ਇੱਕੋ ਰਾਤ ਦੋ ਸ਼ੌਅਰੂਮਾਂ ''ਚੋਂ ਲੱਖਾਂ ਦੇ ਨਵੇਂ ਟਾਇਰ ਚੋਰੀ, ਦੁਕਾਨਦਾਰਾਂ ''ਚ ਸਹਿਮ ਦਾ ਮਾਹੌਲ

06/06/2023 4:53:17 PM

ਭਵਾਨੀਗੜ੍ਹ (ਵਿਕਾਸ)- ਪੁਲਸ ਪ੍ਰਸ਼ਾਸਨ ਦੀ ਮੁਸਤੈਦੀ ਦੇ ਬਾਵਜੂਦ ਭਵਾਨੀਗੜ੍ਹ ਇਲਾਕੇ 'ਚ ਚੋਰਾਂ ਦੀ ਦਹਿਸ਼ਤ ਬਰਕਰਾਰ ਹੈ। ਬੀਤੀ ਰਾਤ ਇੱਥੇ ਨਵੇਂ ਬੱਸ ਸਟੈਂਡ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਆਹਣੇ-ਸਾਹਮਣੇ ਸਥਿਤ ਇੱਕੋ ਮਾਲਕ ਦੇ ਦੋ ਟਾਇਰਾਂ ਦੇ ਸ਼ੌਅਰੂਮਾਂ ਦੇ ਸ਼ਟਰ ਤੋੜ ਕੇ ਚੋਰ ਲੱਖਾਂ ਰੁਪਏ ਦੀ ਕੀਮਤ ਦੇ ਨਵੇਂ ਟਾਇਰ ਚੋਰੀ ਕਰ ਲੈ ਗਏ। ਇਸ ਸਬੰਧੀ ਸ਼ਰਮਾ ਟਾਇਰ ਹਾਊਸ ਦੇ ਮਾਲਕ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਨਵੇੰ ਬੱਸ ਅੱਡੇ ਨੇੜੇ ਮੁੱਖ ਸੜਕ 'ਤੇ ਆਹਮਣੇ ਸਾਹਮਣੇ ਉਨ੍ਹਾਂ ਦੇ ਦੋ ਟਾਇਰਾਂ ਦੇ ਸ਼ੌਅਰੂਮ ਹਨ। ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਟਿਆਲਾ ਰੋਡ (ਧਰਮ ਕੰਡੇ) ਵਾਲੀ ਸਾਇਡ ਸਥਿਤ ਉਨ੍ਹਾਂ ਦੇ ਸ਼ੋਅਰੂਮ 'ਚ ਚੋਰੀ ਹੋ ਗਈ ਹੈ ਤਾਂ ਮੌਕੇ 'ਤੇ ਜਾ ਕੇ ਉਨ੍ਹਾਂ ਦੇਖਿਆ ਕਿ ਸ਼ੌਅਰੂਮ ਦਾ ਸ਼ਟਰ ਟੁੱਟਿਆ ਪਿਆ ਸੀ ਤੇ ਅੰਦਰੋੰ ਲਗਭਗ 150 ਦੇ ਕਰੀਬ ਕਾਰਾਂ ਦੇ ਨਵੇਂ ਟਾਇਰ ਗਾਇਬ ਸਨ।

ਇਹ ਵੀ ਪੜ੍ਹੋ : ਇੰਡਸਟਰੀਲਿਸਟ ਨੂੰ ਵਿਦੇਸ਼ ਤੋਂ ਆਈ 5 ਕਰੋੜ ਦੀ ਫਿਰੌਤੀ ਲਈ ਕਾਲ, ਪੈਸੇ ਨਾ ਦੇਣ ’ਤੇ ਗੋਲੀਆਂ ਮਾਰਨ ਦੀ ਦਿੱਤੀ ਧਮਕੀ

PunjabKesari

ਸ਼ੌਅਰੂਮ ਮਾਲਕ ਨੇ ਦੱਸਿਆ ਕਿ ਚੋਰੀ ਸਬੰਧੀ ਸੂਚਨਾ ਹਾਲੇ ਉਹ ਪੁਲਸ ਨੂੰ ਦੇ ਕੇ ਹੀ ਆਏ ਸਨ ਕਿ ਇਸੇ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਚੋਰਾਂ ਨੇ ਸਾਹਮਣੇ ਸਥਿਤ ਉਨ੍ਹਾਂ ਦੇ ਦੂਜੇ ਸ਼ੌਅਰੂਮ ਨੂੰ ਵੀ ਨਿਸ਼ਾਨਾ ਬਣਾਇਆ ਹੈ ਜਿੱਥੋਂ ਵੀ ਸ਼ਟਰ ਤੋੜ ਕੇ 80 ਦੇ ਕਰੀਬ ਕਾਰਾਂ ਦੇ ਨਵੇੰ ਟਾਇਰ, 25 ਟਰੈਕਟਰਾਂ ਦੇ ਵੱਡੇ ਤੇ 30 ਛੋਟੇ ਟਾਇਰ ਚੋਰੀ ਸਨ। ਸ਼ੌਅਰੂਮ ਦੇ ਮਾਲਕ ਅਨੁਸਾਰ ਚੋਰੀ ਦੀ ਇਸ ਘਟਨਾ 'ਚ ਉਸਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਮੌਕੇ 'ਤੇ ਇਕੱਤਰ ਹੋਏ ਦੁਕਾਨਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ। ਉਨ੍ਹਾਂ ਆਖਿਆ ਕਿ ਸ਼ੌਅਰੂਮ ਨੇੜੇ ਹਾਇਵੇਅ 'ਤੇ ਪੁਲਸ ਦਾ ਨਾਕਾ ਹੋਣ ਦੇ ਬਾਵਜੂਦ ਵੀ ਚੋਰਾਂ ਨੇ ਬੇਖੌਫ ਹੋ ਕੇ ਘਟਨਾ ਨੂੰ ਅੰਜਾਮ ਦੇ ਦਿੱਤਾ।ਉਨ੍ਹਾਂ ਪੁਲਸ ਪ੍ਰਸ਼ਾਸਨ ਤੋੰ ਇਸ ਤਰ੍ਹਾਂ ਵੱਡੇ ਪੱਧਰ 'ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬੇਖੌਫ ਚੋਰਾਂ ਦਾ ਪਰਦਾਫ਼ਾਸ਼ ਕਰਨ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਹਰ ਪਲ ਦੇਸ਼ ਨੂੰ ਮਹਾਸ਼ਕਤੀ ਬਣਾਉਣ ਲਈ ਸਮਰਪਿਤ ਕੀਤਾ : ਚੁਘ

