ਰਣਜੀਤ ਸਿੰਘ ਰਾਣਾ ਦੇ ਕਤਲ ਮਾਮਲੇ 'ਚ ਲਾਰੇਂਸ ਬਿਸ਼ਨੋਈ ਕੋਲੋਂ ਹੋ ਸਕਦੀ ਹੈ ਪੁੱਛਗਿੱਛ

12/11/2020 1:50:02 PM

ਮਲੋਟ (ਜੁਨੇਜਾ): ਡੇਢ ਮਹੀਨਾ ਪਹਿਲਾਂ ਸਦਰ ਮਲੋਟ ਦੇ ਪਿੰਡ ਔਲਖ 'ਚ ਗੈਂਗਸਟਰਾਂ ਵਲੋਂ ਚਲਾਈਆਂ ਅੰਨੇਵਾਹ ਗੋਲੀਆਂ ਦਾ ਸ਼ਿਕਾਰ ਹੋਏ ਅਪਰਾਧੀ ਪਿਛੋਕੜ ਵਾਲੇ ਰਣਜੀਤ ਸਿੰਘ ਰਾਣਾ ਦੇ ਕਤਲ ਮਾਮਲੇ ਵਿਚ ਨਾਮਜ਼ਦ ਦੋਸ਼ੀਆਂ 'ਚੋਂ ਲਾਰੇਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰ ਸੰਪਤ ਨੇਹਰਾ ਨੂੰ ਬੀਤੀ ਰਾਤ ਪੁਲਸ ਨੇ ਪ੍ਰੋਡਕਸ਼ਨ ਵਰੰਟ ਤੇ ਲਿਆ ਕਿ ਆਦਲਤ 'ਚ ਪੇਸ਼ ਕੀਤਾ ਹੈ। ਔਲਖ ਵਿਖੇ ਅਪਰਾਧਿਕ ਪਿਛੋਕੜ ਵਾਲੇ ਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਸਦਰ ਮਲੋਟ ਪੁਲਸ ਨੇ 172/20 ਅ/ਧ 302 , 25/27/54/59 ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਸਬੰਧੀ ਸਦਰ ਮਲੋਟ ਦੇ ਮੁੱਖ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਸੰਪਤ ਨੇਹਰਾ ਨੂੰ ਪੁਲਸ ਨੇ ਹੁਸ਼ਿਆਰਪੁਰ ਜੇਲ੍ਹ ਤੋਂ ਲਿਆਂਦਾ ਹੈ ਅਤੇ ਮਲੋਟ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਉਸਦਾ ਦੋ ਦਿਨ ਦਾ ਰਿਮਾਂਡ ਦਿੱਤਾ ਹੈ। ਜ਼ਿਕਰਯੋਗ ਹੈ ਕਿ 22 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਸਿੱਧੂ ਦਾ ਅਣਪਛਾਤੇ ਵਿਅਕਤੀਆਂ ਨੇ ਸਦਰ ਮਲੋਟ ਅਧੀਨ ਆਉਂਦੇ ਪਿੰਡ ਔਲਖ ਵਿਖੇ ਉਸ ਵੇਲੇ ਕਤਲ ਕਰ ਦਿੱਤਾ ਸੀ ਜਦੋਂ ਉਹ ਆਪਣੀ ਗਰਭਵਤੀ ਪਤਨੀ ਨਾਲ ਡਾਕਟਰ ਕੋਲ ਚੈਕਅਪ ਕਰਾਉਣ ਆਇਆ ਸੀ।

ਇਹ ਵੀ ਪੜ੍ਹੋ: ਪਿੰਡ ਬੱਡੂਵਾਲ ਦੇ ਨੌਜਵਾਨ ਸੰਦੀਪ ਸਿੰਘ ਨੇ ਰਚਿਆ ਇਤਿਹਾਸ, ਦਰਜ ਕਰਾਇਆ ਚੌਥਾ ਵਰਲਡ ਰਿਕਾਰਡ

