ਪੁਲਸ ਕਮਿਸ਼ਨਰ ਵੱਲੋਂ ਪੁਲਸ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਕੀਤੇ ਗਏ ਤਬਾਦਲੇ

01/04/2024 3:27:20 AM

ਲੁਧਿਆਣਾ (ਰਾਜ)- ਲੁਧਿਆਣਾ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਵੱਲੋਂ ਲੁਧਿਆਣਾ ਪੁਲਸ ਅਧਿਕਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਪੁਲਸ ਕਮਿਸ਼ਨਰ ਕੁਲਦੀਪ ਚਾਹਲ ਵੱਲੋਂ ਇੰਸਪੈਕਟਰ ਨਰਦੇਵ ਸਿੰਘ ਨੂੰ ਥਾਣਾ ਫੋਕਲ ਪੁਆਇੰਟ ਦਾ ਐੱਸ.ਐੱਚ.ਓ. ਨਿਯੁਕਤ ਕੀਤਾ ਗਿਆ ਹੈ। ਇੰਸਪੈਕਟਰ ਅਮਨਦੀਪ ਸਿੰਘ ਨੂੰ ਪੁਲਸ ਲਾਈਨ ਭੇਜਿਆ ਗਿਆ ਹੈ।

ਇੰਸਪੈਕਟਰ ਜਗਜੀਤ ਸਿੰਘ ਨੂੰ ਥਾਣਾ ਡਵੀਜ਼ਨ ਨੰ. 5 ਲਗਾਇਆ ਗਿਆ ਹੈ, ਜਦਕਿ ਐੱਸ.ਆਈ. ਨੀਰਜ ਚੌਧਰੀ ਨੂੰ ਪੁਲਸ ਲਾਈਨ ਦੇ ਟ੍ਰੇਨਿੰਗ ਸਕੂਲ ’ਚ ਲਗਾਇਆ ਗਿਆ ਹੈ। ਇੰਸਪੈਕਟਰ ਗੁਰਦਿਆਲ ਸਿੰਘ ਨੂੰ ਪੁਲਸ ਲਾਈਨ ਭੇਜਿਆ ਗਿਆ ਹੈ। ਐੱਸ.ਆਈ. ਗਗਨਦੀਪ ਸਿੰਘ ਨੂੰ ਐਂਟੀ ਡਰੱਗ ਯੂਨਿਟ ਦਾ ਇੰਚਾਰਜ ਲਗਾਇਆ ਗਿਆ ਹੈ। 

ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ

ਐੱਸ.ਆਈ. ਅਮਨਦੀਪ ਕੰਬੋਜ ਨੂੰ ਐੱਸ.ਐੱਚ.ਓ. ਕੂਮ ਕਲਾਂ ਲਗਾਇਆ ਗਿਆ, ਜਦਕਿ ਐੱਸ.ਆਈ. ਹਮਰਾਜ ਸਿੰਘ ਚੀਮਾ ਨੂੰ ਚੌਕੀ ਰਘੁਨਾਥ, ਐੱਸ.ਆਈ. ਜਸਪਾਲ ਸਿੰਘ ਨੂੰ ਪ੍ਰੋਸੀਕਿਊਸ਼ਨ ਸੈੱਲ, ਏ.ਐੱਸ.ਆਈ. ਰਵਿੰਦਰ ਕੁਮਾਰ ਨੂੰ ਚੌਕੀ ਐੱਸ.ਬੀ.ਐੱਸ. ਦਾ ਇੰਚਾਰਜ, ਏ.ਐੱਸ.ਆਈ. ਜਗਤਾਰ ਸਿੰਘ ਨੂੰ ਚੌਕੀ ਆਤਮ ਪਾਰਕ, ਏ.ਐੱਸ.ਆਈ. ਧਰਮਿੰਦਰ ਸਿੰਘ ਨੂੰ ਡਵੀਜ਼ਨ ਨੰ. 2 ਭੇਜਿਆ ਗਿਆ। ਇਸ ਦੇ ਨਾਲ ਹੀ ਏ.ਐੱਸ.ਆਈ. ਗੁਰਚਰਨ ਸਿੰਘ ਨੂੰ ਮਾਡਲ ਟਾਊਨ ਲਗਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News