ਚੌਂਕੀਦਾਰ ਦੀ ਕੁਤਾਹੀ ਦਾ ਚੋਰਾਂ ਨੇ ਲਿਆ ਲਾਹਾ

ਇਸ ਤੋਂ ਇਲਾਵਾ ਸ਼ੌਅਰੂਮ ਮਾਲਕ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸ਼ਾਤਿਰ ਚੋਰ ਸ਼ੌਅਰੂਮ 'ਚ ਲੱਗੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਨੂੰ ਵੀ ਜਾਂਦੇ ਸਮੇਂ ਪੁੱਟ ਕੇ ਨਾਲ ਲੈ ਗਏ। ਸ਼ੌਅਰੂਮ ਨੇੜਲੀਆਂ ਦੁਕਾਨਾਂ ਦੇ ਬਾਹਰ ਲੱਗੇ ਕੈਮਰਿਆਂ 'ਚ ਦਿਖਾਈ ਦਿੱਤਾ ਕਿ ਅੱਧੀ ਰਾਤ ਤੋਂ ਬਾਅਦ ਵਾਰਦਾਤ ਕਰਨ ਆਏ ਚੋਰ ਕਟਰ ਜਾਂ ਹਥੌੜੇ ਵਗੈਰਾ ਨਾਲ ਸ਼ਟਰ ਦੀ ਭੰਨਤੋੜ ਕਰ ਕੇ ਸ਼ੌਅਰੂਮ ਵਿੱਚ ਦਾਖ਼ਲ ਹੋ ਜਾਂਦੇ ਹਨ ਤੇ ਚੋਰੀ ਦੇ ਟਾਇਰਾਂ ਨੂੰ ਟਰੱਕ 'ਚ ਲੱਦ ਕੇ ਲੈ ਜਾਂਦੇ ਹਨ। ਪੀੜਤ ਸ਼ੌਅਰੂਮ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋੰ ਆਪਣੇ ਦੋਵੇਂ ਸ਼ੌਅਰੂਮ ਦੀ ਰਾਖੀ ਲਈ ਇੱਕ ਨਿੱਜੀ ਸਕਿਓਰਿਟੀ ਏਜੰਸੀ ਰਾਹੀਂ ਚੌਂਕੀਦਾਰ ਵੀ ਰੱਖਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਘਟਨਾ ਵਾਲੀ ਰਾਤ ਚੌਕੀਦਾਰ ਵੱਲੋਂ ਵਰਤੀ ਗਈ ਕੁਤਾਹੀ ਦਾ ਚੋਰਾਂ ਨੇ ਸ਼ਰੇਆਮ ਫਾਇਦਾ ਚੁੱਕ ਲਿਆ ਜਿਸ ਕਰਕੇ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਚੌਂਕੀਦਾਰ ਦਾ ਆਖਣਾ ਸੀ ਕਿ ਉਹ ਪੂਰੀ ਰਾਤ ਡਿਊਟੀ ਕਰਨ ਮਗਰੋਂ ਸਿਹਤ ਠੀਕ ਨਾ ਹੋਣ ਕਾਰਨ ਸਵੇਰੇ 4 ਵਜੇ ਤੋਂ ਪਹਿਲਾਂ ਆਪਣੇ ਘਰ ਚਲਾ ਗਿਆ ਸੀ ਤੇ ਪਿੱਛੋਂ ਇਹ ਵਾਰਦਾਤ ਹੋ ਗਈ। ਓਧਰ, ਇੰਸਪੈਕਟਰ ਜਸਪ੍ਰੀਤ ਸਿੰਘ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਚੋਰੀ ਸਬੰਧੀ ਥਾਣੇ ਵਿੱਚ ਦਸਖਾਸਤ ਪ੍ਰਾਪਤ ਹੋਈ ਹੈ ਜਿਸ ਸਬੰਧੀ ਪੁਲਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਬੱਸ ਅੱਡੇ ਨੇੜੇ ਨਾਕੇ 'ਤੇ ਰਾਤ ਨੂੰ 10 ਵਜੇ ਤੱਕ ਹੀ ਪੁਲਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ। 

ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਸਮੇਂ ਚੰਡੀਗੜ੍ਹ ਬੈਠੇ ਅਫਸਰਾਂ ਨਾਲ ਸੈਟਿੰਗ ਕਰ ਕੇ ਖਾਧੇ ਗਏ ਸਮਾਰਟ ਸਿਟੀ ਦੇ ਪੈਸੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


Anuradha

Content Editor

Related News