ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ''ਤੇ ਹੋਵੇਗੀ ਕਾਨੂੰਨੀ ਕਾਰਵਾਈ : ADC ਪੂਜਾ ਸਿਆਲ

09/03/2022 1:28:32 AM

ਜ਼ੀਰਕਪੁਰ (ਮੇਸ਼ੀ) : ਸਥਾਨਕ ਪ੍ਰਸ਼ਾਸਨ ਨੇ ਜ਼ੀਰਕਪੁਰ-ਪਟਿਆਲਾ ਰੋਡ ’ਤੇ ਬਿਨਾਂ ਸੀ. ਐੱਲ. ਯੂ. ਅਤੇ ਰੇਰਾ ਨੰਬਰ ਤੋਂ ਕੱਟੀ ਜਾ ਰਹੀ ਵੱਡੀ ਕਾਲੋਨੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਖਤ ਨੋਟਿਸ ਲੈਂਦਿਆਂ ਉਕਤ ਕਾਲੋਨੀ ’ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਇਲਾਵਾ ਏ. ਡੀ. ਸੀ. (ਸ਼ਹਿਰੀ ਵਿਕਾਸ) ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਜ਼ਿਲ੍ਹਾ ਮੋਹਾਲੀ 'ਚ ਜੋ ਵੀ ਬਿਲਡਰ ਜਾਂ ਕਾਲੋਨਾਈਜ਼ਰ ਬਿਨਾਂ ਸੀ. ਐੱਲ. ਯੂ. ਜਾਂ ਰੇਰਾ ਨੰਬਰ ਤੋਂ ਕਾਲੋਨੀ ਕੱਟੇਗਾ, ਉਸ ਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਐੱਮ. ਯੂ. ਬਿਲਰਜ਼ ਐਂਡ ਪ੍ਰਮੋਟਰਜ਼ ਵੱਲੋਂ ਬਿਨਾਂ ਪ੍ਰਵਾਨਗੀਆਂ ਤੋਂ ਕਾਲੋਨੀ ਕੱਟਣ ਦੀ ਸੂਚਨਾ ਮਿਲਣ ਤੋਂ ਬਾਅਦ ਕੀਤੀ ਗਈ ਹੈ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਕਿਸੇ ਬਿਲਡਰ ਵੱਲੋਂ ਹੀ ਪ੍ਰਸ਼ਾਸਨ ਨੂੰ ਇਸ ਕਾਲੋਨੀ ਸਬੰਧੀ ਜਾਣਕਾਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੰਜਾਬ ਪੁਲਸ ਰਾਹੀਂ ਸਿਰਸਾ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਦਰ ਜਾਣ ਤੋਂ ਰੋਕਿਆ

ਏ. ਡੀ. ਸੀ. ਗਰੇਵਾਲ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਹੀ ਉਨ੍ਹਾਂ ਨੂੰ ਇਸ ਨਾਜਾਇਜ਼ ਕਾਲੋਨੀ ਕੱਟੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਜਿਹੀ ਕਿਸੇ ਵੀ ਕਾਲੋਨੀ 'ਚ ਪਲਾਟ ਵੇਚਣ ’ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਇਲਾਕੇ ਦੇ ਬਿਲਡਰਾਂ ਅਤੇ ਕਾਲੋਨਾਈਜ਼ਰਾਂ ਨੂੰ ਬਿਨਾਂ ਸਾਰੀਆਂ ਪ੍ਰਵਾਨਗੀਆਂ ਤੋਂ ਕਾਲੋਨੀਆਂ ਕੱਟਣ ਤੋਂ ਰੋਕਿਆ ਗਿਆ, ਫਿਰ ਵੀ ਕੁਝ ਬਿਲਡਰ ਸਰਕਾਰ ਦੀਆਂ ਅੱਖਾਂ 'ਚ ਧੂੜ ਸੁੱਟ ਕੇ ਕਾਲੋਨੀਆਂ ਕੱਟਣ ਤੋਂ ਬਾਜ਼ ਨਹੀਂ ਆ ਰਹੇ, ਜਿਨ੍ਹਾਂ ਖਿਲਾਫ਼ ਸਰਕਾਰ ਵੱਲੋਂ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਵਿਸਥਾਰ ਲਈ ਪੂਰਨ ਸਹਿਯੋਗ ਦਾ ਭਰੋਸਾ, ਕੀਤਾ ਇਹ ਐਲਾਨ

ਇਸ ਸਬੰਧੀ ਬਿਲਡਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਗੁਪਤਾ ਨੇ ਕਿਹਾ ਕਿ ਉਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਸਖਤੀ ਦਾ ਸਵਾਗਤ ਕਰਦੇ ਹਨ। ਅਜਿਹੇ ਬਿਲਡਰਾਂ ’ਤੇ ਸਖਤੀ ਨਾਲ ਰੋਕ ਲਾ ਕੇ ਹੀ ਰੀਅਲ ਅਸਟੇਟ ਬਾਜ਼ਾਰ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਬਿਲਡਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਨੂੰਨ ਨਾਲ ਖਿਲਵਾੜ ਕਰਨ ਦੀ ਬਜਾਏ ਸਰਕਾਰ ਤੋਂ ਪ੍ਰਵਾਨਗੀਆਂ ਲੈ ਕੇ ਹੀ ਆਪਣੇ ਪ੍ਰਾਜੈਕਟਾਂ ਵਿਚ ਪਲਾਟ ਵੇਚਣ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News