ਇਸ ਮੌਕੇ ਹਮਲਵਾਰਾਂ ਨੇ ਉਸਦੇ 15 ਗੋਲੀਆਂ ਮਾਰੀਆਂ ਅਤੇ ਜਿਸ ਤਰੀਕੇ ਨਾਲ ਪੂਰੀ ਰੈਕੀ ਕਰਕੇ ਇਹ ਕਤਲ ਕੀਤਾ ਗਿਆ ਸੀ ਉਸ ਤੋਂ ਲੱਗਦਾ ਸੀ ਕਿ ਕਤਲ ਦੀ ਵਾਰਦਾਤ ਗੈਂਗਸਟਰ ਗਰੁੱਪ ਨੇ ਕੀਤੀ ਹੈ ਕਿਉਂਕਿ ਮ੍ਰਿਤਕ ਰਾਣਾ ਸਿੱਧੂ ਦਾ ਪਿਛੋਕੜ ਵੀ ਅਪਰਾਧਿਕ ਗਤੀਵਿਧੀਆਂ ਵਾਲਾ ਸੀ। ਉਧਰ ਕਤਲ ਤੋਂ 1 ਘੰਟੇ ਬਾਅਦ ਤਾਜ਼ਾ ਘਟਨਾ ਤੋਂ 2 ਮਹੀਨੇ ਪਹਿਲਾਂ ਵਿਰੋਧੀ ਪਾਰਟੀ ਹੱਥੋਂ ਗੋਲੀਆਂ ਦਾ ਸ਼ਿਕਾਰ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਪੂ ਪ੍ਰਧਾਨ ਗੁਰਲਾਲ ਸਿੰਘ ਬਰਾੜ ਦੇ ਫੇਸਬੁੱਕ ਤੇ ਗੈਂਗਸਟਰ ਲਾਂਰੇਸ ਬਿਸ਼ਨੋਈ ਪੇਜ ਨਾਲ ਟੈਗ ਕਰਕੇ ਇਕ ਪੋਸਟ ਪਾਈ ਸੀ, ਜਿਸ 'ਚ ਲਿਖਿਆ ਸੀ ਰਾਣਾ ਦਾ ਕਤਲ ਗੁਰਲਾਲ ਬਰਾੜ ਨੂੰ ਪਹਿਲੀ ਸ਼ਰਧਾਂਜਲੀ ਹੈ। ਜਿਸ ਤੋਂ ਲੱਗਦਾ ਸੀ ਇਹ ਕਤਲ ਵੀ ਦਵਿੰਦਰ ਬੰਬੀਹਾ ਅਤੇ ਲਾਰੇਂਸ ਗਰੁੱਪ ਦੀ ਆਪਸੀ ਲਾਗਡਾਟ ਦੀ ਘਟਨਾ ਹੈ ਕਿਉਂਕਿ ਗੁਰਲਾਲ ਬਰਾੜ ਦੇ ਕਤਲ ਲਈ ਦਵਿੰਦਰ ਬੰਬੀਹਾ ਗਰੁੱਪ ਨੂੰ ਜ਼ਿੰਮੇਵਾਰ ਸਮਝਿਆ ਜਾਂਦਾ ਸੀ ਅਤੇ ਰਾਣਾ ਬੰਬੀਹਾ ਸਮਰਥਕ ਸੀ।

ਇਹ ਵੀ ਪੜ੍ਹੋ: ਅਬੋਹਰ 'ਚ ਭਿਆਨਕ ਹਾਦਸਾ, ਪਿਕਅੱਪ ਗੱਡੀ ਪਲਟਣ ਨਾਲ 4 ਲੋਕਾਂ ਦੀ ਦਰਦਨਾਕ ਮੌਤ

ਇਹ ਵੀ ਜ਼ਿਕਰਯੋਗ ਹੈ ਕਿ ਸਾਢੇ ਚਾਰ ਸਾਲ ਪਹਿਲਾ ਰਾਣਾ ਦਾ ਭਰਾ ਜਿੰਮੀ ਵੀ ਦਵਿੰਦਰ ਬੰਬੀਹਾ ਦੇ ਭੁਲੇਖੇ ਇਕ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਹੁਣ ਰਾਣਾ ਦੇ ਕਤਲ ਤੋਂ ਡੇਢ ਮਹੀਨਾ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਲਾਰੇਂਸ ਦੇ ਸਾਥੀ ਸੰਪਤ ਨੇਹਰਾ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾਰੇਂਸ ਬਿਸ਼ਨੋਈ ਨੂੰ ਵੀ ਲਿਆਂਦਾ ਜਾਵੇਗਾ ਪੁੱਛਗਿੱਛ ਲਈ- ਇਸ ਸਬੰਧੀ ਪੁਲਸ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਪਰ ਜਾਣਕਾਰੀ ਅਨੁਸਾਰ ਪੁਲਸ ਨੇ ਅਜੇ ਤੱਕ ਇਸ ਮਾਮਲੇ ਵਿਚ ਤਿੰਨ ਮੁੱਖ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ ਅਤੇ ਅਗਲੇ ਦਿਨਾਂ 'ਚ ਪੁਲਸ ਲਾਰੇਂਸ ਬਿਸ਼ਨੋਈ ਨੂੰ ਵੀ ਪੁੱਛਗਿੱਛ ਲਈ ਪ੍ਰੋਡਕਸ਼ਨ ਰਿਮਾਂਡ ਤੇ ਲੈ ਕੇ ਆਵੇਗੀ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਵੀ ਲਾਰੇਂਸ ਬਿਸ਼ਨੋਈ ਨੂੰ ਮਲੋਟ ਵਿਖੇ ਮੰਨਾ ਕਤਲ ਮਾਮਲੇ ਵਿਚ ਪੁੱਛਗਿੱਛ ਲਈ ਲਿਆਂਦਾ ਗਿਆ ਸੀ।

ਇਹ ਵੀ ਪੜ੍ਹੋ: ਸੇਵਾਮੁਕਤ ਸੀ.ਆਈ.ਡੀ.ਇੰਸਪੈਕਟਰ ਨੇ ਖ਼ੁਦ ਨੂੰ ਮਾਰੀ ਗੋਲ਼ੀ, ਸੁਸਾਇਡ ਨੋਟ 'ਚ ਲਿਖਿਆ ਖ਼ੁਦਕੁਸ਼ੀ ਦਾ ਸੱਚ


Shyna

Content Editor

Related News