ ਹੈ ਪਰ 20 ਹੀ ਤਾਇਨਾਤ ਹਨ। ਫਾਰਮਾਸਿਸਟ 6 ਦੀ ਜਗ੍ਹਾ ਤਿੰਨ ਹਨ ਅਤੇ ਰੋਡੀਓਗ੍ਰਾਫਰ ਦੇ 3 ਅਹੁਦੇ ਖਾਲੀ ਪਏ ਹਨ। ਲੈਬ ਟੈਕਨੀਸ਼ੀਅਨ ਸਿਵਲ ਹਸਪਤਾਲ ਵਿਚ 12 ਹੋਣੇ ਚਾਹੀਦੇ ਹਨ ਪਰ ਚਾਰ ਹੀ ਤਾਇਨਾਤ ਹਨ। ਵਾਰਡ ਅਟੈਂਡੈਂਟ ਦੇ 48 ਮੁਲਾਜ਼ਮਾਂ ਦੀ ਲੋੜ ਹੈ ਪਰ ਤਾਇਨਾਤ 12 ਹਨ। ਸਫਾਈ ਸੇਵਕ 36 ਚਾਹੀਦੇ ਪਰ 20 ਦੀ ਸ਼ਾਰਟੇਜ ਚੱਲ ਰਹੀ ਹੈ।ਫੂਡ ਸਟਾਪ ਦੀ ਗੱਲ ਕਰੀਏ ਤਾਂ ਕੋਈ ਵੀ ਮੁਲਾਜ਼ਮ ਉੱਥੇ ਤਾਇਨਾਤ ਨਹੀਂ ਹੈ। 5 ਦੇ 5 ਅਹੁਦੇ ਖਾਲੀ ਪਏ ਹਨ। ਹੈਲਪਡੈਸਕ ਚਲਾਉਣ ਲਈ ਸਿਵਲ ਹਸਪਤਾਲ ਵਿਚ ਕੋਈ ਸਥਾਈ ਮੁਲਾਜ਼ਮ ਨਹੀਂ ਹੈ। ਉੱਥੇ 5 ਅਹੁਦੇ ਹਨ। ਪੰਜੇ ਹੀ ਖਾਲੀ ਪਏ ਹਨ। ਜਿੱਥੋਂ ਤੱਕ ਡਰਾਈਵਰਾਂ ਦੀ ਗੱਲ ਹੈ 10 ਡਰਾਈਵਰਾਂ ਦੀ ਲੋੜ ਹੈ ਪਰ ਤਿੰਨ ਤਾਇਨਾਤ ਹਨ। ਓ.ਟੀ. ਟੈਕਨੀਸ਼ੀਅਨ ਕੋਈ ਨਹੀਂ 5 ਦੇ 5 ਅਹੁਦੇ ਖਾਲੀ ਪਏ ਹਨ। ਪਿਛਲੇ ਦਿਨੀਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਮ.ਡੀ. ਨੂੰ ਪੱਤਰ ਲਿਖ ਕੇ ਖਾਲੀ ਪਏ ਅਹੁਦਿਆਂ ਬਾਰੇ ਸੂਚਿਤ ਕਰਦਿਆਂ ਉੱਥੋਂ ਤਾਪ ਦੀ ਤਾਇਨਾਤ ਕਰਨ ਦੀ ਬੇਨਤੀ ਕੀਤੀ ਹੈ।


ਰੈਫਰ ਕੀਤੇ ਗਏ ਮਰੀਜ਼ ਸੰਭਾਲਣ ਵਿਚ ਆ ਰਹੀ ਮੁਸ਼ਕਲ
ਨਿਜੀ ਹਸਪਤਾਲਾਂ ਵਿਚ ਬਿਸਤਰੇ ਮੁਹੱਈਆ ਨਾ ਹੋਣ ਕਾਰਨ ਮਰੀਜ਼ਾਂ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਬਹੁਤ ਸਾਰੇ ਮਰੀਜ਼ ਗੰਭੀਰ ਹਾਲਤ ਵਿਚ ਹੁੰਦੇ ਹਨ। ਅਜਿਹੇ ਵਿਚ ਸਿਵਲ ਹਸਪਤਾਲ ਵਿਚ ਸਟਾਫ ਦੀ ਚੱਲ ਰਹੀ ਛੋਟ ਕਾਰਨ ਉਨ੍ਹਾਂ ਦਾ ਇਲਾਜ ਕਰਨ ਵਿਚ ਕਾਫੀ ਮੁਸ਼ਕਲ ਆਉਂਦੀ ਹੈ। ਉਨ੍ਹਾਂ ਵਿਚੋਂ ਕਈ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਲੋੜ ਹੁੰਦੀ ਹੈ ਪਰ ਸਿਵਲ ਹਸਪਤਾਲ ਵਿਚ ਕੋਈ ਵੀ ਵੈਂਟੀਲੇਟਰ ਨਹੀਂ ਹੈ। ਉਨ੍ਹਾਂ ਵਿਚੋਂ ਕਾਫੀ ਮਰੀਜ਼ਾਂ ਨੂੰ ਪਟਿਆਲਾ ਅਤੇ ਕਈ ਹੋਰ ਥਾਵਾਂ 'ਤੇ ਰੈਫਰ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਮੇਂ 'ਤੇ ਉਚਿਤ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।

