ਕੁਦਰਤ ਦਾ ਕਹਿਰ, ਮਕਾਨ ''ਤੇ ਡਿੱਗੀ ਆਸਮਾਨੀ ਬਿਜਲੀ

10/18/2019 8:25:10 PM

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)— ਸ਼ਹਿਰ ਦੇ ਗਾਂਧੀ ਨਗਰ 'ਚ ਆਸਮਾਨੀ ਬਿਜਲੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਗਾਂਧੀ ਨਗਰ ਵਾਸੀ ਗੁਰਪ੍ਰੀਤ ਸਿੰਘ ਤੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨਾਲ-ਨਾਲ ਹਨ ਤੇ ਦੁਪਹਿਰ ਨੂੰ ਇਕਦਮ ਜ਼ੋਰਦਾਰ ਖੜਾਕਾ ਹੋਇਆ ਤਾਂ ਉਹ ਡਰ ਗਏ। ਕੁਝ ਸਮੇਂ ਬਾਅਦ ਜਦ ਉਨ੍ਹਾਂ ਦੇਖਿਆ ਤਾਂ ਪਤਾ ਚਲਿਆ ਕਿ ਇਹ ਆਸਮਾਨੀ ਬਿਜਲੀ ਉਹਨਾਂ ਦੇ ਘਰ 'ਚ ਵੀ ਡਿੱਗੀ ਹੈ। ਜਿਸ ਕਾਰਨ ਉਨ੍ਹਾਂ ਦੇ ਘਰ ਦੇ ਚੁਬਾਰੇ ਤੋਂ ਲੈ ਕੇ ਨੀਚੇ ਤੱਕ ਇਕ ਦੀਵਾਰ 'ਚ ਬੁਰੀ ਤਰ੍ਹਾਂ ਦਰਾਰ ਆ ਗਈ। ਜਦਕਿ ਬਿਜਲੀ ਫਿਟਿੰਗ ਵੀ ਉਖੜ ਗਈ। ਦੀਵਾਰ 'ਚ ਸੀਮੰਟ ਉਤਰ ਕੇ ਨੀਚੇ ਆ ਡਿੱਗਿਆ। ਆਸ-ਪਾਸ ਦੇ ਘਰਾਂ 'ਚ ਵੀ ਕਈ ਲੋਕਾਂ ਦੇ ਬਿਜਲੀ ਉਪਕਰਨ ਜਲ ਗਏ ਹਨ। ਜਿਸ ਦੌਰਾਨ ਉਨ੍ਹਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਉਧਰ ਪਿੰਡ ਬਰਕੰਦੀ ਵਿਖੇ ਵੀ ਆਸਮਾਨੀ ਬਿਜਲੀ ਡਿੱਗਣ ਨਾਲ ਇਕ ਮੀਟਰ ਵੀ ਸੜ ਗਿਆ ਤੇ ਨਾਲ ਹੀ ਇਕ ਦਰੱਖਤ ਤੇ ਵੀ ਆਸਮਾਨੀ ਬਿਜਲੀ ਡਿੱਗੀ ਹੈ।  


KamalJeet Singh

Content Editor

Related News