2623 ਸੈਂਪਲਾਂ ਦੀ ਰਿਪੋਰਟ ਪੈਂਡਿੰਗ
ਸਿਹਤ ਵਿਭਾਗ ਵੱਲੋਂ 2623 ਸੈਂਪਲ ਲੈਬ ਵਿਚ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਪੈਂਡਿੰਗ ਪਈ ਹੈ, ਜਦਕਿ 2191 ਸ਼ੱਕੀ ਮਰੀਜ਼ਾਂ ਦੇ ਸੈਂਪਲ ਅੱਜ ਜਾਂਚ ਲਈ ਭੇਜੇ ਗਏ ਹਨ।ਸਿਹਤ ਵਿਭਾਗ ਵੱਲੋਂ ਅੱਜ 2191 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। 

ਹੋਮ ਆਈਸੋਲੇਸ਼ਨ ਦੇ ਮਰੀਜ਼ਾਂ ਨੂੰ ਐਕਟਿਵ ਮਰੀਜ਼ ਨਹੀਂ ਮੰਨਦਾ ਸਿਹਤ ਵਿਭਾਗ
ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜ਼ਾਂ ਨੂੰ ਸਿਹਤ ਵਿਭਾਗ ਐਕਟਿਵ ਨਹੀਂ ਮੰਨਦਾ ਜਦਕਿ ਹਸਪਤਾਲਾਂ ਵਿਚ ਪਰਤੀ ਮਰੀਜ਼ਾਂ ਨੂੰ ਐਕਟਿਵ ਮਰੀਜ਼ਾਂ ਵਿਚ 
ਸ਼ੁਮਾਰ ਕੀਤਾ ਜਾਂਦਾ ਹੈ, ਜਿਸ ਨਾਲ ਲੋਕਾਂ 'ਚ ਕਾਫੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਵੀ ਪਾਜ਼ੇਟਿਵ ਮਰੀਜ਼ ਹਾਂ। ਸਿਹਤ ਵਿਭਾਗ ਉਨ੍ਹਾਂ ਨੂੰ ਅਣਦੇਖਿਆ ਕਰਕੇ ਉਨ੍ਹਾਂ ਦੀ ਦੇਖਭਾਲ ਹੀ ਨਹੀਂ ਕਰਨਾ ਚਾਹੁੰਦਾ ਅਤੇ ਬੀਮਾਰੀ ਨੂੰ ਘੱਟ ਕਰਕੇ ਦੱਸਣ ਦੇ ਚੱਕਰ 'ਚ ਉਨ੍ਹਾਂ ਨੂੰ ਗਿਣਤੀ ਵਿਚ ਨਹੀਂ ਰੱਖਿਆ ਜਾਂਦਾ, ਜਦਕਿ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਜਗ੍ਹਾ ਨਹੀਂ ਮਿਲ ਰਹੀ ਅਤੇ ਦਰਜਨਾਂ ਮਰੀਜ਼ ਰੋਜ਼ ਬੇਮੌਤ ਮਾਰੇ ਜਾ ਰਹੇ ਹਨ। 

ਲੋਕ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਨ : ਸਿਵਲ ਸਰਜਨ
ਸਿਵਲ ਸਰਜ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਨ। ਘਰੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣ ਅਤੇ ਬਿਨ੍ਹਾਂ ਕਾਰਨ ਘਰੋਂ ਬਾਹਰ ਨਾ ਨਿਕਲੋ। 

ਵਿਗੜੇ ਸਿਵਲ ਸਰਜ਼ਨ ਦਫਤਰ ਦੇ ਅਧਿਕਾਰੀ ਨਹੀਂ ਸੁਣਦੇ ਫੋਨ 
ਸਿਵਲ ਸਰਜ਼ਨ ਦਫਤਰ 'ਤੇ ਚਾਪਲੂਸੀ ਕਰਕੇ ਏਅਰਕੰਡੀਸ਼ਨ ਕਮਰਿਆਂ ਵਿਚ ਬੈਠੇ ਅਧਿਕਾਰੀ ਹੁਣ ਮੀਡੀਆ ਮੁਲਾਜ਼ਮਾਂ ਦੇ ਫੋਨ ਤੱਕ ਨਹੀਂ ਸੁਣਦੇ। ਇਸੇ ਮੁੱਦੇ ਨੂੰ ਲੈ ਕੇ ਉਕਤ ਅਧਿਕਾਰੀ ਦੀਆਂ ਕਈ ਸ਼ਿਕਾਇਤਾਂ ਹੋ ਚੁੱਕੀਆਂ ਹਨ ਪਰ ਚਾਪਲੂਸੀ ਅਤੇ ਮਾਤਮ ਪੁਰਸੀ ਕਾਰਨ ਉਹ ਹਰ ਵਾਰ ਬਚ ਨਿਕਲਦਾ ਹੈ। ਵਿਭਾਗ ਵਿਚ ਚਰਚਾ ਹੈ ਕਿ ਮਹਾਮਾਰੀ ਕਿਸੇ ਵੀ ਪੱਧਰ 'ਤੇ ਹੋਵੇ, ਉਕਤ ਅਧਿਕਾਰੀ ਦੁਪਹਿਰ ਨੂੰ ਦੋ-ਤਿੰਨ ਘੰਟੇ ਘਰ ਸੋ ਕੇ ਵਾਪਸ ਆ ਜਾਂਦਾ ਹੈ।

ਮ੍ਰਿਤਕ ਮਰੀਜ਼ਾਂ ਦੀ ਪਛਾਣ
ਕਮਲਾ ਦੇਵੀ 55 ਮੁੰਡੀਆ ਕਲਾਂ ਪਟਿਆਲਾ, ਇੰਦਰਪਾਲ ਸਿੰਘ 76 ਨਿਊ ਕਿਦਵਈ ਨਗਰ, ਨਰੇਸ਼ ਕੁਮਾਰ 60 ਕਿਦਵਈ ਨਗਰ, ਵੀਨਾ ਸੂਦ 66 ਬਸੰਤ ਵਿਹਾਰ , ਸੁਰਿੰਦਰ ਕੌਰ 52 ਪ੍ਰਤਾਪ ਚੌਕ, ਰਾਜੇਸ਼ਵਰ ਅਗਰਵਾਲ 72 ਫ੍ਰੈਂਡਜ਼ ਕਾਲੋਨੀ, ਖੁਸ਼ਵੰਤ ਸਿੰਘ 55 ਹੈਰੋ ਕਲਾਂ, ਮਨੋਜ ਮਿਸ਼ਰਾ 41 ਨਿਊ ਸਮਰਾਟ ਕਾਲੋਨੀ, ਕੁਲਵਿੰਦਰ ਕੌਰ 39 ਭਗਵਾਨਪੁਰਾ, ਸਮਰਾਲਾਸੀ., ਸੁਰੇਸ਼ ਨੰਦ 72 ਗਿਆਸਪੁਰਾ, ਗੁਰਮੀਤ ਕੌਰ 50 ਲੱਖੋਵਾਲ ਕਲਾਂ ਸਮਰਾਲਾ, ਰਾਮ ਜਤਨ 45 ਚੇਤ ਸਿੰਘ ਨਗਰ, ਮਿਥਲੇਸ਼ 32 ਮਹਾਵੀਰ ਜੈਨ ਕਾਲੋਨੀ, ਗੁਰਮੀਤ ਸਿੰਘ 47 ਸੰਗਰੂਰ, ਰਾਕੇਸ਼ ਚੋਪੜਾ ਚੰਦਰ ਨਗਰ ਜਲੰਧਰ, ਮਨਜੀਤ ਕੁਮਾਰ ਪਿੰਡ ਨਗਾੜੂ, ਫਿਲੌਰ, ਸੁਮਨ ਗਰਗ ਨੀਯਰ ਪੁਰਾਣਾ ਕਿਲਾ, ਬਰਨਾਲਾ ਸੀ.ਐੱਮ.ਸੀ. ਹਸਪਤਾਲ।
 


author

Deepak Kumar

Content Editor

Related News